ਪਾਤੜਾਂ ’ਚ ਭਾਜਪਾ ਵਰਕਰਾਂ ਨੇ ਮਨਾਈ ਖੁਸ਼ੀ
ਪਾਤੜਾਂ ’ਚ ਭਾਜਪਾ ਵਰਕਰਾਂ ਨੇ ਮਨਾਈ ਖੁਸ਼ੀ
Publish Date: Tue, 05 May 2026 04:44 PM (IST)
Updated Date: Tue, 05 May 2026 04:44 PM (IST)

ਭੁਪਿੰਦਰਜੀਤ ਮੌਲਵੀਵਾਲਾ, •ਪੰਜਾਬੀ ਜਾਗਰਣ,• ਪਾਤੜਾਂ : ਚੋਣ ਕਮਿਸ਼ਨ ਵੱਲੋਂ ਐਲਾਨੇ ਗਏ ਨਤੀਜਿਆਂ ਦੌਰਾਨ ਤਿੰਨ ਰਾਜਾਂ ਪੱਛਮੀ ਬੰਗਾਲ,ਅਸਾਮ ਤੇ ਪੁਡੂਚੇਰੀ ਵਿਚ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਬਣਨ ਦੀ ਖੁਸ਼ੀ ਵਿਚ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਸਰਕਲ ਪਾਤੜਾਂ ਦੀ ਸਮੁੱਚੀ ਭਾਜਪਾ ਟੀਮ ਵੱਲੋਂ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ’ਤੇ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਚੌਕ ਪਾਤੜਾਂ ਵਿਖੇ ਮਠਿਆਈ ਵੰਡੀ ਗਈ। ਇਸ ਦੌਰਾਨ ਭਾਜਪਾ ਦੇ ਹਲਕਾ ਇੰਚਾਰਜ ਨਰਾਇਣ ਸਿੰਘ ਨਰਸੋਤ ਦੀ ਅਗਵਾਈ ਵਿਚ ਭਾਜਪਾ ਵਰਕਰਾਂ ਨੇ ਧੂੜ ਧਮੱਕੇ ਨਾਲ ਖੁਸ਼ੀ ਦਾ ਇਜ਼ਹਾਰ ਕੀਤਾ। ਹਲਕਾ ਇੰਚਾਰਜ ਨਰਾਇਣ ਸਿੰਘ ਨਰਸੋਤ ਨੇ ਕਿਹਾ ਕਿ ਤਿੰਨਾਂ ਰਾਜਾਂ ਦੇ ਐਲਾਨੇ ਗਏ ਨਤੀਜਿਆਂ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ ਸਪਸ਼ਟ ਬਹੁਮਤ ਮਿਲਣਾ ਇਸ ਗੱਲ ਦਾ ਸੰਕੇਤ ਹੈ ਕਿ ਦੇਸ਼ ਵਿਚ ਲਗਾਤਾਰ ਭਾਰਤੀ ਜਨਤਾ ਪਾਰਟੀ ਮਜਬੂਤ ਹੋ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਸਮੇਂ ਵਿਚ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੀ ਸਪਸ਼ਟ ਬਹੁਮਤ ਹਾਸਲ ਕਰਕੇ ਸੂਬੇ ਵਿੱਚ ਸਰਕਾਰ ਬਣਾਏਗੀ। ਇਸ ਮੌਕੇ ਭਾਜਪਾ ਆਗੂ ਕੀਮਤ ਸਿੰਗਲਾ, ਬਾਬੂ ਤਰਸੇਮ ਬਾਂਸਲ, ਰਮੇਸ਼ ਕੁਮਾਰ ਕੁੱਕੂ, ਸਤੀਸ਼ ਗਰਗ ਸਰਕਲ ਪ੍ਰਧਾਨ ਪਾਤੜਾਂ, ਮੁਖਤਿਆਰ ਸਿੰਘ ਮੋਖਾ, ਲਾਲ ਚੰਦ ਲਾਲੀ ਜ਼ਿਲ੍ਹਾ ਜਨਰਲ ਸਕੱਤਰ, ਬਗੀਚਾ ਸਿੰਘ ਦੁਤਾਲ ਜ਼ਿਲ੍ਹਾ ਵਾਇਸ ਪ੍ਰਧਾਨ, ਕੇ ਮਲਹੋਤਰਾ, ਪ੍ਰਸ਼ੋਤਮ ਸਿੰਗਲਾ ਸਟੇਟ ਵਾਇਸ ਕਨਵੀਨਰ ਟਰਾਂਸਪੋਰਟ ਸੈਲ, ਗਿਆਨ ਸਿੰਘ ਧਾਲੀਵਾਲ, ਸਰਦੂਲ ਸਿੰਘ ਸੰਧੂ , ਜੀਵਨ ਗੋਇਲ, ਪਵਨ ਗੋਇਲ, ਵਿਜੈ ਗਰਗ ,ਕ੍ਰਿਸ਼ਨ ਗੋਪਾਲ , ਰਾਜਕੁਮਾਰ ਸਾਬਕਾ ਇੰਸਪੈਕਟਰ ਪੰਜਾਬ ਪੁਲਿਸ, ਨਰਿੰਦਰ ਬੋਕਸਰ, ਸ਼ਾਮ ਲਾਲ ਗਰਗ,ਜਾਨਪਾਲ ਸਿੰਘ, ਜਸਵਿੰਦਰ ਸਿੰਘ ਸੇਖੋਂ, ਅਮਰੀਕ ਸਿੰਘ, ਲਾਡੀ ਸਿੰਘ,ਬਾਸੂ ਸਿੰਘ, ਵਿਜੈ ਪਤਲੀ, ਸੁਭਾਸ਼ ਹਮਝੇੜੀ, ਕਰਨ ਸਿੰਘ ਵੜੈਚ, ਜੋਗਿੰਦਰ ਸਿੰਘ ਅਤੇ ਮੋਨੂ ਕੁਮਾਰ ਆਦਿ ਹਾਜ਼ਰ ਸਨ।