ਰਾਜਪੁਰਾ ਨਗਰ ਕੌਂਸਲ ਦੇ ਵਾਰਡ ਨੰਬਰ 20 ਪਿੰਡ ਇਸਲਾਮਪੁਰ ਵਿਖੇ ਖੂਨੀ ਝੜਪ ਹੋ ਗਈ। ਸ਼ਰਾਰਤੀ ਅਨਸਰਾਂ ਵਲੋਂ ਜਿਥੇ ਕਾਂਗਰਸੀ ਪਾਰਟੀ ਦੇ ਦਫਤਰ ਵਿਚ ਵਰਕਰਾਂ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਉਥੇ ਹੀ ਬੂਥ ਕੈਪਚਰਿੰਗ ਦਾ ਦੋਸ਼ ਵੀ ਲੱਗਿਆ ਹੈ।

ਐੱਚਐੱਸਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਰਾਜਪੁਰਾ ਨਗਰ ਕੌਂਸਲ ਦੇ ਵਾਰਡ ਨੰਬਰ 20 ਪਿੰਡ ਇਸਲਾਮਪੁਰ ਵਿਖੇ ਖੂਨੀ ਝੜਪ ਹੋ ਗਈ। ਸ਼ਰਾਰਤੀ ਅਨਸਰਾਂ ਵਲੋਂ ਜਿਥੇ ਕਾਂਗਰਸੀ ਪਾਰਟੀ ਦੇ ਦਫਤਰ ਵਿਚ ਵਰਕਰਾਂ ’ਤੇ ਜਾਨਲੇਵਾ ਹਮਲਾ ਕੀਤਾ ਗਿਆ ਉਥੇ ਹੀ ਬੂਥ ਕੈਪਚਰਿੰਗ ਦਾ ਦੋਸ਼ ਵੀ ਲੱਗਿਆ ਹੈ। ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿਖੇ ਬਣਾਏ ਗਏ ਬੂਥ ’ਤੇ ਪੈ ਰਹੀਆਂ ਵੋਟਾਂ ਦੇ ਦੌਰਾਨ ਵਲੋਂ ਹੰਗਾਮਾ ਕੀਤਾ ਗਿਆ ਤੇ ਬੂਥ ਕੈਪਚਰਿੰਗ ਦੀ ਕੋਸ਼ਿਸ਼ ਕੀਤੀ ਗਈ।
ਮੌਕੇ ’ਤੇ ਪੁੱਜੇ ਰਾਜਪੁਰਾ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਆਮ ਆਦਮੀ ਪਾਰਟੀ ਦੇ ਉੱਤੇ ਗੁੰਡਾਗਰਦੀ ਕਰਨ ਦੇ ਦੋਸ਼ ਲਗਾਏ।
ਜਾਣਕਾਰੀ ਦੇ ਅਨੁਸਾਰ ਵਾਰਡ ਨੰਬਰ 20 ਵਿੱਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਦਰਸ਼ਨ ਸਿੰਘ ਮਾਮਾ, ਆਮ ਆਦਮੀ ਪਾਰਟੀ ਦੇ ਉਮੀਦਵਾਰ ਰਮਨ ਸਿੰਘ ਟਿਵਾਣਾ ਸਮੇਤ ਹੋਰਨਾਂ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਸਨ ਪਰ ਦੁਪਹਿਰ ਤੋਂ ਬਾਅਦ ਕਰੀਬ 4 ਵਜੇ ਰਾਜਪੁਰਾ ਨਗਰ ਕੌਂਸਲ ਦੇ ਵਾਰਡ ਨੰਬਰ 20 ਪਿੰਡ ਇਸਲਾਮਪੁਰ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿੱਚ ਬੂਥ ਉੱਤੇ ਬੂਥ ਕੈਪਚਰ ਕਰਨ ਦੀ ਨੀਅਤ ਦੇ ਨਾਲ ਆਪ ਪਾਰਟੀ ਉਮੀਦਵਾਰ ਦੇ ਭਰਾ ਅਤੇ ਉਸਦੇ ਅਣਪਛਾਤੇ ਸਾਥੀ ਆਏ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਬੂਥ ਉੱਤੇ ਜਾਣ ਤੋਂ ਰੋਕ ਲਿਆ ਜਿਸ ਤੋਂ ਬਾਅਦ ਆਪ ਉਮੀਦਵਾਰ ਰਮਨ ਟਿਵਾਣਾ ਦੇ ਭਰਾ ਵੱਲੋਂ ਬਾਹਰ ਤੋਂ ਬੁਲਾਏ ਅਣਪਛਾਤੇ ਵਿਅਕਤੀਆਂ ਨੇ ਕਾਂਗਰਸ ਪਾਰਟੀ ਦੇ ਦਫਤਰ ਵਿਖੇ ਪਾਰਟੀ ਉਮੀਦਵਾਰ ਦਰਸ਼ਨ ਸਿੰਘ ਮਾਮਾ ਦੇ ਹਮਾਇਤੀ ਗੁਰਚਰਨ ਸਿੰਘ ਚੰਨ ਦੇ ਉੱਤੇ ਡੰਡਿਆਂ, ਸੋਟਿਆਂ ਦੇ ਕਿਰਪਾਨਾਂ ਦੇ ਨਾਲ ਹਮਲਾ ਕਰਕੇ ਗੰਭੀਰ ਫੱਟੜ ਕਰ ਦਿੱਤਾ ਅਤੇ ਦਫਤਰ ਦੇ ਸ਼ੀਸ਼ਿਆਂ ਦੀ ਵੀ ਭੰਨ ਤੋੜ ਕੀਤੀ।
ਇਸ ਮੌਕੇ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਪੁੱਜ ਗਏ ਅਤੇ ਉਹਨਾਂ ਵੱਲੋਂ ਜਖਮੀ ਗੁਰਚਰਨ ਸਿੰਘ ਚੰਨ ਨੂੰ ਕਾਰ ਦੇ ਵਿੱਚ ਬਿਠਾ ਕੇ ਸਿਵਲ ਹਸਪਤਾਲ ਰਾਜਪੁਰਾ ਇਲਾਜ ਦੇ ਲਈ ਲਿਆਂਦਾ। ਕੰਬੋਜ ਨੇ ਕਿਹਾ ਕਿ ਰਾਜਪੁਰਾ ਵਿਖੇ ਸੱਤਾਧਿਰ ਵੱਲੋਂ ਬਾਹਰਲੇ ਸ਼ਹਿਰਾਂ ਤੋਂ ਲਿਆਏ ਗਏ ਗੁੰਡਿਆਂ ਦੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਉਹਨਾਂ ਵੱਲੋਂ ਆਪ ਪਾਰਟੀ ਉਮੀਦਵਾਰ ਰਮਨਦੀਪ ਸਿੰਘ ਟਿਵਾਣਾ ਉੱਤੇ ਗੰਭੀਰ ਦੋਸ਼ ਲਾਉਂਦਿਆ ਕਿਹਾ ਕਿ ਕਾਂਗਰਸ ਪਾਰਟੀ ਦੇ ਹਮਾਇਤੀ ਗੁਰਚਰਨ ਸਿੰਘ ਚੰਨ ’ਤੇ ਜਾਨਲੇਵਾ ਹਮਲਾ ਕਰਕੇ ਉਸ ਦੀ ਬਾਂਹ ਤੋੜ ਦਿੱਤੀ ਹੈ।
ਉਹਨਾਂ ਦੱਸਿਆ ਕਿ ਜਦੋ ਇਹਨਾਂ ਗੁੰਡਿਆਂ ਦੇ ਵੱਲੋਂ ਕਾਂਗਰਸ ਪਾਰਟੀ ਦੇ ਹਮਾਇਤੀਆਂ ਉੱਤੇ ਹਮਲਾ ਕੀਤਾ ਜਾ ਰਿਹਾ ਸੀ ਤਾਂ ਮੌਕੇ ਉੱਤੇ ਹਾਜ਼ਰ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਦਿਖਦਾ ਰਿਹਾ ਅਤੇ ਕਿਸੇ ਪੁਲਿਸ ਅਧਿਕਾਰੀ ਦੇ ਵੱਲੋਂ ਇਹਨਾਂ ਗੁੰਡਿਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕੰਬੋਜ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਹਮਾਇਤੀਆਂ ਨੂੰ ਇਨਸਾਫ ਦਵਾਉਣ ਦੇ ਲਈ ਉਹਨਾਂ ਨੂੰ ਜੇਕਰ ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਗੁੰਡਿਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ।