ਸੜਕ ਹਾਦਸੇ ’ਚ ਬਾਈਕ ਸਵਾਰ ਦੀ ਮੌਤ
ਸੜਕ ਹਾਦਸੇ ’ਚ ਬਾਈਕ ਸਵਾਰ ਦੀ ਮੌਤ
Publish Date: Mon, 11 May 2026 06:44 PM (IST)
Updated Date: Mon, 11 May 2026 06:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫ਼ਤਹਿਗੜ੍ਹ ਸਾਹਿਬ : ਸੜਕ ਹਾਦਸੇ ਵਿਚ ਬਾਈਕ ਸਵਾਰ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਮੂਲੇਪੁਰ ਪੁਲਿਸ ਨੇ ਸਤਨਾਮ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਪੋਲਾ ਦੀ ਸ਼ਿਕਾਇਤ ’ਤੇ ਕਾਰ ਦੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁੱਦਈ ਨੇ ਦੱਸਿਆ ਕਿ 10 ਮਈ ਨੂੰ ਉਸਦਾ ਭਰਾ ਸਰਵਣ ਸਿੰਘ ਬਾਈਕ ’ਤੇ ਜਾ ਰਿਹਾ ਸੀ। ਰਸਤੇ ਵਿਚ ਇਕ ਕਾਰ ਨੇ ਉਸ ਨੂੰ ਟਕੱਰ ਮਾਰੀ। ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।