ਨਗਰ ਕੌਂਸਲ ਚੋਣਾਂ ਨੂੰ ਲੈ ਕੇ ਭਾਜਪਾ ਨੇ ਕੀਤੀ ਬੈਠਕ
ਨਗਰ ਕੌਂਸਲ ਚੋਣਾਂ ਨੂੰ ਲੈ ਕੇ ਭਾਜਪਾ ਨੇ ਬੈਠਕ ਕੀਤੀ
Publish Date: Thu, 23 Apr 2026 05:58 PM (IST)
Updated Date: Thu, 23 Apr 2026 06:01 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਨਗਰ ਕੌਂਸਲ ਚੋਣਾਂ ਦੀ ਆਹਟ ਮਿਲਦੇ ਹੀ ਬਸੀ ਪਠਾਣਾਂ ’ਚ ਭਾਰਤੀ ਜਨਤਾ ਪਾਰਟੀ ਨੇ ਸਰਗਰਮੀ ਵਧਾ ਦਿੱਤੀ ਹੈ। ਇਸ ਸਬੰਧੀ ਭਾਰਤੀ ਜਨਤਾ ਪਾਰਟੀ ਮੰਡਲ ਬਸੀ ਪਠਾਣਾ ਦੀ ਵਿਸ਼ੇਸ਼ ਮੀਟਿੰਗ ਮੰਡਲ ਪ੍ਰਧਾਨ ਓਮ ਪ੍ਰਕਾਸ਼ ਗੌਤਮ ਦੀ ਅਗਵਾਈ ’ਚ ਹੋਈ। ਇਸ ਮੀਟਿੰਗ ਵਿਚ ਐੱਸਸੀ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਸਹੋਤਾ ਅਤੇ ਬੁਲਾਰੇ ਕੁਲਦੀਪ ਸਿੰਘ ਸਿੱਧੂਪੁਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੀਟਿੰਗ ਦੌਰਾਨ ਆਉਣ ਵਾਲੇ ਨਗਰ ਕੌਂਸਲ ਦੇ ਇਲੈਕਸ਼ਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਧਾਨ ਓਮ ਗੌਤਮ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਨਗਰ ਕੌਂਸਲ ਚੋਣਾਂ ਵਿਚ ਬਸੀ ਪਠਾਣਾ ਦੇ ਸਾਰੇ 15 ਵਾਰਡਾਂ ਵਿਚ ਆਪਣੇ ਉਤਾਰੇਗੀ। ਇਸ ਮੌਕੇ ਚਾਹਵਾਨ ਉਮੀਦਵਾਰਾਂ ਤੋਂ ਅਰਜ਼ੀਆਂ ਵੀ ਮੰਗੀਆਂ ਗਈਆਂ। ਭਾਜਪਾ ਆਗੂਆਂ ਨੇ ਕਿਹਾ ਪਾਰਟੀ ਬਸੀ ਪਠਾਣਾਂ ਨਗਰ ਕੌਂਸਲ ਵਿਚ ਵੱਧ ਤੋਂ ਵੱਧ ਸੀਟਾਂ ਜਿੱਤ ਕੇ ਪਾਰਟੀ ਦਾ ਪ੍ਰਧਾਨ ਬਣਾਏਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨਗਰ ਕੌਂਸਲ ਦੀਆਂ ਵੋਟਾਂ ਵਿਚ ਆਪਣੀ ਹਾਰ ਨੂੰ ਦੇਖਦੇ ਹੋਏ ਵੋਟਾਂ ਨੂੰ ਅੱਗੇ ਪਾ ਰਹੀ ਹੈ ਪਰ ਅਦਾਲਤ ਦੇ ਹੁਕਮਾਂ ਅਨੁਸਾਰ ‘ਆਪ’ ਸਰਕਾਰ ਨੂੰ ਵੋਟਾਂ ਕਰਵਾਉਣੀਆਂ ਹੀ ਪੈਣਗੀਆਂ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੌਰਾਨ ਸ਼ਹਿਰ ਵਿਚ ਸਾਫ਼-ਸਫ਼ਾਈ, ਸਟਰੀਟ ਲਾਈਟ ਤੇ ਸੜਕਾਂ ਦੇ ਮਾੜੇ ਹਾਲਾਤ ਨੂੰ ਲੈ ਕੇ ਸਵਾਲ ਵੀ ਖੜ੍ਹਾ ਕੀਤਾ। ਇਸ ਮੌਕੇ ਮੀਤ ਪ੍ਰਧਾਨ ਮਾਸਟਰ ਪ੍ਰਕਾਸ਼ ਸਿੰਘ, ਹਰੀਸ਼ ਥਰੇਜਾ, ਸੀਮਾ ਥੋਰ, ਰਕੇਸ਼ ਰਬੜ, ਜਨਰਲ ਸਕੱਤਰ ਤਰਨ ਸੇਠੀ, ਨਰਬੀਰ ਧੀਮਾਨ, ਸਕੱਤਰ ਹਰਸ਼ਦੀਪ ਸ਼ਰਮਾ, ਬਲਵੰਤ ਸਿੰਘ, ਕੈਸ਼ੀਅਰ ਰਵੀਨ ਮੌਦਗਿਲ, ਸਕੱਤਰ ਬਲਵੰਤ ਸਿੰਘ, ਬਲਵਿੰਦਰ ਬੰਸਲ, ਯੁਵਾ ਮੋਰਚਾ ਦੇ ਪ੍ਰਧਾਨ ਸਯਮ ਪਾਠਕ, ਮਹਿਲਾ ਮੋਰਚਾ ਦੇ ਸੀਨੀਅਰ ਆਗੂ ਅਵਿਨਾਸ਼ ਕੌਰ ਮਹਿਲਾ ਮੋਰਚਾ ਦੇ ਪ੍ਰਧਾਨ ਨੀਤੂ ਸ਼ਰਮਾ, ਹਰਮੇਸ਼ ਸ਼ਰਮਾ, ਰਾਜੇਸ਼਼ ਗੌਤਮ, ਸੰਜੀਵ ਗਾਂਧੀ, ਡਾ. ਭੁਪਿੰਦਰ ਸਿੰਘ, ਰਾਜੀਵ ਸ਼ਰਮਾ, ਜਤਿੰਦਰ ਸਿੰਘ ਦਮਹੇੜੀ, ਸੰਦੀਪ ਸਿੰਗਲਾ, ਰਕੇਸ਼ ਧੀਮਾਨ, ਰਮਾਕਾਂਤ, ਸੁਰੇਸ਼ ਗੌਤਮ, ਪਵਨ ਬੰਸਲ ਬਿੱਟਾ, ਗੋਲਡੀ ਗੁਰਾਨੀ ਆਦਿ ਮੌਜੂਦ ਸਨ।