ਸ਼ਹੀਦਗੜ੍ਹ ’ਚ ਕਾਂਗਰਸ ਨੇ ਬਲਾਕ ਪੱਧਰੀ ਮੀਟਿੰਗ ’ਚ ਵਿਚਾਰੇ ਮਸਲੇ
ਸ਼ਹੀਦਗੜ੍ਹ ਵਿੱਚ ਕਾਂਗਰਸ ਦੀ ਬਲਾਕ ਪੱਧਰੀ ਮੀਟਿੰਗ
Publish Date: Tue, 17 Feb 2026 06:04 PM (IST)
Updated Date: Tue, 17 Feb 2026 06:06 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਸ਼ਹੀਦਗੜ੍ਹ ਵਿਖੇ ਕਾਂਗਰਸੀਆਂ ਵੱਲੋਂ ਬਲਾਕ ਪੱਧਰੀ ਮੀਟਿੰਗ ਕੀਤੀ ਗਈ। ਇਸ ਵਿਚ ਪਾਰਟੀ ਸੰਗਠਨ ਨੂੰ ਹੋਰ ਸਰਗਰਮ ਕਰਨ ਦੀਆਂ ਨੀਤੀਆਂ, ਸੰਗਠਨ ਮਜ਼ਬੂਤੀ ਤੇ ਜਨਤਕ ਮੁੱਦਿਆਂ ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਭਵਿੱਖ ਵਿਚ ਗਤੀਵਿਧੀਆਂ ਕਰਨ ਦੀ ਵਿਉਂਤਬੰਦੀ ਤੇ ਬਲਾਕ ਪੱਧਰ ਦੀਆਂ ਯੋਜਨਾਵਾਂ ਤੈਅ ਕੀਤੀਆਂ ਗਈਆਂ। ਬਲਾਕ ਪ੍ਰਧਾਨ ਅਮੀ ਚੰਦ ਭਟੇੜੀ ਨੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਆਪਸੀ ਇਕਜੁੱਟਤਾ ਤੇ ਜ਼ਮੀਨੀ ਪੱਧਰ ਤੇ ਲੋਕਾਂ ਵਿਚ ਜਾਗਰੂਕਤਾ ਬਣਾਉਣ ਲਈ ਸਿੱਧੇ ਸੰਪਰਕ ਬਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਵਰਕਰ ਪਾਰਟੀ ਦੀ ਤਾਕਤ ਹਨ ਅਤੇ ਹਰ ਵਰਕਰ ਦੀ ਭੂਮਿਕਾ ਮਹੱਤਵਪੂਰਨ ਹੈ ਜੋ ਉਤਸ਼ਾਹ ਨਾਲ ਆਪਣਾ ਕੰਮ ਕਰ ਰਹੇ ਹਨ। ਮੀਟਿੰਗ ਵਿੱਚ ਕਾਂਗਰਸ ਪਾਰਟੀ ਦੇ ਆਗੂ ਡਾ. ਅਮਨਦੀਪ ਕੌਰ ਢੋਲੇਵਾਲ, ਡਾ. ਨਰੇਸ਼ ਚੌਹਾਨ, ਅਸ਼ੋਕ ਗੌਤਮ, ਹਰਸੇਵਕ ਸਿੰਘ ਕਲੌੜ, ਅਮਰਜੀਤ ਸ਼ਹੀਦਗੜ੍ਹ, ਗੁਰਦੀਪ ਸਿੰਘ ਲੋਹਾਰੀ, ਗੋਬਿੰਦ ਭਟੇੜੀ, ਰਣਜੀਤ ਸਿੰਘ ਸੋਨੀ ਖੰਟ, ਅਮਨਦੀਪ ਸਿੰਘ, ਪਰਮਿੰਦਰ ਸਿੰਘ ਲਾਡਪੁਰ, ਭਗਵੰਤ ਸਿੰਘ ਮਾਨ, ਖੁਸ਼ਵੰਤ ਸਿੰਘ ਖੁਸ਼ਾ, ਸੁੱਚਾ ਸਿੰਘ ਲੰਬੜਦਾਰ, ਸੇਵਕ ਸਿੰਘ ਉਦਲਪੁਰ, ਜਸਵਿੰਦਰ ਸਿੰਘ ਲਾਡਪੁਰੀ, ਪਰਮਜੀਤ ਸਿੰਘ ਲਾਡਪੁਰੀ ਅਤੇ ਹੋਰ ਵਰਕਰਾਂ ਨੇ ਹਿੱਸਾ ਲਿਆ ਅਤੇ ਪਾਰਟੀ ਪ੍ਰਤੀ ਆਪਣੀ ਵਚਨਬੱਧਤਾ ਪ੍ਰਗਟ ਕੀਤੀ।