ਭਾਜਪਾ ਆਗੂ ਡਾ. ਹਰਬੰਸ ਲਾਲ ਵੱਲੋਂ ਮਜ਼ਦੂਰਾਂ ਦਾ ਸਨਮਾਨ
ਭਾਜਪਾ ਆਗੂ ਡਾ. ਹਰਬੰਸ ਲਾਲ ਵੱਲੋਂ ਮਜ਼ਦੂਰਾਂ ਦਾ ਸਨਮਾਨ
Publish Date: Sun, 03 May 2026 05:04 PM (IST)
Updated Date: Sun, 03 May 2026 05:05 PM (IST)

ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਸਾਬਕਾ ਮੰਤਰੀ ਡਾ. ਹਰਬੰਸ ਲਾਲ ਦੀ ਅਗਵਾਈ ਹੇਠ ਸਰਹਿੰਦ ਦੇ ਮਜ਼ਦੂਰ ਚੌਕ ਵਿਖੇ ਕੌਮਾਂਤਰੀ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਉਨ੍ਹਾਂ ਸੈਂਕੜੇ ਮਜ਼ਦੂਰਾਂ ਨੂੰ ਸਿਰੋਪੇ ਭੇਟ ਕਰ ਕੇ ਸਨਮਾਨਿਤ ਕੀਤਾ ਅਤੇ ਲੱਡੂ ਵੰਡੇ। ਮਜ਼ਦੂਰਾਂ ਨੂੰ ਮੁਬਾਰਕਬਾਦ ਦਿੰਦਿਆਂ ਡਾ. ਹਰਬੰਸ ਲਾਲ ਨੇ ਕਿਹਾ ਕਿ ਮਜ਼ਦੂਰ ਦੇਸ਼ ਦੇ ਵਿਕਾਸ ਦਾ ਅਹਿਮ ਹਿੱਸਾ ਹਨ ਅਤੇ ਦੇਸ਼ ਦੀ ਉਸਾਰੀ ਤੇ ਉਦਯੋਗਿਕ ਤਰੱਕੀ ਵਿਚ ਉਨ੍ਹਾਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਸ਼ਿਕਾਗੋ ਦੇ ਸ਼ਹੀਦ ਮਜ਼ਦੂਰਾਂ ਅਤੇ ਦੇਸ਼ ਦੀ ਉਸਾਰੀ ਦੌਰਾਨ ਜਾਨ ਗੁਆਉਣ ਵਾਲੇ ਮਜ਼ਦੂਰਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ। ਇਸ ਦੌਰਾਨ ਉਨ੍ਹਾਂ ਸੂਬਾ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮਜ਼ਦੂਰ ਹਿਤਾਂ ਲਈ ਠੋਸ ਕਦਮ ਚੁੱਕਣ ਵਿਚ ਨਾਕਾਮ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਖੇਤ, ਮੰਡੀ ਅਤੇ ਦਿਹਾੜੀਦਾਰ ਮਜ਼ਦੂਰਾਂ ਦੇ ਪਛਾਣ ਪੱਤਰ ਬਣਾ ਕੇ ਉਨ੍ਹਾਂ ਨੂੰ ਬੈਂਕਾਂ ਨਾਲ ਜੋੜਿਆ ਜਾਵੇ ਤਾਂ ਜੋ ਸਰਕਾਰੀ ਸਕੀਮਾਂ ਦਾ ਲਾਭ ਮਿਲ ਸਕੇ। ਉਨ੍ਹਾਂ ਮਜ਼ਦੂਰਾਂ ਦੇ ਬੱਚਿਆਂ ਲਈ ਮੁਫ਼ਤ ਸਿੱਖਿਆ ਤੇ ਇਲਾਜ, 58 ਸਾਲ ਦੀ ਉਮਰ ਤੋਂ ਬਾਅਦ ਵਿਸ਼ੇਸ਼ ਪੈਂਸ਼ਨ, ਰਿਹਾਇਸ਼ੀ ਮਕਾਨ ਅਤੇ ਮਹਿੰਗਾਈ ਮੁਤਾਬਕ ਹਰ ਸਾਲ ਮਜ਼ਦੂਰੀ ਨਿਸ਼ਚਿਤ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਸਰਕਾਰ ਨੇ ਮਜ਼ਦੂਰਾਂ ਦੇ ਅਸਲ ਮੁੱਦਿਆਂ ਵੱਲ ਧਿਆਨ ਨਹੀਂ ਦਿੱਤਾ। ਸਮਾਗਮ ’ਚ ਮਜ਼ਦੂਰ ਯੂਨੀਅਨ ਪ੍ਰਧਾਨ ਜਸਪਾਲ ਸਿੰਘ ਬੋਰਾਂ, ਡਾ. ਗੁਰਨਾਮ ਸਿੰਘ ਸੋਢੀ ਖਾਨਪੁਰ, ਕੁਲਦੀਪ ਸਿੰਘ ਸਿੱਧੂਪੁਰ, ਸੁਨੀਲ ਵਰਮਾ ਸੋਨੂੰ, ਸੁਸ਼ੀਲ ਕੁਮਾਰ ਜੱਲੇਵਾਲੇ, ਸ਼ਸ਼ੀ ਭੂਸ਼ਨ ਉੱਪਲ, ਬਲਵਿੰਦਰ ਸਿੰਘ ਤਰਖਾਣਮਾਜਰਾ, ਮਨਜੀਤ ਸਿੰਘ ਬੰਟੀ, ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਮੁਨੀਸ਼ ਵਰਮਾ, ਵਿਪਨ ਵਰਮਾ ਬੱਬੂ, ਮੋਹਨ ਸਿੰਘ ਚੁੰਨੀ ਖੁਰਦ, ਅਰਵਿੰਦ ਵਰਮਾ ਬਿੰਦੂ, ਬਦਰੀ ਨਾਥ, ਬਲਜੀਤ ਸਿੰਘ ਪੰਡਰਾਲੀ, ਸੁਰਜੀਤ ਸਿੰਘ ਬਾੜਾ, ਰੋਸ਼ਨ ਲਾਲ, ਡਾ. ਅਸ਼ੋਕ ਕੁਮਾਰ, ਗੁਰਸੇਵਕ ਸਿੰਘ, ਜੋਗਾ ਸਿੰਘ, ਜਸਵਿੰਦਰ ਸਿੰਘ ਜੱਸੀ, ਅਸ਼ੋਕ ਕੁਮਾਰ, ਪੰਡਿਤ ਕਾਲਾ, ਬਲਜੀਤ ਸਿੰਘ ਖਾਨਪੁਰ, ਜਗਬੀਰ ਸਿੰਘ ਖੇੜੀ, ਕਰਮਜੀਤ ਸਿੰਘ ਜੱਗੀ, ਦੁਨੀ ਚੰਦ, ਜਤਿੰਦਰ ਸਿੰਘ, ਮਿੱਠੂ, ਮਨਜੀਤ ਸਿੰਘ ਮਾਧੋਪੁਰ, ਬਲਬੀਰ ਸਿੰਘ ਮੂਲੇਪੁਰ, ਜਿੰਦਰ ਸਿੰਘ, ਲਵਪ੍ਰੀਤ ਸਿੰਘ, ਭਜਨ ਸਿੰਘ ਅਤੇ ਗੁਰਦੀਪ ਸਿੰਘ ਭਾਗਨਪੁਰ ਸਮੇਤ ਵੱਡੀ ਗਿਣਤੀ ਵਿਚ ਵਰਕਰ ਮੌਜੂਦ ਸਨ।