ਭਾਜਪਾ ਨੇ ਪੱਛਮੀ ਬੰਗਾਲ ’ਚ ਗੱਡੇ ਜਿੱਤ ਦੇ ਝੰਡੇ
ਭਾਜਪਾ ਨੇ ਪੱਛਮੀ ਬੰਗਾਲ ’ਚ ਗੱਡੇ ਜਿੱਤ ਦੇ ਝੰਡੇ
Publish Date: Mon, 04 May 2026 04:07 PM (IST)
Updated Date: Tue, 05 May 2026 04:02 AM (IST)

ਭਾਜਪਾਈਆਂ ਨੇ ਸੁਨਾਮ ’ਚ ਮਠਿਆਈ ਵੰਡਕੇ ਮਨਾਇਆ ਜਸ਼ਨ ਬੰਗਾਲ ਦੇ ਲੋਕਾਂ ਨੇ ਚੁਣਿਆ ਵਿਕਾਸ ਦਾ ਰਾਹ : ਦਾਮਨ ਬਾਜਵਾ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਪੱਛਮੀ ਬੰਗਾਲ ਤੇ ਅਸਾਮ ਵਿਧਾਨ ਸਭਾ ਦੀਆਂ ਚੋਣਾਂ ਵਿਚ ਭਾਜਪਾ ਨੂੰ ਮਿਲੀ ਰਿਕਾਰਡ ਜਿੱਤ ਤੋਂ ਗਦਗਦ ਹੋਏ ਭਾਜਪਾਈਆਂ ਨੇ ਸੋਮਵਾਰ ਨੂੰ ਸੁਨਾਮ ਵਿਖੇ ਭਾਜਪਾ ਜ਼ਿਲ੍ਹਾ ਸੰਗਰੂਰ ਦੀ ਪ੍ਰਧਾਨ ਦਾਮਨ ਬਾਜਵਾ ਤੇ ਹਰਮਨਦੇਵ ਸਿੰਘ ਬਾਜਵਾ ਦੀ ਅਗਵਾਈ ਹੇਠ ਮਠਿਆਈ ਵੰਡਕੇ ਜਸ਼ਨ ਮਨਾਇਆ। ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਆਖਿਆ ਕਿ ਪੱਛਮੀ ਬੰਗਾਲ ਦੇ ਲੋਕਾਂ ਨੇ ਜੰਗਲ ਰਾਜ ਦਾ ਖ਼ਾਤਮਾ ਕਰਕੇ ਵਿਕਾਸ ਦਾ ਰਾਹ ਚੁਣਿਆ ਹੈ। ਬੰਗਾਲ ਅੰਦਰ ਟੀਐੱਮਸੀ ਦੇ ਪੰਦਰਾਂ ਸਾਲ ਦੇ ਕਾਰਜਕਾਲ ਦੌਰਾਨ ਰਾਜ ਦੀ ਦਸ਼ਾ ਬਿਲਕੁਲ ਵਿਗੜ ਚੁੱਕੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਅੰਦਰ ਲੋਕ ਵਿਕਾਸ ਦਾ ਰਾਹ ਚੁਣਕੇ ਭਾਜਪਾ ਦੀ ਸਰਕਾਰ ਬਣਾਉਣਗੇ। ਪੰਜਾਬ ਖੁਸ਼ਹਾਲੀ ਤੇ ਤਰੱਕੀ ਵੱਲ ਵਧੇਗਾ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਹਰ ਮਹੀਨੇ ਪੰਜਾਬ ਦੌਰੇ ’ਤੇ ਆਉਣਗੇ, ਸਰਕਾਰ ਬਣਨ ਉਪਰੰਤ ਪੰਜਾਬ ਨਸ਼ਾ ਮੁਕਤ ਸੂਬਾ ਬਣ ਜਾਵੇਗਾ। ਭਾਜਪਾ ਜੋ ਕਹਿੰਦੀ ਹੈ ਉਹ ਕਰਕੇ ਦਿਖਾਉਂਦੀ ਹੈ। ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਮੁਲਕ ਤਰੱਕੀ ਦੀਆਂ ਲੀਹਾਂ ਤੇ ਚੱਲ ਰਿਹਾ ਹੈ। ਉਨ੍ਹਾਂ ਆਖਿਆ ਸੂਬੇ ਦੀ ਭਗਵੰਤ ਮਾਨ ਸਰਕਾਰ ਝੂਠ ਦਾ ਸਹਾਰਾ ਲੈਕੇ ਸਤਾ ਤੇ ਕਾਬਜ ਹੋਈ ਹੈ, ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ, ਜਨਤਾ ਇਸ ਦਾ ਜਵਾਬ ਮੰਗੇਗੀ। ਇਸ ਮੌਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਿਸ਼ੀ ਪਾਲ ਖੇਰਾ, ਰੋਟਰੀ ਦੇ ਗਵਰਨਰ ਰਹੇ ਘਣਸ਼ਿਆਮ ਕਾਂਸਲ, ਮੰਡਲ ਪ੍ਰਧਾਨ ਰਾਜੀਵ ਕੁਮਾਰ ਮੱਖਣ, ਸਾਬਕਾ ਕੌਂਸਲਰ ਮੋਨਿਕਾ ਗੋਇਲ , ਜਨਰਲ ਸਕੱਤਰ ਸ਼ੇਰਵਿੰਦਰ ਸਿੰਘ ਧਾਲੀਵਾਲ, ਓਬੀਸੀ ਮੋਰਚਾ ਦੇ ਸੂਬਾਈ ਆਗੂ ਡਾ. ਜਗਮਹਿੰਦਰ ਸੈਣੀ, ਪਰੇਮ ਗੁਗਨਾਨੀ, ਸ਼ੰਕਰ ਬਾਂਸਲ, ਰਾਜੀਵ ਗਰਗ, ਸੁਰੇਸ਼ ਕੁਮਾਰ, ਸ਼ਕਤੀ ਗਰਗ, ਧੀਰਜ ਗੋਇਲ, ਰਾਜਿੰਦਰ ਗੋਇਲ ਬਿੱਟੂ ਹਾਜ਼ਰ ਸਨ।