ਥਾਣੇਦਾਰ ਨੂੰ ਫੇਟ ਮਾਰਨ ਤੇ ਡਿਊਟੀ ’ਚ ਅੜਿੱਕਾ ਪਾਉਣ ’ਤੇ 2 ਨਾਮਜ਼ਦ
ਥਾਣੇਦਾਰ ਨੂੰ ਫੇਟ ਮਾਰਨ ਤੇ ਡਿਊਟੀ ’ਚ ਵਿਘਨ ਪਾਉਣ ’ਤੇ 2 ਖ਼ਿਲਾਫ ਮਾਮਲਾ ਦਰਜ
Publish Date: Thu, 30 Apr 2026 06:11 PM (IST)
Updated Date: Thu, 30 Apr 2026 06:13 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਰਹਿੰਦ ਪੁਲਿਸ ਨੇ ਥਾਣੇਦਾਰ ਨੂੰ ਫੇਟ ਮਾਰਨ ਤੇ ਡਿਊਟੀ ਵਿਚ ਅੜਿੱਕਾ ਪਾਉਣ ਦੇ ਦੋਸ਼ ਹੇਠ ਦੋ ਵਿਅਕਤੀਆਂ ਹਰਮਨ ਸਿੰਘ ਵਾਸੀ ਜਲਵੇੜਾ ਅਤੇ ਜਤਿਨ ਸ਼ੁਕਲਾ ਵਾਸੀ ਪਿੰਡ ਸੈਦਪੁਰਾ ਖ਼ਿਲਾਫ ਕੇਸ ਦਰਜ ਕੀਤਾ ਹੈ। ਉਪਰੋਕਤ ਕਾਰਵਾਈ ਪੁਲਿਸ ਚੌਕੀ ਨਬੀਪੁਰ ਵਿਖੇ ਤਾਇਨਾਤ ਥਾਣੇਦਾਰ ਮਨਿੰਦਰ ਸਿੰਘ ਦੀ ਸ਼ਿਕਾਇਤ ਤੇ ਅਮਲ ਵਿਚ ਲਿਆਂਦੀ ਗਈ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਉਹ ਸਾਥੀ ਕਰਮਚਾਰੀਆਂ ਨਾਲ ਗਸ਼ਤ ਲਈ ਜਾ ਰਿਹਾ ਸੀ। ਪਿੰਡ ਸੈਦਪੁਰਾ ਵਿਖੇ ਮੁਲਜ਼ਮ ਕਾਰ ਸੜਕ ’ਤੇ ਖੜ੍ਹੀ ਕਰਕੇ ਉਸ ਵਿਚ ਬੈਠੇ ਸਨ। ਜਦੋਂ ਉਨ੍ਹਾਂ ਨੂੰ ਕਾਰ ਵਿਚੋ ਬਾਹਰ ਨਿਕਲਣ ਲਈ ਕਿਹਾ, ਤਾਂ ਕਾਰ ਭਜਾ ਕੇ ਉਸ ਵਿਚ ਫੇਟ ਮਾਰੀ। ਮੁਦਈ ਨੇ ਕਿਹਾ ਕਿ ਅਜਿਹਾ ਕਰਕੇ ਉਕਤਾਨ ਨੇ ਡਿਊਟੀ ਵਿਚ ਵਿਘਨ ਪਾਇਆ ਹੈ। ਇਸ ਮਾਮਲੇ ਦੀ ਤਫਤੀਸ਼ ਸਹਾਇਕ ਥਾਣੇਦਾਰ ਜਸਮੇਰ ਸਿੰਘ ਨੂੰ ਸੌਂਪੀ ਗਈ ਹੈ।