ਜਰੂਰੀ) ਯੂਨੀਵਰਸਿਟੀ ਵਿਖੇ ਬਾਇਓਟੈਕਨਾਲੋਜੀ ਵਰਕਸ਼ਾਪ ਸਫਲਤਾਪੂਰਵਕ
ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਬਾਇਓਟੈਕਨੋਲੋਜੀ ਵਰਕਸ਼ਾਪ ਸਫਲਤਾਪੂਰਵਕ
Publish Date: Sun, 10 May 2026 05:33 PM (IST)
Updated Date: Sun, 10 May 2026 05:36 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ਆਧੁਨਿਕ ਬਾਇਓਟੈਕਨਾਲੋਜੀ ਤਕਨੀਕਾਂ ’ਤੇ ਕੇਂਦ੍ਰਿਤ ਪੰਜ ਦਿਨਾਂ ਦੀ ਸਕਿੱਲ ਇਨਹਾਸਮੈਂਟ ਵਰਕਸ਼ਾਪ ਸਫਲਤਾਪੂਰਵਕ ਕਰਵਾਈ ਗਈ। ਸੈਂਟਰ ਫਾਰ ਸਾਇੰਟਿਫਿਕ ਅਤੇ ਰਿਸਰਚ ਇਨੋਵੇਸ਼ਨ ਤਹਿਤ ਵਰਕਸ਼ਾਪ ਵਿਚ ਬਾਇਓਟੈਕਨੋਲੋਜੀ, ਰਸਾਇਣ ਵਿਗਿਆਨ, ਬਨਸਪਤੀ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗਾਂ ਦੇ 35 ਵਿਦਿਆਰਥੀਆਂ ਨੇ ਭਾਗ ਲਿਆ। ਵਰਕਸ਼ਾਪ ਦੌਰਾਨ ਪਾਲੀਮੇਰੇਜ਼ ਚੇਨ ਰੀਐਕਸ਼ਨ ਤੇ ਇਸ ਦੀਆਂ ਵੱਖ-ਵੱਖ ਐਪਲੀਕੇਸ਼ਨਾਂ ਬਾਰੇ ਵਿਸਤਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਡੀਐਨਏ ਵਿਜ਼ੁਅਲਾਈਜ਼ੇਸ਼ਨ ਤਕਨੀਕਾਂ ਸਬੰਧੀ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਗਿਆ, ਜਿਸ ਵਿਚ ਡੀਐਨਏ ਬੈਂਡ ਵਿਜ਼ੁਅਲਾਈਜ਼ੇਸ਼ਨ ਦੀ ਹੈਂਡਜ਼-ਆਨ ਡੈਮੋਨਸਟ੍ਰੇਸ਼ਨ ਵੀ ਕਰਵਾਈ ਗਈ। ਇਸ ਤੋਂ ਇਲਾਵਾ ਕਲਚਰ ਤਕਨੀਕਾਂ, ਸਟੇਨਿੰਗ ਮੈਥਡਜ਼ ਅਤੇ ਐਂਟੀਬਾਇਓਟਿਕ ਸਸੈਪਟਬਿਲਿਟੀ ਟੈਸਟਿੰਗ ’ਤੇ ਲੈਕਚਰਾਂ ਤੋਂ ਬਾਅਦ ਵਿਦਿਆਰਥੀਆਂ ਨੂੰ ਵਿਹਾਰਕ ਸਿਖਲਾਈ ਵੀ ਦਿੱਤੀ ਗਈ। ਬਾਇਓਇੰਫਾਰਮੈਟਿਕਸ ਖੇਤਰ ਵਿਚ ਆਧੁਨਿਕ ਕੰਪਿਊਟੇਸ਼ਨਲ ਟੂਲਜ਼ ਅਤੇ ਜੈਵਿਕ ਡਾਟਾ ਵਿਸ਼ਲੇਸ਼ਣ ਸਬੰਧੀ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਗਿਆ। ਆਖ਼ਰੀ ਦਿਨ ਰਿਵਿਊ ਸੈਸ਼ਨ ਰਾਹੀਂ ਪੂਰੇ ਵਰਕਸ਼ਾਪ ਦੌਰਾਨ ਪ੍ਰਾਪਤ ਗਿਆਨ ਅਤੇ ਸਿਖਲਾਈਆਂ ਦਾ ਜਾਇਜ਼ਾ ਲਿਆ ਗਿਆ। ਵਰਕਸ਼ਾਪ ਦੀ ਅਗਵਾਈ ਡਾ. ਰੁਪਿੰਦਰ ਕੌਰ ਵੱਲੋਂ ਕੀਤੀ ਗਈ, ਜਦਕਿ ਇਸ ਦਾ ਕੋਆਰਡੀਨੇਸ਼ਨ ਡਾ. ਸਿਮਰਨਜੋਤ ਕੌਰ ਵੱਲੋਂ ਕੀਤਾ ਗਿਆ। ਵਾਇਸ-ਚਾਂਸਲਰ ਪ੍ਰੋ. (ਡਾ. ) ਪਰਿਤ ਪਾਲ ਸਿੰਘ, ਡੀਨ ਅਕਾਦਮਿਕ ਮਾਮਲੇ ਪ੍ਰੋ. (ਡਾ. ) ਸੁਖਵਿੰਦਰ ਸਿੰਘ ਬਿਲਿੰਗ ਅਤੇ ਰਜਿਸਟਰਾਰ ਪ੍ਰੋ. (ਡਾ. ) ਤੇਜ਼ਬੀਰ ਸਿੰਘ ਵੱਲੋਂ ਇਸ ਪਹਿਲਕਦਮੀ ਦੀ ਸਰਾਹਨਾ ਕੀਤੀ ਗਈ। ਵਿਭਾਗ ਮੁਖੀ ਡਾ. ਰੁਪਿੰਦਰ ਕੌਰ ਵੱਲੋਂ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਭਾਗੀਦਾਰਾਂ ਦਾ ਧੰਨਵਾਦ ਪ੍ਰਗਟਾਇਆ ਗਿਆ।