ਬੀਜੇਪੀ ਦੇ ਯੂਥ ਆਗੂਆਂ ਦਾ ਵਫ਼ਦ ਮਹਾਰਾਣੀ ਪ੍ਰਨੀਤ ਕੌਰ ਨੂੰ ਮਿਲਿਆ
ਬੀਜੇਪੀ ਦੇ ਯੂਥ ਆਗੂਆਂ ਨੇ ਮਹਾਰਾਣੀ ਪ੍ਰਨੀਤ ਕੌਰ ਨਾਲ ਕੀਤੀ ਮੁਲਾਕਾਤ
Publish Date: Wed, 22 Apr 2026 07:00 PM (IST)
Updated Date: Wed, 22 Apr 2026 07:04 PM (IST)

ਫੋਟੋ 22ਪੀਟੀਐਲ: 52 ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਅੱਜ ਭਾਜਪਾ ਪਟਿਆਲਾ ਉੱਤਰੀ ਦੇ ਯੂਥ ਪ੍ਰਧਾਨ ਜਰਨੈਲ ਸਿੰਘ ਸ਼ੇਖਪੁਰਾ ਦੀ ਅਗਵਾਈ ਹੇਠ ਨੌਜਵਾਨਾਂ ਦਾ ਇਕ ਵੱਡਾ ਜਥਾ ਪਟਿਆਲਾ ਦੇ ਸਾਬਕਾ ਸੰਸਦ ਪ੍ਰਨੀਤ ਕੌਰ ਨੂੰ ਮਿਲਿਆ ਅਤੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਸ਼ੇਖਪੁਰਾ ਨੇ ਦੱਸਿਆ ਕਿ ਪੰਜਾਬ ਦੇ ਲੋਕ ਹੁਣ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੇ ਹਨ, ਇਸ ਲਈ ਹੁਣ ਪੰਜਾਬ ਦੇ ਲੋਕਾਂ ਨੇ ਬੀਜੇਪੀ ਨੂੰ ਜਿਤਾਉਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਨੌਜਵਾਨਾਂ ਦੀ ਪਹਿਲੀ ਪਸੰਦ ਬਣਦੀ ਜਾ ਰਹੀ ਹੈ। ਇਸੇ ਤਹਿਤ ਜ਼ਿਲ੍ਹਾ ਪਟਿਆਲਾ ਦੇ ਹਲਕਾ ਸਨੌਰ ਵਿਖੇ ਕਈ ਨੌਜਵਾਨਾਂ ਨੂੰ ਅੱਜ ਅਹਿਮ ਆਹੁਦੇ ਦੇ ਕੇ ਪਾਰਟੀ ਵੱਲੋਂ ਨਿਵਾਜਿਆ ਗਿਆ। ਇਸ ਮੌਕੇ ਜਰਨੈਲ ਸਿੰਘ ਸ਼ੇਖਪੁਰਾ ਨੇ ਕਿਹਾ ਕਿ ਇਸ ਪਾਰਟੀ ’ਚ ਸ਼ਾਮਲ ਹੋਣ ਵਾਲੇ ਹਰ ਇੱਕ ਭਾਈਚਾਰੇ ਦੇ ਲੋਕਾਂ ਨੂੰ ਬਰਾਬਰ ਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਯੂਥ ਅਹਿਮ ਭੂਮਿਕਾ ਨਿਭਾਵੇਗਾ। ਇਸ ਮੌਕੇ ਜਿਨ੍ਹਾਂ ਨੂੰ ਪਾਰਟੀ ਦੇ ਅਹੁਦੇਦਾਰ ਨਿਯੁਕਤੀ ਕੀਤਾ ਗਿਆ, ਉਨ੍ਹਾਂ ’ਚ ਧਰਮਿੰਦਰ ਸਿੰਘ, ਸਲੀਮ ਕੁਮਾਰ, ਸੁਖਦੇਵ ਸਿੰਘ, ਸੰਜੀਵ ਕੁਮਾਰ, ਦਵਿੰਦਰ ਸਿੰਘ ਅਤੇ ਹਰਜੋਤ ਸਿੰਘ ਸਾਰੇ ਮੀਤ ਪ੍ਰਧਾਨ, ਸਾਹਿਲ ਸੂਦ ਅਤੇ ਗੁਰਸ਼ਰਨ ਸਿੰਘ ਜਨਰਲ ਸਕੱਤਰ, ਮਧੁਰ ਕੌਸ਼ਿਕ, ਪ੍ਰਦੀਪ ਕੁਮਾਰ, ਜਸ਼ਨਪ੍ਰੀਤ ਸਿੰਘ, ਸੋਹਨ ਲਾਲ, ਸੁਰਿੰਦਰ ਸਿੰਘ ਅਤੇ ਰਮਨ ਸ਼ਰਮਾ ਸਾਰੇ ਸਕੱਤਰ, ਪਰਵਿੰਦਰ ਸਿੰਘ ਅਤੇ ਸਾਗਰ ਸਿੰਘ ਐਗਜੇਕਟਿਵ ਮੈਂਬਰ ਅਤੇ ਨਵਜੋਤ ਸਿੰਘ ਨੂੰ ਆਈਟੀ ਸੈੱਲ ਨਿਯੁਕਤ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ ਜ਼ਿਲ੍ਹਾ ਦਿਹਾਤੀ ਪ੍ਰਧਾਨ ਜਸਪਾਲ ਸਿੰਘ ਭੰਗੂ ਤੇ ਰਮੇਸ਼ ਲਾਂਬਾ ਦੇਵੀਗਡ਼੍ਹ ਵੀ ਮੌਜੂਦ ਸਨ। ਇਸ ਮੌਕੇ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਵੀ ਨੌਜਵਾਨਾਂ ਨੂੰ ਥਾਪਡ਼ਾ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ ਨੂੰ ਵੱਧ ਤੋਂ ਵੱਧ ਮਜਬੂਤ ਕਰਨ ਦਾ ਸੱਦਾ ਦਿੱਤਾ।