ਘੁਮੰਡਗੜ੍ਹ ਵਿਖੇ ਸਕੂਲ ’ਚ ਬਿਜਨਸ ਬਲਾਸਟਰ ਮੇਲਾ ਲਾਇਆ
ਘੁਮੰਡਗੜ੍ਹ ਵਿਖੇ ਸਕੂਲ ’ਚ ਬਿਜਨਸ ਬਲਾਸਟਰ ਮੇਲਾ ਲਾਇਆ
Publish Date: Thu, 30 Apr 2026 05:51 PM (IST)
Updated Date: Thu, 30 Apr 2026 05:55 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਬਸੀ ਪਠਾਣਾਂ ਬਲਾਕ ਦੇ ਪਿੰਡ ਘੁਮੰਡਗੜ੍ਹ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਬਿਜਨਸ ਬਲਾਸਟਰ ਮੇਲਾ ਕੀਤਾ ਗਿਆ। ਇਸ ਮੇਲੇ ਵਿਚ ਸਕੂਲ ਦੀ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਹੁਤ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ। ਕੂਲ ਦੀਆਂ ਕੁੱਲ 6 ਟੀਮਾਂ ਨੇ ਬਿਜਨਸ ਦੇ 6 ਵੱਖੋ-ਵੱਖਰੇ ਮਾਡਲ ਪੇਸ਼ ਕੀਤੇ। ਇਸ ਦੌਰਾਨ ਸਟੇਟ ਟੀਮ ਮੈਂਬਰ ਜਸਪ੍ਰੀਤ ਕੌਰ ਅਤੇ ਜ਼ਿਲ੍ਹਾ ਕੁਆਰਡੀਨੇਟਰ ਦੀਪਕ ਕੁਮਾਰ ਵੱਲੋਂ ਵਿਜ਼ਿਟ ਕੀਤੀ ਗਈ। ਉਨ੍ਹਾਂ ਵੱਲੋਂ ਵਿਦਿਆਰਥੀਆਂ ਦੀ ਪ੍ਰਸ਼ੰਸ਼ਾਂ ਕੀਤੀ ਗਈ ਅਤੇ ਉਨ੍ਹਾਂ ਨੂੰ ਪ੍ਰੋਤਸਾਹਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ ਸਕੂਲ ਦੀਆਂ 3 ਟੀਮਾਂ ਨੂੰ ਅਗਲੇ ਪੜਾਅ ਲਈ ਚੁਣਿਆ ਗਿਆ। ਇਸ ਪ੍ਰਾਪਤੀ ਲਈ ਸਕੂਲ ਪ੍ਰਿੰਸੀਪਲ ਸਰਬਜੀਤ ਕੌਰ ਅਤੇ ਸਮੂਹ ਸਟਾਫ ਦੀ ਟੀਮ ਵੱਲੋਂ ਭਰਪੂਰ ਸ਼ਬਦਾਂ ਵਿਚ ਪ੍ਰਸ਼ੰਸ਼ਾ ਕੀਤੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ ਮੈਂਬਰ ਮੌਜੂਦ ਸਨ।