ਸਰੀਏ ਨਾਲ ਭਰੇ ਟਰਾਲੇ ਨਾਲ ਟਕਰਾਈ ਕਾਰ, ਚਾਲਕ ਜ਼ਖ਼ਮੀ
ਸਰੀਏ ਨਾਲ ਭਰੇ ਟਰਾਲੇ ਨਾਲ ਟਕਰਾਈ ਕਾਰ, ਚਾਲਕ ਜ਼ਖਮੀ
Publish Date: Sat, 14 Feb 2026 05:31 PM (IST)
Updated Date: Sat, 14 Feb 2026 05:33 PM (IST)
ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਜੀਰਕਪੁਰ ਨੂੰ ਜਾਂਦੇ ਕੌਮੀ ਮਾਰਗ ’ਤੇ ਪੈਂਦੇ ਪਿੰਡ ਖਿਜਰਗੜ੍ਹ ਕਨੌੜ ਨੇੜੇ ਖੜੇ ਟਰਾਲੇ ਨਾਲ ਕਾਰ ਦੇ ਟਕਰਾ ਜਾਣ ਨਾਲ ਕਾਰ ਚਾਲਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਬੀਤੀ ਰਾਤ ਨੇੜਲੇ ਪਿੰਡ ਕੁਰੜੀ ਦਾ 30 ਸਾਲਾ ਨੌਜਵਾਨ ਰਵਿੰਦਰ ਸਿੰਘ ਆਪਣੀ ਕਾਰ ਵਿੱਚ ਸਵਾਰ ਹੋ ਕੇ ਬਨੂੜ ਤੋਂ ਆਪਣੇ ਪਿੰਡ ਜਾ ਰਿਹਾ ਸੀ। ਜਦੋਂ ਉਹ ਪਿੰਡ ਖਿਜਰਗੜ੍ਹ (ਕਨੋੜ) ਦੇ ਸਾਹਮਣੇ ਪਹੁੰਚਿਆ ਤਾਂ ਅੱਗੇ ਸੜਕ ਕਿਨਾਰੇ ਸਰੀਏ ਨਾਲ ਭਰਿਆ ਹੋਇਆ ਟਰਾਲਾ ਖੜ੍ਹਾ ਸੀ ਤੇ ਕਾਰ ਟਰਾਲੇ ਵਿੱਚ ਜਾ ਵੱਜੀ। ਹਾਦਸਾ ਇੰਨਾ ਭਿਆਨਕ ਸੀ ਕਿ ਰਾਹਗੀਰਾਂ ਨੇ ਬੜੀ ਮੁਸ਼ਕਿਲ ਨਾਲ ਕਾਰ ਵਿੱਚੋਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਚਾਲਕ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ 32 ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।