ਹੱਡੀਆਂ ਦੀ ਜਾਂਚ ਤੇ ਨਸ਼ਾ ਛੱਡਣ ਸਬੰਧੀ ਕੈਂਪ 9 ਨੂੰ
ਹੱਡੀਆਂ ਦੀ ਜਾਂਚ ਤੇ ਨਸ਼ਾ ਛੱਡਣ ਸਬੰਧੀ ਕੈਂਪ 9 ਨੂੰ
Publish Date: Tue, 05 May 2026 04:02 PM (IST)
Updated Date: Wed, 06 May 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ਼ੇਰਪੁਰ : ਡਾ. ਕਰਨ ਮਲਟੀ ਸਪੈਸ਼ਲਟੀ ਕਲੀਨਿਕ ਸਹਾਰਾ ਚੈਰੀਟੇਬਲ ਸੁਸਾਇਟੀ ਤੇ ਵਿਸ਼ੇਸ਼ ਸਹਿਯੋਗ ਸਦਕਾ ਹੱਡੀਆਂ ਦੀ ਜਾਂਚ ਤੇ ਨਸ਼ਾ ਛੱਡਣ ਸਬੰਧੀ ਕੈਂਪ 9 ਮਈ ਨੂੰ ਸਾਹਮਣੇ ਮਹਿਲ ਮੁਬਾਰਕ ਗੁਰੂ ਘਰ ਸੰਗਰੂਰ ਵਿਖੇ ਲਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਡਾ. ਕਰਨ ਵੀਰ ਸਿੰਘ ਨੇ ਦੱਸਿਆ ਕਿ ਇਹ ਕੈਂਪ ਵਿੱਚ ਕਿਸੇ ਵੀ ਪ੍ਰਕਾਰ ਦਾ ਨਸ਼ਾ ਛੱਡਣ ਅਤੇ ਜੋੜਾਂ ਦੀ ਦਵਾਈ ਜਿੱਥੇ ਮੁਫਤ ਦਿੱਤੀ ਜਾਵੇਗੀ ਉਥੇ ਹੱਡੀਆਂ ਦੀ ਮਜਬੂਤੀ ਜੋੜਾਂ ਦੇ ਦਰ ਦੀ ਜਾਂਚ ਵੀ ਕੀਤੀ ਜਾਵੇਗੀ। ਜਦ ਕਿ ਬੀਐਮਡੀ ਦੇ ਟੈਸਟ ਵੀ ਕੀਤੇ ਜਾਣਗੇ। ਦੱਸ ਦਈਏ ਕਿ ਇਹ ਸੰਸਥਾ ਇਸ ਲਈ ਲੰਮੇ ਸਮੇਂ ਤੋਂ ਨੌਜਵਾਨ ਪੀੜੀ ਨੂੰ ਨਸ਼ਿਆਂ ’ਚੋਂ ਕੱਢਣ ਲਈ ਜਿੱਥੇ ਪਿੰਡਾਂ ਅੰਦਰ ਵਿਸ਼ੇਸ਼ ਜਾਗਰੂਕ ਕੈਂਪ ਲਾ ਰਹੀ ਹੈ ਉਥੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਵੀ ਹਰ ਸਮੇਂ ਤਤਪਰ ਰਹਿੰਦੀ ਹੈ। ਜਦ ਕਿ ਸਮੇਂ ਸਿਰ ਮਰੀਜ਼ਾਂ ਨੂੰ ਹਰ ਬਿਮਾਰੀ ਸਬੰਧੀ ਜਾਗਰੂਕ ਕਰਨ ਦੀ ਮੁਹਿਮ ਨੂੰ ਪਿੰਡਾਂ ਅੰਦਰ ਵਿੱਢਿਆ ਹੋਇਆ ਹੈ। ਉਹਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਗਿਣਤੀ ਵਿੱਚ ਪੁੱਜ ਕੇ ਲਾਹਾ ਲੈਣ।