ਰਾਹਤ ਸਮੱਗਰੀ ਇਕੱਤਰ ਕਰਨ ਲਈ ਸੱਤ ਦਿਨਾਂ ਕੈਂਪ ਆਰੰਭ
ਰਾਹਤ ਸਮੱਗਰੀ ਇਕੱਤਰ ਕਰਨ ਲਈ ਸੱਤ ਦਿਨਾਂ ਕੈਂਪ ਆਰੰਭ
Publish Date: Sat, 06 Sep 2025 06:32 PM (IST)
Updated Date: Sat, 06 Sep 2025 06:34 PM (IST)

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਮਿਸ਼ਨ ਵਿੱਦਿਆ ਫਾਊਂਡੇਸ਼ਨ ਅਤੇ ਬਨੂੜ ਪ੍ਰੈੱਸ ਕਲੱਬ ਵੱਲੋਂ ਸੂਬੇ ਦੇ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਇਕੱਤਰ ਕਰਨ ਲਈ ਸੱਤ ਦਿਨਾ ਕੈਂਪ ਬੰਨੋ ਮਾਈ ਮੰਦਿਰ ਦੇ ਸਾਹਮਣੇ ਓਵਰਬ੍ਰਿਜ ਹੇਠ ਆਰੰਭ ਕੀਤਾ ਗਿਆ। ਕਰਮਜੀਤ ਸਿੰਘ ਚਿੱਲਾ, ਭੁਪਿੰਦਰ ਸਿੰਘ, ਅਵਤਾਰ ਸਿੰਘ, ਅਸ਼ਵਿੰਦਰ ਸਿੰਘ, ਗੁਰਪਾਲ ਸਿੰਘ, ਹਰਜਿੰਦਰ ਸਿੰਘ, ਗੁਰਮੀਤ ਸਿੰਘ, ਰਸ਼ਪਾਲ ਸਿੰਘ, ਪ੍ਰੀਤਇੰਦਰ ਸਿੰਘ, ਰਣਜੀਤ ਸਿੰਘ ਰਾਣਾ, ਗੁਰਪ੍ਰੀਤ ਸਿੰਘ ਡਿੰਪਲ, ਜੋਰਾ ਸਿੰਘ, ਚੰਦਨ ਸ਼ਰਮਾ ਆਦਿ ਦੀ ਅਗਵਾਈ ਹੇਠ ਲਾਏ ਇਸ ਕੈਂਪ ਵਿਚ ਪਹਿਲੇ ਦਿਨ ਡੇਢ ਲੱਖ ਦੇ ਕਰੀਬ ਰਾਸ਼ੀ ਇਕੱਤਰ ਹੋਈ। ਐੱਨਆਰਆਈ ਅਤੇ ਸੰਸਥਾ ਦੇ ਚੇਅਰਮੈਨ ਹਰਜੀਤ ਸਿੰਘ ਸੰਧੂ ਕੈਨੇਡਾ ਨੇ 31 ਹਜ਼ਾਰ, ਕਾਂਗਰਸ ਪਾਰਟੀ ਬਨੂੜ ਸ਼ਹਿਰੀ ਵੱਲੋਂ 26 ਹਜ਼ਾਰ, ਭੁਪਿੰਦਰ ਸਿੰਘ ਸਾਬਕਾ ਸਰਪੰਚ ਅਤੇ ਹਰਜਿੰਦਰ ਸਿੰਘ ਬੂਟਾ ਸਿੰਘ ਵਾਲਾ ਵੱਲੋਂ 21 ਹਜ਼ਾਰ, ਪ੍ਰੀਤਇੰਦਰ ਢੀਂਡਸਾ ਵੱਲੋਂ 10000, ਕਿਸਾਨ ਯੂਨੀਅਨ ਰਾਜੇਵਾਲ, ਬਸਪਾ ਆਗੂ ਜਗਜੀਤ ਸਿੰਘ ਛੜਬੜ, ਗਲੋਬਲ ਪ੍ਰਾਪਰਟੀ, ਅਕਾਲੀ ਆਗੂ ਜਸਵਿੰਦਰ ਸਿੰਘ ਜੱਸੀ ਥੂਹਾ, ਅਵਤਾਰ ਸਿੰਘ ਮਨੌਲੀ ਸੂਰਤ, ਰਾਜਿੰਦਰ ਸਿੰਘ ਜੀਤਾ ਸਵੀਟਸ, ਮਾਸਟਰ ਗੁਰਜੋਤ ਸਿੰਘ ਬਾਜਵਾ ਅਤੇ ਮਾਸਟਰ ਇੰਦਰਜੀਤ ਸਿੰਘ ਵੱਲੋਂ 51-51 ਸੌ ਦੀ ਰਾਸ਼ੀ ਦਿੱਤੀ ਗਈ। ਇਸੇ ਤਰ੍ਹਾਂ ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ, ਸਤਪਾਲ ਸਿੰਘ ਰਾਜੋਮਾਜਰਾ, ਮੋਹਨ ਸਿੰਘ ਸੋਢੀ, ਐਡਵੋਕੇਟ ਬਿਕਰਮਜੀਤ ਪਾਸੀ ਬਾਬਾ ਦਿਲਬਾਗ ਸਿੰਘ, ਗੁਰਦਰਸ਼ਨ ਸਿੰਘ ਖਾਸਪੁਰ, ਕੁਲਵਿੰਦਰ ਸਿੰਘ ਭੋਲਾ, ਅਵਤਾਰ ਸਿੰਘ ਬਬਲਾ, ਨਗਰ ਕੌਂਸਲ ਪ੍ਰਧਾਨ ਜਗਤਾਰ ਸਿੰਘ, ਸੋਨੀ ਸੰਧੂ, ਗੁਰਪ੍ਰੀਤ ਸਿੰਘ ਹਨੀ, ਨੰਬਰਦਾਰ ਖੁਸ਼ਵਿੰਦਰ ਸਿੰਘ, ਜਸਵੀਰ ਸਿੰਘ ਪੱਪੀ, ਰਸ਼ਪਾਲ ਸਿੰਘ ਜਲਾਲਪੁਰ, ਕ੍ਰਿਪਾਲ ਸਿੰਘ ਸਿਆਊ, ਸਰਪੰਚ ਲਖਵਿੰਦਰ ਸਿੰਘ ਕਰਾਲਾ ਤੇ ਹੋਰਨਾਂ ਨੇ ਵੀ ਹਿੱਸਾ ਪਾਇਆ। ਸੰਸਥਾ ਦੇ ਆਗੂਆਂ ਨੇ ਦੱਸਿਆ ਕਿ ਕੈਂਪ ਵਿਚ ਇਕੱਤਰ ਹੋਈ ਸਮੁੱਚੀ ਰਾਸ਼ੀ ਹੜ੍ਹ ਪੀੜਤ ਖੇਤਰਾਂ ਵਿਚ ਖ਼ੁਦ ਜਾ ਕੇ ਲੋੜਵੰਦਾਂ ਨੂੰ ਵੰਡੀ ਜਾਵੇਗੀ।