ਬੀਕੇਯੂ ਏਕਤਾ ਆਜ਼ਾਦ ਨੇ ਕੀਤਾ ਰੋਸ ਮੁਜ਼ਾਹਰਾ, ਫੂਕੀ ਅਰਥੀ
ਬੀਕੇਯੂ ਏਕਤਾ ਆਜ਼ਾਦ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ਼ ਅਰਥੀ ਫੂਕ ਮੁਜਾਹਰਾ
Publish Date: Mon, 06 Oct 2025 06:41 PM (IST)
Updated Date: Mon, 06 Oct 2025 06:43 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਬਲਾਕ ਪ੍ਰਧਾਨ ਮਨਦੀਪ ਸਿੰਘ ਭੂਤਗੜ੍ਹ ਦੀ ਅਗਵਾਈ ਵਿਚ ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫੂਕ ਰੋਸ ਮੁਜ਼ਾਹਰਾ ਤਹਿਸੀਲ ਕੰਪਲੈਕਸ ਪਾਤੜਾਂ ਚ ਕੀਤਾ ਗਿਆ। ਇਸੇ ਦੌਰਾਨ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਕਿਸਾਨਾਂ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਸੂਬਾ ਆਗੂ ਮਨਜੀਤ ਸਿੰਘ ਨਿਆਲ ਨੇ ਕਿਹਾ ਲੋਕਾਂ ਤੇ ਸੰਸਥਾਵਾਂ ਨੇ ਹੜ੍ਹ ਪੀੜਤਾਂ ਦੀ ਬਾਂਹ ਫੜੀ ਸੀ ਜਦੋਂ ਕਿ ਸਰਕਾਰ ਨੇ ਸਿਆਸੀ ਰੋਟੀਆਂ ਸੇਕਣ ਤੋਂ ਸਿਵਾਏ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨ ਸਰਕਾਰ ਤੋਂ ਪਰਾਲੀ ਦੀ ਰਹਿੰਦ ਖੁਹੰਦ ਦੀ ਸਾਂਭ ਸੰਭਾਲ ਲਈ 7000 ਏਕੜ ਮੁਆਵਜ਼ਾ, ਸ਼ੰਭੂ ਖਨੌਰੀ ਬਾਰਡਰ ਤੋਂ ਚੋਰੀ ਹੋਇਆ ਸਮਾਨ ਅਤੇ ਟਰਾਲੀਆਂ ਦੀ ਭਰਭਾਈ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਤੇ ਪਰਾਲੀ ਸਾੜਨ ਤੇ ਕੇਸ ਦਰਜ ਕਰਨੇ ਤੁਰੰਤ ਬੰਦ ਕੀਤੇ ਜਾਣ ਨਹੀਂ ਤਾਂ ਕਿਸਾਨ ਲਾਮਬੰਦ ਕਰਕੇ ਸਰਕਾਰ ਦੇ ਖਿਲਾਫ਼ ਵੱਡਾ ਐਕਸ਼ਨ ਲੈਣ ਲਈ ਜਥੇਬੰਦੀ ਮਜਬੂਰ ਹੋਵੇਗੀ। ਇਸੇ ਦੌਰਾਨ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਆਗੂ ਯਾਦਵਿੰਦਰ ਸਿੰਘ, ਸੱਤਨਾਮ ਸਿੰਘ ਨਿਆਲ, ਅਮਰੀਕ ਸਿੰਘ ਕਲਵਾਨੂੰ, ਪਿਰਤਪਾਲ ਸਿੰਘ ਤੰਬੂਵਾਲਾ, ਹਰਦਿਆਲ ਸਿੰਘ ਘੱਗਾ, ਪ੍ਰੀਤਮ ਸਿੰਘ ਘੱਗਾ, ਸੁੱਖਾ ਸਿੰਘ ਦਫ਼ਤਰੀਵਾਲਾ, ਨਿਸ਼ਾਨ ਸਿੰਘ ਬੂਰੜ, ਮੁਖਤਿਆਰ ਸਿੰਘ ਭੂਤਗੜ੍ਹ, ਹਰਜੀਤ ਸਿੰਘ ਆਦਿ ਹਾਜ਼ਰ ਸਨ ।