ਭਟੇੜੀ ’ਚ ਲਾਲ ਲਕੀਰ ਦੀਆਂ ਗਲਤੀਆਂ ਸੁਧਾਰਨ ਲਈ ਕੈਂਪ ਲਗਾਇਆ
ਭਟੇੜੀ ਵਿਚ ਲਾਲ ਲਕੀਰ ਦੀਆਂ ਗਲਤੀਆਂ ਸੁਧਾਰਨ ਲਈ ਕੈਂਪ ਲਗਾਇਆ
Publish Date: Mon, 16 Mar 2026 05:17 PM (IST)
Updated Date: Mon, 16 Mar 2026 05:19 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਬਸੀ ਪਠਾਣਾਂ ਬਲਾਕ ਅਧੀਨ ਆਉਂਦੇ ਪਿੰਡ ਭਟੇੜੀ ਵਿਖੇ ਗੁਰਦੁਆਰਾ ਸਾਹਿਬ ਵਿਚ ਲਾਲ ਲਕੀਰ ਨਾਲ ਸਬੰਧਤ ਕਮੇਟੀ ਵੱਲੋਂ ਇਕ ਕੈਂਪ ਲਗਾਇਆ ਗਿਆ। ਕਮੇਟੀ ਮੈਂਬਰ ਨੰਬਰਦਾਰ ਜਰਨੈਲ ਸਿੰਘ ਭਟੇੜੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਡਰੋਨ ਰਾਹੀਂ ਪਿੰਡ ਦੇ ਨਕਸ਼ੇ ਤਿਆਰ ਕੀਤੇ ਗਏ ਹਨ ਤਾਂ ਜੋ ਲਾਲ ਲਕੀਰ ਵਿਚ ਪਾਈਆਂ ਗਈਆਂ ਗਲਤੀਆਂ ਨੂੰ ਸੁਧਾਰਿਆ ਜਾ ਸਕੇ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਖਸਰਾ ਨੰਬਰ, ਪਲਾਟ ਨੰਬਰ, ਜ਼ਮੀਨ ਦੇ ਨਾਮ ਸਮੇਤ ਹੋਰ ਕਿਸੇ ਵੀ ਤਰ੍ਹਾਂ ਦੀ ਗਲਤੀ ਨੂੰ ਸੋਧ ਕੇ ਇੱਕ ਸੂਚੀ ਤਿਆਰ ਕੀਤੀ ਗਈ ਹੈ ਜਿਸ ਨੂੰ ਉਚਿਤ ਅਧਿਕਾਰੀਆਂ ਨੂੰ ਸੌਂਪਿਆ ਜਾਵੇਗਾ। ਇਸ ਮੌਕੇ ਨੰਬਰਦਾਰ ਕਰਮ ਸਿੰਘ, ਹਰਪਾਲ ਸਿੰਘ ਸਰਪੰਚ, ਰੂਪਿੰਦਰ ਸਿੰਘ, ਅਸ਼ੋਕ ਕੁਮਾਰ ਨੰਬਰਦਾਰ, ਰਣਜੀਤ ਸਿੰਘ ਨੰਬਰਦਾਰ ਸਮੇਤ ਇਲਾਕੇ ਦੇ ਨਗਰ ਵਾਸੀ ਵੀ ਮੌਜੂਦ ਸਨ।