ਬੁੱਢਾ ਦਲ ਪਬਲਿਕ ਸਕੂਲ ਸਮਾਣਾ ਦਾ ਨਤੀਜ਼ਾ ਵਧੀਆ ਰਿਹਾ
ਬੁੱਢਾ ਦਲ ਪਬਲਿਕ ਸਕੂਲ ਸਮਾਣਾ ਦਾ ਨਤੀਜ਼ਾ ਵਧੀਆ ਰਿਹਾ
Publish Date: Sat, 16 May 2026 04:27 PM (IST)
Updated Date: Sat, 16 May 2026 04:30 PM (IST)
ਫੋਟੋ 16ਪੀਟੀਐਲ: 3 ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣ : ਸੀਬੀਐੱਸਈ ਵੱਲੋਂ ਬਾਰ੍ਹਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਚੋਂ ਸਕੂਲ ਦੀ ਮੈਨੇਜਮੈਂਟ, ਪ੍ਰਿੰਸੀਪਲ ਤੇ ਸਮੂਹ ਅਧਿਆਪਕਾਂ ਦੀ ਅਗਵਾਈ ਹੇਠ ਬੁੱਢਾ ਦਲ ਪਬਲਿਕ ਸਕੂਲ, ਸਮਾਣਾ ਦੇ ਵਿਦਿਆਰਥੀਆਂ ਨੇ ਖੂਬ ਨਾਮ ਚਮਕਾਇਆ। ਸਕੂਲ ਦੇ ਚੀਫ਼ ਪੈਟਰਨ ਸਿੰਘ ਸਾਹਿਬ ਜੱਥੇਦਾਰ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ (ਅਕਾਲੀ), ਸਕੂਲ ਦੇ ਕਮੇਟੀ ਪ੍ਰਧਾਨ ਸੁਖਵਿੰਦਰਜੀਤ ਕੌਰ, ਕਮੇਟੀ ਪ੍ਰਬੰਧਕ ਪਰਮਿੰਦਰਜੀਤ ਕੌਰ ਬਰਾੜ, ਡਾਇਰੈਕਟਰ ਆਫ਼ ਐਜੂਕੇਸ਼ਨ ਤੇ ਐਡਵਾਈਜ਼ਰ ਕਰਨ ਰਾਜਬੀਰ ਸਿੰਘ ਅਤੇ ਪ੍ਰਿੰਸੀਪਲ ਅਮਨਦੀਪ ਕੌਰ ਨੇ ਇਸ ਖੁਸ਼ੀ ਦੇ ਮੌਕੇ ਤੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ। ਆਰਟਸ ਵਿਸ਼ੇ ਵਿਚ ਮਹਿਕਪ੍ਰੀਤ ਕੌਰ ਨੇ (97.6%) ਅੰਕ ਲੈ ਕੇ ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਸਕੂਲ ਦੇ 200 ਬੱਚਿਆਂ ਨੇ ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਦਿੱਤੀ। ਜਿਸ ਵਿੱਚੋਂ 15 ਬੱਚਿਆਂ ਨੇ 90% ਤੋਂ ਵੀ ਵੱਧ, 41 ਬੱਚਿਆਂ ਨੇ 80% ਤੋਂ ਵੀ ਵੱਧ ਅਤੇ 98 ਬੱਚਿਆਂ ਨੇ 70% ਤੋਂ ਵੀ ਵੱਧ ਅੰਕ ਹਾਸਲ ਕੀਤੇ। ਆਰਟਸ ਵਿਸ਼ੇ ਵਿਚ ਮਹਿਕਪ੍ਰੀਤ ਕੌਰ (97.6%), ਕਾਮਰਸ ਵਿਸ਼ੇ ਵਿਚ ਧਨਵੀਨ ਕੌਰ (94%), ਨਾਨ-ਮੈਡੀਕਲ ਵਿਸ਼ੇ ਵਿਚ ਮਾਨਵਿਤਾ ਕੌਰ (93%) ਅੰਕ ਲੈ ਕੇ ਮਾਪਿਆਂ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ।