ਰਘਵੀਰ ਸਿੰਘ ਗੋਪਾਲਪੁਰ ਨੇ ਮੁੱਖ ਮੰਤਰੀ ਤੀਰਥ ਯਾਤਰਾ ਦੀ ਬੱਸ ਨੂੰ ਕੀਤਾ ਰਵਾਨਾ
ਰਘਵੀਰ ਸਿੰਘ ਗੋਪਾਲਪੁਰ ਨੇ ਮੁੱਖ ਮੰਤਰੀ ਤੀਰਥ ਯਾਤਰਾ ਦੀ ਬੱਸ ਨੂੰ ਕੀਤਾ ਰਵਾਨਾ
Publish Date: Tue, 28 Apr 2026 04:40 PM (IST)
Updated Date: Tue, 28 Apr 2026 04:43 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪੰਜਾਬ ਸਰਕਾਰ ਵੱਲੋਂ ਚਲਾਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਹਲਕਾ ਰਾਜਪੁਰਾ ਦੇ ਪਿੰਡ ਜੰਡੋਲੀ ਵਿਖੇ ਹਲਕਾ ਰਾਜਪੁਰਾ ਵਿਧਾਇਕਾ ਜਿਨ੍ਹਾਂ ਮਿੱਤਲ ਦੀ ਟੀਮ ਦੇ ਹਲਕਾ ਕੋਆਰਡੀਨੇਟਰ ਅਜੇ ਚੌਧਰੀ ਅਤੇ ਬਲਾਕ ਪ੍ਰਧਾਨ ਚਾਰੂ ਚੌਧਰੀ ਅਤੇ ਬਲਾਕ ਪ੍ਰਧਾਨ ਡਾਕਟਰ ਚਰਨ ਕਮਲ ਧੀਮਾਨ ਦੀ ਅਗਵਾਈ ਹੇਠ ਵਿਰਾਸਤ ਸੇਵਾ ਸੰਗਠਨ ਤਹਿਤ ਸ਼ਰਧਾਲੂਆਂ ਦੀ ਬੱਸ ਨੂੰ ਰਵਾਨਾ ਕਰਨ ਦੇ ਲਈ ਸਮਾਰੋਹ ਰੱਖਿਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਵਿਰਾਸਤ ਸੇਵਾ ਸੰਗਠਨ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਰਘਬੀਰ ਸਿੰਘ ਗੋਪਾਲਪੁਰ ਪਹੁੰਚੇ ਤੇ ਉਨ੍ਹਾਂ ਵੱਲੋਂ ਬੱਸ ਨੂੰ ਹਰੀ ਝੰਡੀ ਦੇ ਕੇ ਸ਼੍ਰੀ ਅੰਮਿ੍ਤਸਰ ਸਾਹਿਬ ਗੁਰੂਧਾਮਾਂ ਸਮੇਤ ਹੋਰਨਾ ਗੁਰਧਾਮਾ ਦੇ ਦਰਸ਼ਨਾਂ ਲਈ ਸੰਗਤਾਂ ਨੂੰ ਰਵਾਨਾਂ ਕੀਤਾ। ਇਸ ਮੌਕੇ ਰਘਵੀਰ ਸਿੰਘ ਗੋਪਾਲਪੁਰ ਵੱਲੋਂ ਗੁਰੂਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੇ ਗਲਾਂ ਦੇ ਵਿੱਚ ਹਾਰ ਪਾ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਦੇ ਤਹਿਤ ਲੋਕਾਂ ਦੇ ਵਿੱਚ ਕਾਫੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਸੈਂਕੜੇ ਪਿੰਡ ਕਵਰ ਕਰ ਲਏ ਗਏ ਹਨ ਅਤੇ ਬਾਕੀ ਰਹਿੰਦੇ ਪਿੰਡਾਂ ਦੇ ਵਿੱਚ ਵੀ ਜਲਦ ਸ਼ਰਧਾਲੂਆਂ ਨੂੰ ਗੁਰੂਧਾਮਾਂ ਦੇ ਦਰਸ਼ਨਾਂ ਦੇ ਲਈ ਭੇਜਿਆ ਜਾਵੇਗਾ। ਇਸ ਦੌਰਾਨ ਟੀਮ ਦੇ ਵੱਲੋਂ ਵਿਰਾਸਤ ਸੇਵਾ ਸੰਗਠਨ ਦੇ ਪ੍ਰਧਾਨ ਰਘਵੀਰ ਸਿੰਘ ਗੋਪਾਲਪੁਰ ਦਾ ਵੀ ਸਨਮਾਨ ਕਰਦਿਆਂ ਧੰਨਵਾਦ ਕੀਤਾ। ਇਸ ਮੋਕੇ ਧਨਵੰਤ ਸਿੰਘ ਹਰਪਾਲਪੁਰ, ਸੰਤ ਸਿੰਘ ਢਕਾਂਨਸੂ, ਲਲਿਤ, ਪਿੰਡ ਜੰਡੋਲੀ ਦੇ ਸਰਪੰਚ, ਪੰਚ ਅਤੇ ਹੋਰ ਪਤਵੰਤੇ ਆਗੂ ਮੌਜੂਦ ਸਨ।