ਭਾਜਪਾ ਆਗੂ ਜਤਿੰਦਰ ਬਿੱਟੂ ਨੇ ਬਸੀ ਪਠਾਣਾਂ ’ਚ ਦਫ਼ਤਰ ਖੋਲ੍ਹਿਆ
ਭਾਜਪਾ ਆਗੂ ਜਤਿੰਦਰ ਬਿੱਟੂ ਨੇ ਬਸੀ ਪਠਾਣਾਂ ’ਚ ਦਫ਼ਤਰ ਖੋਲ੍ਹਿਆ
Publish Date: Mon, 04 May 2026 05:43 PM (IST)
Updated Date: Mon, 04 May 2026 05:44 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਭਾਜਪਾ ਆਗੂ ਰਾਜ ਜਤਿੰਦਰ ਸਿੰਘ ਬਿੱਟੂ ਨੇ ਬਸੀ ਪਠਾਣਾ ’ਚ ਦਫ਼ਤਰ ਖੋਲ੍ਹ ਕੇ ਹਲਕੇ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ। ਇਸ ਦਫ਼ਤਰ ਦਾ ਉਦਘਾਟਨ ਅੱਜ ਸੀਨੀਅਰ ਆਗੂ ਜਗਦੀਪ ਸਿੰਘ ਚੀਮਾ ਵੱਲੋਂ ਕੀਤਾ ਗਿਆ। ਉਨ੍ਹਾਂ ਵਰਕਰਾਂ ਨੂੰ ਬੰਗਾਲ ਵਿਚ ਭਾਜਪਾ ਦੀ ਜਿੱਤ ਦੀ ਵਧਾਈ ਦਿੱਤੀ। ਉਨ੍ਹਾਂ ਲੋਕਾਂ ਨੂੰ 2027 ਵਿਚ ਪੰਜਾਬ ਵਿਚ ਡਬਲ ਇੰਜਨ ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ। ਰਾਜ ਜਤਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਉਹ ਇਸ ਦਫਤਰ ਵਿਚ ਲੋਕਾਂ ਦੀ ਸੇਵਾ ਲਈ ਹਾਜ਼ਰ ਰਹਿਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦਾ ਉਤਸਾਹ ਤੇ ਭਰੋਸਾ ਦੱਸਦਾ ਹੈ ਕਿ 2027 ਵਿਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਇਸ ਮੌਕੇ ਭਾਜਪਾ ਮੰਡਲ ਬਸੀ ਪਠਾਣਾ ਦੇ ਪ੍ਰਧਾਨ ਓਮ ਗੌਤਮ, ਸਿਕੰਦਰ ਸਿੰਘ ਚੋਲਟੀ ਖੇੜੀ, ਐਡਵੋਕੇਟ ਅੰਕੁਸ਼ ਖੱਤਰੀ, ਜੋਨੀ ਧੀਮਾਨ, ਸੰਈਅਮ ਪਾਠਕ, ਸੋਹਣ ਲਾਲ ਮੈਨਰੋ, ਰਾਜੀਵ ਸ਼ਰਮਾ, ਕੁਲਦੀਪ ਪਾਠਕ, ਹਰਸ਼ ਗਰਗ, ਨੀਤੂ ਸ਼ਰਮਾ, ਪੂਜਾ ਸ਼ਰਮਾ ਆਦਿ ਮੌਜੂਦ ਸਨ।