ਨੀਲੇ ਡਰੰਮ 'ਚੋਂ ਲਾਸ਼ ਮਿਲਣ ਦਾ ਮਾਮਲਾ: ਪੋਸਟਮਾਰਟਮ 'ਚ ਵੱਡਾ ਖ਼ੁਲਾਸਾ, ਨੇਹਾ ਦੇ ਗਲ 'ਤੇ ਮਿਲੇ ਗਲਾ ਘੁੱਟਣ ਦੇ ਨਿਸ਼ਾਨ
ਕੋਤਵਾਲੀ ਥਾਣਾ ਇਲਾਕੇ ਅਧੀਨ ਆਉਂਦੀ ਗੋਪਾਲ ਕਾਲੋਨੀ ਦੀ ਰਹਿਣ ਵਾਲੀ 25 ਸਾਲਾ ਨੇਹਾ ਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ ਸੀ। ਨੇਹਾ ਦੇ ਗਲੇ ‘ਤੇ ਨਿਸ਼ਾਨ ਮਿਲੇ ਹਨ, ਜਦਕਿ ਕਤਲ ਤੋਂ ਬਾਅਦ ਹੀ ਉਸ ਦੀ ਲਾਸ਼ ਨੂੰ ਡਰੰਮ ਵਿੱਚ ਪਾ ਕੇ ਡੀਐਮਡਬਲਯੂ ਪੁਲ ਨੇੜੇ ਸੁੱਟਿਆ ਗਿਆ ਸੀ ਤਾਂ ਜੋ ਸਬੂਤ ਖਤਮ ਜਾ ਸਕਣ। ਥਾਣਾ ਅਰਬਨ ਐਸਟੇਟ ਪੁਲਿਸ ਇਸੇ ‘ਥਿਊਰੀ’ ‘ਤੇ ਜਾਂਚ ਕਰ ਰਹੀ ਹੈ। ਹਾਲਾਂਕਿ ਹੁਣ ਤੱਕ ਮ੍ਰਿਤਕਾ ਦੇ ਪਤੀ ਦੀ ਕੋਈ ਭੂਮਿਕਾ ਸਾਹਮਣੇ ਨਹੀਂ ਆਈ। ਕਾਰਨ ਇਹ ਹੈ ਕਿ ਨੇਹਾ ਪਿਛਲੇ ਚਾਰ ਸਾਲਾਂ ਤੋਂ ਆਪਣੇ ਪਤੀ ਤੋਂ ਬਿਨਾਂ ਤਲਾਕ ਲਏ ਅਲੱਗ ਰਹਿ ਰਹੀ ਸੀ। ਦੋਵਾਂ ਵਿਚਕਾਰ ਪਿਛਲੇ ਚਾਰ ਸਾਲਾਂ ਤੋਂ ਕੋਈ ਗੱਲਬਾਤ ਵੀ ਨਹੀਂ ਹੋਈ ਸੀ।
Publish Date: Fri, 29 May 2026 12:25 PM (IST)
Updated Date: Fri, 29 May 2026 12:27 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਕੋਤਵਾਲੀ ਥਾਣਾ ਇਲਾਕੇ ਅਧੀਨ ਆਉਂਦੀ ਗੋਪਾਲ ਕਾਲੋਨੀ ਦੀ ਰਹਿਣ ਵਾਲੀ 25 ਸਾਲਾ ਨੇਹਾ ਦਾ ਕਤਲ ਗਲਾ ਘੁੱਟ ਕੇ ਕੀਤਾ ਗਿਆ ਸੀ। ਨੇਹਾ ਦੇ ਗਲੇ ‘ਤੇ ਨਿਸ਼ਾਨ ਮਿਲੇ ਹਨ, ਜਦਕਿ ਕਤਲ ਤੋਂ ਬਾਅਦ ਹੀ ਉਸ ਦੀ ਲਾਸ਼ ਨੂੰ ਡਰੰਮ ਵਿੱਚ ਪਾ ਕੇ ਡੀਐਮਡਬਲਯੂ ਪੁਲ ਨੇੜੇ ਸੁੱਟਿਆ ਗਿਆ ਸੀ ਤਾਂ ਜੋ ਸਬੂਤ ਖਤਮ ਜਾ ਸਕਣ। ਥਾਣਾ ਅਰਬਨ ਐਸਟੇਟ ਪੁਲਿਸ ਇਸੇ ‘ਥਿਊਰੀ’ ‘ਤੇ ਜਾਂਚ ਕਰ ਰਹੀ ਹੈ। ਹਾਲਾਂਕਿ ਹੁਣ ਤੱਕ ਮ੍ਰਿਤਕਾ ਦੇ ਪਤੀ ਦੀ ਕੋਈ ਭੂਮਿਕਾ ਸਾਹਮਣੇ ਨਹੀਂ ਆਈ। ਕਾਰਨ ਇਹ ਹੈ ਕਿ ਨੇਹਾ ਪਿਛਲੇ ਚਾਰ ਸਾਲਾਂ ਤੋਂ ਆਪਣੇ ਪਤੀ ਤੋਂ ਬਿਨਾਂ ਤਲਾਕ ਲਏ ਅਲੱਗ ਰਹਿ ਰਹੀ ਸੀ। ਦੋਵਾਂ ਵਿਚਕਾਰ ਪਿਛਲੇ ਚਾਰ ਸਾਲਾਂ ਤੋਂ ਕੋਈ ਗੱਲਬਾਤ ਵੀ ਨਹੀਂ ਹੋਈ ਸੀ। ਫਿਰ ਵੀ ਪੁਲਿਸ ਵੱਲੋਂ ਉਸਦੇ ਪਤੀ ਨੂੰ ਅਜੇ ਕਲੀਨ ਚਿੱਟ ਨਹੀਂ ਦਿੱਤੀ ਗਈ। ਇਸ ਦੇ ਨਾਲ ਹੀ ਪਿਛਲੇ ਇੱਕ ਮਹੀਨੇ ਤੋਂ ਨੇਹਾ ਨਾਲ ਘੁੰਮਦੇ ਰਹੇ ਕੁਝ ਨੌਜਵਾਨਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਕੁਝ ਨੌਜਵਾਨ ਅਚਾਨਕ ਸ਼ਹਿਰ ਛੱਡ ਕੇ ਚਲੇ ਗਏ ਹਨ, ਜਿਸ ਕਾਰਨ ਪੁਲਿਸ ਉਨ੍ਹਾਂ ਨੂੰ ਸ਼ੱਕ ਦੇ ਘੇਰੇ ਵਿੱਚ ਰੱਖ ਕੇ ਜਾਂਚ ਕਰ ਰਹੀ ਹੈ।
ਨੇਹਾ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਉਸਦੇ ਭਰਾ ਬਬਲੂ ਸ਼ੇਖਰ ਵਾਸੀ ਪਿੰਡ ਸਰੈਣ ਉੱਤਰ ਪ੍ਰਦੇਸ਼, ਹਾਲ ਵਾਸੀ ਹਨੂਮਾਨ ਮੰਦਰ ਨੇੜੇ ਗੋਪਾਲ ਕਾਲੋਨੀ ਦੇ ਬਿਆਨਾਂ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਬਬਲੂ ਸ਼ੇਖਰ ਮੁਤਾਬਕ ਉਸਦੀ ਭੈਣ ਨੇਹਾ ਦਾ ਵਿਆਹ ਪੰਜ ਸਾਲ ਪਹਿਲਾਂ ਧੂਰੀ ਦੇ ਰਹਿਣ ਵਾਲੇ ਅਰੂਣ ਸ਼ਾਸਤਰੀ ਨਾਲ ਹੋਇਆ ਸੀ। ਵਿਆਹ ਤੋਂ ਇੱਕ ਸਾਲ ਬਾਅਦ ਹੀ ਨੇਹਾ ਆਪਣੇ ਪਤੀ ਤੋਂ ਅਲੱਗ ਹੋ ਕੇ ਪੇਕੇ ਰਹਿਣ ਲੱਗ ਪਈ ਸੀ। ਉਸ ਤੋਂ ਬਾਅਦ ਉਹ ਕਦੇ ਘਰ ਰਹਿੰਦੀ ਸੀ ਤੇ ਕਦੇ ਅਚਾਨਕ ਕਿਤੇ ਚਲੀ ਜਾਂਦੀ ਸੀ।
25 ਮਈ ਨੂੰ ਸਵੇਰੇ ਸੱਤ ਵਜੇ ਬਬਲੂ ਸ਼ੇਖਰ ਅਤੇ ਉਸਦੇ ਮਾਤਾ-ਪਿਤਾ ਕੰਮ ‘ਤੇ ਚਲੇ ਗਏ ਸਨ। ਦੁਪਹਿਰ ਦੋ ਵਜੇ ਜਦੋਂ ਉਹ ਵਾਪਸ ਆਏ ਤਾਂ ਨੇਹਾ ਘਰ ਵਿੱਚ ਨਹੀਂ ਸੀ। ਬਾਅਦ ਵਿੱਚ ਫੇਸਬੁੱਕ ‘ਤੇ ਨੀਲੇ ਰੰਗ ਦੇ ਡਰਮ ਵਿੱਚ ਮਿਲੀ ਇੱਕ ਲਾਸ਼ ਦੀ ਵੀਡੀਓ ਦੇਖ ਕੇ ਉਹ ਪੁਲਿਸ ਕੋਲ ਪਹੁੰਚੇ। ਰਾਜਿੰਦਰਾ ਹਸਪਤਾਲ ਵਿੱਚ ਪੁਲਿਸ ਦੇ ਨਾਲ ਜਾ ਕੇ ਉਨ੍ਹਾਂ ਨੇ ਲਾਸ਼ ਦੀ ਪਛਾਣ ਨੇਹਾ ਵਜੋਂ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਤੁਰੰਤ ਬਬਲੂ ਸ਼ੇਖਰ ਦੇ ਬਿਆਨਾਂ ‘ਤੇ ਐੱਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।