ਬੀਕੇਐਮਯੂ (ਭਾਰਤ) ਦੇ ਕੌਮੀ ਪ੍ਰਧਾਨ ਘੁਮਾਣਾ ਵੱਲੋਂ ਕੀਤੀਆਂ ਨਵੀਆਂ ਨਿਯੁਕਤੀਆਂ
ਬੀਕੇਐਮਯੂ (ਭਾਰਤ) ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਵੱਲੋਂ ਕੀਤੀਆਂ ਨਵੀਆਂ ਨਿਯੁਕਤੀਆਂ
Publish Date: Mon, 11 May 2026 04:43 PM (IST)
Updated Date: Mon, 11 May 2026 04:45 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਭਾਰਤੀ ਕਿਸਾਨ ਮਜ਼ਦੂਰ ਨੂੰ ਭਾਰਤ ਦੀ ਮੀਟਿੰਗ ਗੁਰਧਿਆਨ ਸਿੰਘ ਜੋਗਾ ਸਾਬਕਾ ਕੌਂਸਲਰ ਦੀ ਅਗਵਾਈ ਵਿਚ ਗੁਰੂ ਅਰਜਨ ਦੇਵ ਕਲੋਨੀ ਰਾਜਪੁਰਾ ਟਾਊਨ ’ਚ ਕੀਤੀ ਗਈ। ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਪਹੁੰਚੇ ਉਨਾਂ ਦੇ ਨਾਲ ਲੱਖਾ ਸਿੰਘ ਕਬੂਲਪੁਰ ਮੀਤ ਪ੍ਰਧਾਨ ਪੰਜਾਬ, ਬਲਕਾਰ ਸਿੰਘ ਸੈਦਖੇੜੀ ਸੂਬਾ ਸਕੱਤਰ ਪੰਜਾਬ, ਪਰਮਜੀਤ ਸਿੰਘ ਬੜਿੰਗ ਮੀਤ ਪ੍ਰਧਾਨ ਜ਼ਿਲ੍ਹਾ ਪਟਿਆਲਾ, ਸੋਨੂ ਕਵਾਰਟਰ ਪਹੁੰਚੇ। ਇਸ ਮੌਕੇ ਜਥੇਬੰਦੀ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਨੇ ਨੌਜਵਾਨਾਂ ਨੂੰ ਆਮ ਲੋਕਾਂ ਦੇ ਹਿੱਤ ’ਚ ਕੰਮ ਕਰਨ ਲਈ ਪ੍ਰੇਰਿਤ ਕੀਤਾ ਅਤੇ ਆਉਣ ਵਾਲੇ ਸਮੇਂ ਵਿਚ ਜਥੇਬੰਦੀ ਵੱਲੋਂ ਜੇ ਕੋਈ ਸੰਘਰਸ਼ ਕਰਨ ਦੀ ਜ਼ਰੂਰਤ ਪਵੇ ਤਾਂ ਲੋਕਾਂ ਨੂੰ ਲਾਮਬੰਦ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਨੂੰ ਮੀਤ ਪ੍ਰਧਾਨ ਜ਼ਿਲ੍ਹਾ ਪਟਿਆਲਾ, ਜਤਿੰਦਰ ਸਿੰਘ ਨੂੰ ਇਕਾਈ ਪ੍ਰਧਾਨ ਵਾਰਡ ਨੰ: 11, ਮੁਖਤਿਆਰ ਸਿੰਘ ਨੂੰ ਬਲਾਕ ਮੀਤ ਪ੍ਰਧਾਨ ਰਾਜਪੁਰਾ ਸ਼ਹਿਰੀ, ਜਸਵੰਤ ਸਿੰਘ ਨੂੰ ਦਸ਼ਮੇਸ਼ ਟੈਕਸੀ ਯੂਨੀਅਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਨਵੇਂ ਚੁਣੇ ਗਏ ਅਹੁਦੇਦਾਰਾਂ ਨੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਨੂੰ ਵਿਸ਼ਵਾਸ ਦਵਾਇਆ ਕੀ ਉਹ ਜਥੇਬੰਦੀ ਲਈ ਦਿਨ ਰਾਤ ਕੰਮ ਕਰਨਗੇ। ਇਸ ਮੌਕੇ ਸਾਬਕਾ ਐਮਸੀ ਗੁਰਧਿਆਨ ਸਿੰਘ ਜੋਗਾ ਵੱਲੋਂ ਮਹਿਮਾਨਾਂ ਨੂੰ ਸਿਰੋਪਾਓ ਦੀ ਬਖਸ਼ਿਸ਼ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਾਬਾ ਕਸ਼ਮੀਰ ਸਿੰਘ, ਬਾਬਾ ਅਵਤਾਰ ਸਿੰਘ, ਅੰਮ੍ਰਿਤ ਪਾਲ ਸਿੰਘ, ਨਿਰਮਲ ਸਿੰਘ, ਸੈਕਟਰੀ ਜਸਪਾਲ ਸਿੰਘ, ਰਜਿੰਦਰ ਸਿੰਘ ਖੱਟੂ, ਜਸਬੀਰ ਸਿੰਘ, ਨਾਜਰ ਸਿੰਘ,ਬਲਕਾਰ ਸਿੰਘ,ਹਰਪਾਲ ਸਿੰਘ, ਸੁਖਦੇਵ ਸਿੰਘ ਤੇ ਹੋਰ ਵੱਖੋ ਵੱਖ ਨੌਜਵਾਨ ਸਾਥੀ ਹਾਜ਼ਰ ਸਨ।