ਭਾਜਪਾ ਪਾਰਟੀ ਦੀ ਵੱਡੀ ਜਿੱਤ ਦੀ ਖੁਸ਼ੀ ’ਚ ਵੰਡੇ ਲੱਡੂ
ਭਾਜਪਾ ਪਾਰਟੀ ਦੀ ਵੱਡੀ ਜਿੱਤ ਦੀ ਖੁਸ਼ੀ ਵਿੱਚ ਵੰਡੇ ਲੱਡੂ
Publish Date: Tue, 05 May 2026 04:41 PM (IST)
Updated Date: Tue, 05 May 2026 04:44 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਭਾਜਪਾ ਪਾਰਟੀ ਦੀ ਵੱਡੀ ਜਿੱਤ ਦੀ ਖੁਸ਼ੀ ਵਿਚ ਹਲਕਾ ਨਾਭਾ ਤੋਂ ਭਾਜਪਾ ਵਪਾਰ ਮੰਡਲ ਪੰਜਾਬ ਦੇ ਵਾਈਸ ਪ੍ਰਧਾਨ ਤੇ ਅਗਰਵਾਲ ਸਭਾ ਪ੍ਰਧਾਨ ਰਾਜੇਸ਼ ਬਾਂਸਲ ਬੱਬੂ ਅਤੇ ਹਲਕਾ ਨਾਭਾ ਦੇ ਮੁੱਖ ਸੇਵਾਦਾਰ ਬਰਿੰਦਰ ਬਿੱਟੂ ਦੀ ਅਗਵਾਈ ਹੇਠ ਭਾਜਪਾ ਪਾਰਟੀ ਦੇ ਵਰਕਰਾਂ ਤੇ ਆਗੂਆਂ ਵੱਲੋਂ ਪਟਿਆਲਾ ਗੇਟ ਵਿਖੇ ਲੱਡੂ ਵੰਡ ਕੇ ਜਸ਼ਨ ਮਨਾਏ ਗਏ। ਉਨ੍ਹਾਂ ਨੇ ਪੱਛਮੀ ਬੰਗਾਲ ਦੀ ਜਿੱਤ ਤੇ ਟਿੱਪਣੀ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਬੰਗਾਲ ਨੇ ਮਾਫੀਆ ਅਤੇ ਨਸ਼ਾ ਖ਼ਿਲਾਫ਼ ਵੋਟ ਪਾਈ ਹੈ, ਉਸ ਤਰ੍ਹਾਂ ਹੁਣ ਪੰਜਾਬ ਦੀ ਵਾਰੀ ਹੈ ਅਤੇ ਪੰਜਾਬ ਵਿਚ ਵੀ ਤਖਤਾ ਪਲਟ ਹੋਵੇਗਾ, ਕਿਉਂਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵਜੂਦ ਖਤਮ ਹੁੰਦਾ ਜਾ ਰਿਹਾ ਹੈ ਇੱਥੇ ਭਰਿਸ਼ਟਾਚਾਰ ਦਾ ਬੋਲਬਾਲਾ ਹੈ ਪੰਜਾਬ ਦਾ ਹਰ ਵਰਗ ਆਪ ਦੀ ਸਰਕਾਰ ਤੋਂ ਦੁਖੀ ਹੈ। ਉਨ੍ਹਾਂ ਨੇ ਇਸ ਜਿੱਤ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਦੀ ਜਿੱਤ ਦੱਸਿਆ। ਉਨ੍ਹਾਂ ਕਿਹਾ ਕਿ ਜਿੱਤ ਦਾ ਨਾਭਾ ਚ ਜਸ਼ਨ ਮਨਾਇਆ ਗਿਆ, ਜਿੱਥੇ ਢੋਲ ਵਜਾ ਕੇ ਅਤੇ ਭੰਗੜੇ ਪਾ ਕੇ ਖੁਸ਼ੀ ਪ੍ਰਗਟਾਈ ਗਈ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦਾ ਗੜ੍ਹ ਢਹਿ ਗਿਆ ਹੈ ਅਤੇ ਭਾਜਪਾ ਸੱਤਾ ਵਿਚ ਆ ਗਈ ਹੈ, ਜਿਸ ਦਾ ਅਸਰ ਪੰਜਾਬ ਦੀ ਸਿਆਸਤ ਤੇ ਵੀ ਦੇਖਣ ਨੂੰ ਮਿਲੇਗਾ। ਇਸ ਮੌਕੇ ਭਾਜਪਾ ਵਰਕਰਾਂ ਵੱਲੋਂ ਰਾਹਗੀਰਾਂ ਨੂੰ ਲੱਡੂ ਵੰਡਕੇ ਵਧਾਈ ਦਿਤੀ ਗਈ। ਇਸ ਮੌਕੇ ਰਾਜੇਸ਼ ਬਾਂਸਲ ਬੱਬੂ, ਬਰਿੰਦਰ ਬਿੱਟੂ, ਵਿਨੋਦ ਕਾਲੜਾ, ਗੌਰਵ ਜਲੋਟਾ, ਪਰਮਿੰਦਰ ਗੁਪਤਾ, ਅਸ਼ੋਕ ਜਿੰਦਲ, ਅਮਰ ਚੰਦ ਕਥੂਰੀਆ ਪਵਨ ਗਰਗ, ਜੀ ਐਸ ਸੋਢੀ, ਐਡਵੋਕੇਟ ਅਤੁਲ ਬਾਂਸਲ, ਐਡਵੋਕੇਟ ਨਰਿੰਦਰ ਸ਼ਰਮਾ, ਗਿਰਧਾਰੀ ਲਾਲ ਬਾਂਸਲ, ਅਨਿਲ ਖੱਟਰ ਨੰਨੀ, ਰੋਬਿਨ ਗੋਇਲ, ਪ੍ਰਮੋਦ ਜਿੰਦਲ, ਅਸ਼ੋਕ ਸਿੰਗਲਾ, ਸੰਜੀਵ ਜਿੰਦਲ, ਸੁਭਾਸ਼ ਬਾਂਸਲ, ਰਾਮ ਕ੍ਰਿਸ਼ਨ ਭੱਲਾ, ਯੁੱਧਵੀਰ ਸੋਢੀ, ਨਵਦੀਪ ਬਾਵਾ, ਰਾਜੇਸ਼ ਨਿਟੀ, ਸੰਦੀਪ ਸਿੰਗਲਾ, ਕਮਲ ਕੁਮਾਰ, ਆਦਿ ਨੇ ਅਸਾਮ ਅਤੇ ਪੁਡੂਚੇਰੀ ਵਿਚ ਵੀ ਭਾਜਪਾ ਪਾਰਟੀ ਦੀ ਜਿੱਤ ਨੂੰ ਲੈ ਕੇ ਸਮੂਹ ਦੇਸ਼ ਵਾਸੀਆਂ ਨੂੰ ਲੱਖ-ਲੱਖ ਵਧਾਈਆਂ ਦਿੱਤੀਆਂ।