ਭਾਜਪਾ ਨੇ ਸਾਬਕਾ ਮੰਤਰੀ ਭੁੱਲਰ ਖ਼ਿਲਾਫ਼ ਰੋਸ ਮਾਰਚ ਕੱਢਿਆ
ਭਾਜਪਾ ਨੇ ਸਾਬਕਾ ਮੰਤਰੀ ਭੁੱਲਰ ਖਿਲਾਫ ਰੋਸ ਮਾਰਚ ਕੱਢਿਆ
Publish Date: Wed, 25 Mar 2026 06:02 PM (IST)
Updated Date: Wed, 25 Mar 2026 06:05 PM (IST)

ਯਤਿੰਦਰ ਸਾਂਵਰਾ, ਪੰਜਾਬੀ ਜਾਗਰਣ, ਬਸੀ ਪਠਾਣਾਂ : ਭਾਰਤੀ ਜਨਤਾ ਪਾਰਟੀ ਮੰਡਲ ਬਸੀ ਪਠਾਣਾਂ ਵੱਲੋਂ ਮੰਡਲ ਪ੍ਰਧਾਨ ਓਮ ਪ੍ਰਕਾਸ਼ ਗੋਤਮ ਦੀ ਅਗਵਾਈ ਹੇਠ ਬੱਸ ਸਟੈਂਡ ਵਿਖੇ ਪੰਜਾਬ ਸਰਕਾਰ ਦੇ ਖ਼ਿਲਾਫ਼ ਬਾਹਾਂ ’ਤੇ ਕਾਲੀਆ ਪੱਟੀਆਂ ਬੰਨ੍ਹ ਕੇ ਰੋਸ ਮਾਰਚ ਕੱਢਿਆ ਗਿਆ, ਜਿਸ ’ਚ ਮੰਡਲ ਪ੍ਰਧਾਨ ਓਮ ਗੌਤਮ, ਐੱਸਸੀ ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਕੁਲਦੀਪ ਸਿੰਘ ਸਿੱਧੂਪੁਰ ਤੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਸਹੋਤਾ, ਜ਼ਿਲ੍ਹਾ ਜਰਨਲ ਸਕੱਤਰ ਵਿਕੀ ਰਾਏ, ਸਾਬਕਾ ਮੰਡਲ ਪ੍ਰਧਾਨ ਰਾਜੀਵ ਮਲਹੋਤਰਾ ਨੇ ਡੀਐਮ ਗਗਨਦੀਪ ਖੁਦਕੁਸ਼ੀ ਮਾਮਲੇ ਦੀ ਸੀਬੀਆਈ ਜਾਣ ਦੀ ਜਾਂਚ ਦੀ ਮੰਗ ਕੀਤੀ। ਭਾਜਪਾ ਵਰਕਰਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਉਨ੍ਹਾਂ ਕਿਹਾ ਆਪ ਸਰਕਾਰ ਦੇ ਮੰਤਰੀ ਸਰਕਾਰੀ ਅਧਿਕਾਰੀਆਂ ਨੂੰ ਅਪਣੇ ਫ਼ਾਇਦੇ ਲਈ ਭ੍ਰਿਸ਼ਟਾਚਾਰ ਕਰਨ ਲਈ ਮਜਬੂਰ ਕਰ ਰਹੇ ਹਨ। ਵੇਅਰ ਹਾਊਸ ਦੇ ਡੀਐਮ ਗਗਨਦੀਪ ਸਿੰਘ ਨੂੰ ਵੀ ਇੰਨਾ ਪ੍ਰੇਸ਼ਾਨ ਕੀਤਾ ਗਿਆ ਕਿ ਉਸ ਨੂੰ ਖੁਦਕੁਸ਼ੀ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਹੁਣ ‘ਆਪ’ ਸਰਕਾਰ ਲਾਲ ਸਿੰਘ ਭੁੱਲਰ ਕੇਸ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਸਾਬਕਾ ਮੰਤਰੀ ਲਾਲ ਸਿੰਘ ਭੁੱਲਰ ਸਹੀ ਹੈ ਤਾਂ ਉਸ ਨੂੰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੀਬੀਆਈ ਜਾਂਚ ਕਰਵਾਉਣ ਤੇ ਇਤਰਾਜ ਨਹੀਂ ਹੋਣਾ ਚਾਹੀਦਾ ਹੈ। ਇਸ ਮੌਕੇ ਸੀਨੀਅਰ ਆਗੂ ਹਰਮੇਸ਼ ਸ਼ਰਮਾ, ਸੋਹਣ ਲਾਲ ਮੈਨਰੋ, ਯੁਵਾ ਮੋਰਚਾ ਦੇ ਪ੍ਰਧਾਨ ਸਯਮ ਪਾਠਕ, ਮੀਤ ਪ੍ਰਧਾਨ ਪ੍ਰਕਾਸ਼ ਸਿੰਘ, ਹਰੀਸ਼ ਥਰੇਜਾ, ਕਰਨੈਲ ਸਿੰਘ ਧੂੰਦਾ, ਰਜਿੰਦਰ ਸ਼ਰਮਾ, ਜਰਨਲ ਸਕੱਤਰ ਤਰੁਣ ਸੇਠੀ, ਨਰਵੀਰ ਧੀਮਾਨ, ਸਕੱਤਰ ਬਲਵੰਤ ਸਿੰਘ, ਬਲਵਿੰਦਰ ਬੰਸਲ, ਹਰਸ਼ ਦੀਪ ਸ਼ਰਮਾ, ਸੋਹਣ ਸਿੰਘ, ਪਵਨ ਬੰਸਲ ਬੀਟਾ, ਮੀਤ ਪ੍ਰਧਾਨ ਰਜਿੰਦਰ ਗ਼ੋਗੀ, ਜਸਪਾਲ ਸਹੋਤਾ, ਵਿਨੋਦ ਸ਼ਰਮਾ, ਨਿਰਭੈ ਸਿੰਘ, ਸੰਜੀਵ ਗਾਂਧੀ, ਰਾਜੂ, ਭਸੀਮ ਮੁਹੰਮਦ ਆਦਿ ਮੌਜੂਦ ਸਨ।