ਭੁਪਿੰਦਰ ਰਾਠੀਆਂ ਨੂੰ ਬਲਾਕ ਪ੍ਰਧਾਨ ਕੀਤਾ ਨਿਯੁਕਤ
ਬੀਕੇਯੂ ਸਿੱਧੁਪਰ ਵੱਲੋਂ ਬਲਾਕ ਸਨੌਰ ਦੀ ਸੰਮਤੀ ਨਾਲ ਹੋਈ ਚੋਣ
Publish Date: Mon, 20 Apr 2026 06:00 PM (IST)
Updated Date: Mon, 20 Apr 2026 06:03 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਲਬੇੜ੍ਹਾ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੁਪੁਰ ਵੱਲੋਂ ਜ਼ੋਰਾਵਰ ਸਿੰਘ ਬਲਬੇੜ੍ਹਾ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਵਿਚ ਬਲਾਕ ਸਨੌਰ ਕਮੇਟੀ ਦੀ ਚੋਣ ਕੀਤੀ ਗਈ। ਇਸ ਚੁਣੀ ਹੋਈ ਕਮੇਟੀ ਵਿਚ ਭੁਪਿੰਦਰ ਸਿੰਘ ਰਾਠੀਆਂ ਨੂੰ ਬਲਾਕ ਪ੍ਰਧਾਨ, ਸੰਤੋਖ ਸਿੰਘ ਰਾਏਪੁਰ ਮੀਤ ਪ੍ਰਧਾਨ, ਜਗਤਾਰ ਸਿੰਘ ਬੁੱਢਨਪੁਰ ਖ਼ਜ਼ਾਨਚੀ, ਸੁਖਵਿੰਦਰ ਸਿੰਘ ਧਰੇੜੀ ਜੱਟਾਂ ਜਨਰਲ ਸਕੱਤਰ, ਬਚਿੱਤਰ ਸਿੰਘ ਰਾਠੀਆਂ ਪ੍ਰੈੱਸ ਸਕੱਤਰ ਦੁਣਿਆ ਗਿਆ। ਜ਼ਿਲ੍ਹਾ ਪ੍ਰਧਾਨ ਜ਼ੋਰਾਵਰ ਸਿੰਘ ਬਲਵੇੜਾ ਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੀਟਿੰਗ ਸਹਿਮਤੀ ਨਾਲ ਨੇਪਰੇ ਚੜੀ ਇਕੱਤਰ ਕਿਸਾਨਾਂ ਨੇ ਸਹਿਮਤੀ ਨਾਲ ਪੂਰਨ ਬਹੁਮਤ ਦਿੱਤਾ ਜਿਸ ਤੇ ਸਾਨੂੰ ਮਾਣ ਹੈ। ਪ੍ਰਧਾਨ ਜ਼ੋਰਾਵਰ ਸਿੰਘ ਨੇ ਕਿਹਾ ਕਿ ਬੀਕੇਯੂ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਲਈ ਸੰਘਰਸ਼ ਕਰਦੀ ਰਹੀ ਹੈ ਤੇ ਹਮੇਸ਼ਾ ਕਿਸਾਨ, ਮਜ਼ਦੂਰਾਂ ਤੇ ਸੰਕਟ ਸਮੇਂ ਪੂਰਾ ਸਾਥ ਦੇਵੇਗੀ। ਜ਼ਿਲ੍ਹਾ ਪ੍ਰੈੱਸ ਸਕੱਤਰ ਸਰਬਜੀਤ ਸਿੰਘ ਕਾਮੀ ਕਲਾ ਨੇ ਨਵੀਂ ਚੁਣੀ ਗਈ ਕਮੇਟੀ ਨੂੰ ਵਧਾਈ ਦਿੱਤੀ।