ਜਨਗਣਨਾ ਫਾਰਮ ’ਚ ਦਲਿਤਾਂ ਪ੍ਰਤੀ ਇਤਰਾਜ਼ਯੋਗ ਸ਼ਬਦਾਵਲੀ ਗਲਤ : ਸ਼ੁਤਰਾਣਾ
ਜਨਗਣਨਾ ਫਾਰਮ ਵਿੱਚ ਦਲਿਤਾਂ ਪ੍ਰਤੀ ਇਤਰਾਜਯੋਗ ਸ਼ਬਦਾਵਲੀ ਗਲਤ : ਬੂਟਾ ਰਾਮ ਸ਼ੁਤਰਾਣਾ
Publish Date: Sat, 09 May 2026 04:15 PM (IST)
Updated Date: Sat, 09 May 2026 04:17 PM (IST)
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਜਨਗਣਨਾ ਫਾਰਮ ਵਿਚ ਵਾਲਮੀਕਿ ਅਤੇ ਮਜਹਬੀ ਭਾਈਚਾਰੇ ਲਈ ਵਰਜਿਤ ਸ਼ਬਦ ਸ਼ਾਮਲ ਕਰਨਾ ਬਹੁਤ ਹੀ ਗਲਤ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐੱਸਸੀ ਐਂਡ ਬੀਸੀ ਕਰਮਚਾਰੀ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਬੂਟਾ ਰਾਮ ਸੁਤਰਾਣਾ ਨੇ ਕੀਤਾ। ਮੁਲਾਜ਼ਮ ਆਗੂ ਸ਼ੁਤਰਾਣਾ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਪੂਰੇ ਦੇਸ਼ ਵਿਚ ਮਰਦਮਸ਼ੁਮਾਰੀ 2027 ਕਰਵਾਈ ਜਾ ਰਹੀ ਹੈ ਅਤੇ ਉਨਾਂ ਵੱਲੋਂ ਫਾਰਮ ਵਿਚ ਜੋ ਕਾਲਮ ਬਣਾਏ ਗਏ ਹਨ ਉਨ੍ਹਾਂ ਵਿਚ ਭਾਈਚਾਰੇ ਪ੍ਰਤੀ ਜ਼ੋ ਸ਼ਬਦ ਵਰਤੇ ਗਏ ਹਨ ਉਹ ਵਰਜਿਤ ਸ਼ਬਦ ਵਰਤੇ ਗਏ ਹਨ ਜ਼ੋ ਕਿ ਬਿਲਕੁੱਲ ਹੀ ਗਲਤ ਹੈ। ਉਨ੍ਹਾਂ ਕਿਹਾ ਕਿ ਫਾਰਮ ਵਿਚ ਜਾਤੀ ਕਾਲਮ ਭਰਨ ਲਈ ਅਨੂਸੂਚਿਤ ਜਾਤੀਆਂ ਨੂੰ ਅਪਮਾਨਤ ਕਰਨ ਵਾਲੇ ਅਤੇ ਦੇਸ਼ ਦੀ ਸੁਪਰੀਮ ਕੋਰਟ ਵੱਲੋਂ ਪਾਬੰਦੀਸ਼ੁਦਾ ਸ਼ਬਦ ਦਰਜ ਕਰਕੇ ਮਜ਼ਹਬੀ ਸਿੱਖਾਂ ਅਤੇ ਵਾਲਮੀਕਿ ਸਮਾਜ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਸਬੰਧਤ ਵਿਭਾਗ ਨੂੰ ਅਪੀਲ ਕਰਦਿਆ ਕਿਹਾ ਕਿ ਤੁਰੰਤ ਜਨਗਣਨਾ ਫਾਰਮ ’ਚੋਂ ਗਲਤ ਸ਼ਬਦਾਂ ਨੂੰ ਹਟਾਇਆ ਜਾਵੇ ਤਾਂ ਜ਼ੋ ਕਿਸੇ ਵੀ ਵਿਅਕਤੀ ਦੀਆਂ ਭਾਵਨਾਵਾਂ ਨੂੰ ਕੋਈ ਠੇਸ ਨਾ ਪਹੁੰਚੇ।