ਡੇਂਗੂ ਮਲੇਰੀਆ ਦੀ ਬਿਮਾਰੀ ਨੂੰ ਠੱਲ੍ਹ ਪਾਉਣ ਲਈ ਵਿੱਢੀ ਮੁਹਿੰਮ
ਡੇਂਗੂ ਮਲੇਰੀਆ ਦੀ ਬਿਮਾਰੀ ਨੂੰ ਠੱਲ ਪਾਉਣ ਲਈ ਚਲਾਈ ਮੁਹਿੰਮ
Publish Date: Sun, 10 May 2026 06:13 PM (IST)
Updated Date: Sun, 10 May 2026 06:15 PM (IST)

ਫ਼ੋਟੋ ਫ਼ਾਈਲ : 17 ਡੇਂਗੂ ਵਿਰੋਧੀ ਮੁਹਿੰਮ ਤਹਿਤ ਸਪਰੇਅ ਕਰਦੀ ਹੋਈ ਸਿਹਤ ਵਿਭਾਗ ਦੀ ਟੀਮ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਿਵਲ ਸਰਜਨ ਫਤਹਿਗੜ੍ਹ ਸਾਹਿਬ ਡਾ. ਅਰਵਿੰਦ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਦੀਪ ਕੌਰ ਦੀ ਅਗਵਾਈ ਹੇਠ ਪੀਐਚਸੀ ਨੰਦਪੁਰ ਕਲੌੜ ਦੀਆ ਟੀਮਾਂ ਵੱਲੋਂ ਡੇਂਗੂ ਵਿਰੋਧੀ ਮੁਹਿੰਮ ਅਧੀਨ ਬੱਸੀ ਪਠਾਣਾ ਦੇ ਸ਼ਰਾਫ਼ ਬਾਜ਼ਾਰ ਵਿਖੇ ਡੇਂਗੂ ਮਲੇਰੀਆ ਦੀ ਬਿਮਾਰੀ ਨੂੰ ਠੱਲ ਪਾਉਣ ਲਈ ਗਤੀਵਿਧੀਆਂ ਕੀਤੀਆਂ ਗਈਆਂ। ਹੈਲਥ ਇੰਸਪੈਕਟਰ ਰਾਜਿੰਦਰ ਸਿੰਘ ਨੇ ਕਿਹਾ ਕਿ ਹਰ ਰੋਜ ਡੇਂਗੂ ਮਲੇਰੀਆ ਰੋਕਥਾਮ ਲਈ ਟੀਮਾਂ ਆਪਣੇ ਆਪਣੇ ਖੇਤਰ ਵਿਚ ਕੰਮ ਕਰਦੀਆਂ ਹਨ। ਇਸ ਮੁਹਿੰਮ ਅਧੀਨ ਸਮੂਹ ਬਲਾਕ ਦੇ ਪਿੰਡਾਂ ਵਿਚ ਇਕ ਦਿਨ ਕਾਰਵਾਈ ਕਰਦੇ ਹੋਏ ਕੂਲਰ,ਪਾਣੀ ਦੀਆਂ ਟੈਂਕੀਆਂ ਅਤੇ ਹੋਰ ਕਬਾੜ ਦਾ ਸਮਾਨ ਜਿਸ ਵਿਚ ਮੱਛਰ ਪੈਦਾ ਹੋ ਸਕਦਾ ਹੈ ਉਸ ਦੀ ਸਫਾਈ ਲਈ ਘਰ ਘਰ ਜਾ ਕੇ ਲੋਕਾ ਨੂੰ ਜਾਗਰੂਕ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਜਿੱਥੇ ਜ਼ਰੂਰਤ ਹੈ ਸਪਰੇਅ ਰਾਹੀਂ ਜਾਂ ਪ੍ਰਸ਼ਾਸਨ ਦੀ ਮਦਦ ਨਾਲ ਫੌਗਿੰਗ ਵੀ ਕੀਤੀ ਜਾਂਦੀ ਹੈ। ਪਿੰਡਾਂ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਉਣਾ ਨੂੰ ਮੱਛਰ ਦੀਆਂ ਕਿਸਮਾਂ ਬਾਰੇ ਦੱਸਿਆ ਜਾਂਦਾ ਹੈ ਅਤੇ ਉਨਾਂ ਨੂੰ ਡੇਂਗੂ ਦਾ ਲਾਰਵਾ ਵੀ ਦਿਖਾਇਆ ਜਾਂਦਾ ਹੈ ਤਾਂ ਜੋਂ ਕਿ ਲੋਕ ਇਸ ਦੀ ਪਹਿਚਾਣ ਕਰ ਉਸ ਨੂੰ ਖੁਦ ਨਸ਼ਟ ਕਰ ਸਕਣ। ਇਸ ਮੌਕੇ ਤੇ ਹੈਲਥ ਵਰਕਰ ਮੇਲ ਨੰਦਪੁਰ ਪਰਦੀਪ ਸਿੰਘ, ਹੈਲਥ ਵਰਕਰ ਮੇਲ ਕਲੌੜ ਸੁਖਵਿੰਦਰ ਸਿੰਘ ਅਤੇ ਬ੍ਰੀਡ ਚੈਕਰ ਜਗਵੀਰ ਸਿੰਘ ਮੌਜੂਦ ਸੀ।