ਭਾਜਪਾ ਪਟਿਆਲਾ ਦਿਹਾਤੀ ਵੱਲੋਂ ਵਿਸ਼ੇਸ਼ ਸਮਾਗਮ ਕਰਵਾਇਆ
ਭਾਜਪਾ ਪਟਿਆਲਾ ਦਿਹਾਤੀ ਵੱਲੋਂ ਸਥਾਪਨਾ ਦਿਵਸ ਦੇ ਮੌਕੇ ਵਿਸ਼ੇਸ਼ ਸਮਾਗਮ ਆਯੋਜਿਤ
Publish Date: Mon, 06 Apr 2026 04:50 PM (IST)
Updated Date: Mon, 06 Apr 2026 04:52 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਭਾਰਤੀ ਜਨਤਾ ਪਾਰਟੀ ਪਟਿਆਲਾ ਦਿਹਾਤੀ ਵੱਲੋਂ ਸਥਾਪਨਾ ਦਿਵਸ ਦੇ ਮੌਕੇ ‘ਤੇ ਸਰਦਾਰ ਸਤਬੀਰ ਸਿੰਘ ਖੱਟੜਾ ਵੱਲੋਂ ਆਪਣੇ ਦਫ਼ਤਰ ਵਿਚ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨੇ ਰੁੱਖ ਲਗਾ ਕੇ ਵਾਤਾਵਰਣ ਸੰਰੱਖਣ ਦਾ ਮਹੱਤਵਪੂਰਨ ਸੰਦੇਸ਼ ਦਿੱਤਾ ਅਤੇ ਸੰਕਲਪ ਲਿਆ ਕਿ ਆਉਣ ਵਾਲੇ ਸਮੇਂ ਵਿਚ ਹਰ ਇਕ ਵਰਕਰ ਇੱਕ-ਇੱਕ ਰੁੱਖ ਲਗਾ ਕੇ ਆਪਣੇ ਸ਼ਹਿਰ ਨੂੰ ਹਰਾ-ਭਰਾ ਅਤੇ ਸਾਫ਼-ਸੁਥਰਾ ਬਣਾਉਣ ਵਿਚ ਆਪਣਾ ਯੋਗਦਾਨ ਪਾਏਗਾ। ਸਤਬੀਰ ਸਿੰਘ ਖੱਟੜਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਾਤਾਵਰਣ ਦੀ ਸੰਭਾਲ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਅਤੇ ਇਸ ਵਿਚ ਹਰ ਨਾਗਰਿਕ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਵਰਕਰਾਂ ਨਾਲ ਸੰਵਾਦ ਕਰਦੇ ਹੋਏ ਇਸ ਮੁਹਿੰਮ ਦੇ ਮਹੱਤਵ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਸਭ ਨੂੰ ਇਸ ਸੰਕਲਪ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਖੁਸ਼ੀ ਦੇ ਮੌਕੇ ’ਤੇ ਲੱਡੂ ਵੰਡ ਕੇ ਸਥਾਪਨਾ ਦਿਵਸ ਦੀ ਖੁਸ਼ੀ ਮਨਾਈ ਗਈ ਅਤੇ ਸਾਰੇ ਹਾਜ਼ਰੀਨ ਨੇ ਇਕ ਦੂਜੇ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਗੁਰਬਚਨ ਲੁਸ਼ਕਾਣੀ ਪ੍ਰਧਾਨ, ਆਲੂਵਾਲ ਸਰਕਲ, ਰਜਿੰਦਰ ਸਿੰਧੀ ਪ੍ਰਧਾਨ, ਤ੍ਰਿਪੜੀ ਸਰਕਲ, ਹਰਪ੍ਰੀਤ ਸਿੰਘ ਭੰਮਰਾ ਜ਼ਿਲ੍ਹਾ ਆਈ.ਟੀ. ਕਨਵੇਨਰ, ਯੁਵਰਾਜ ਸ਼ਰਮਾ ਜ਼ਿਲ੍ਹਾ ਸਪੋਕਸਮੈਨ, ਨਵਜੋਤ ਮਹਲ ਜ਼ਿਲ੍ਹਾ ਸਕੱਤਰ, ਸੁਰਜੀਤ ਸਿੰਘ ਵਿੱਕੀ ਜਨਰਲ ਸਕੱਤਰ, ਮਨਪ੍ਰੀਤ ਮੋਨੂ ਜਨਰਲ ਸਕੱਤਰ, ਗੁਰਚਰਨ ਜਨਰਲ ਸਕੱਤਰ, ਗੁਰਤੇਜ ਸਿੰਘ, ਤਰਸੇਮ ਕੋਟਲੀ, ਗੁਰਦਾਸ, ਇਮਰਾਨ, ਰਿੰਕੂ, ਭੁਪਿੰਦਰ ਸਿੰਘ, ਜਗਦੀਪ ਸਮੇਤ ਹੋਰ ਕਈ ਵਰਕਰ ਵੀ ਮੌਜੂਦ ਰਹੇ। ਸਾਰੇ ਹਾਜ਼ਰ ਵਰਕਰਾਂ ਨੇ ਇਕਜੁੱਟ ਹੋ ਕੇ ਸ਼ਹਿਰ ਨੂੰ ਗ੍ਰੀਨ ਅਤੇ ਕਲੀਨ ਬਣਾਉਣ ਦਾ ਸੰਕਲਪ ਲਿਆ ਅਤੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਦਾ ਵਿਸ਼ਵਾਸ ਜਤਾਇਆ।