ਭੂਰੀ ਵਾਲੇ ਬਾਬਿਆਂ ਵੱਲੋਂ ਘੱਗਰ ਦਰਿਆ ’ਤੇ ਬਣਾਏ ਪੁਲ ਦੇ ਲੈਂਟਰ ਪਾਏ
ਭੂਰੀ ਵਾਲੇ ਬਾਬਿਆਂ ਵੱਲੋਂ ਘੱਗਰ ਦਰਿਆ ਤੇ ਬਣਾਏ ਪੁੱਲ ਦੇ ਸੰਗਤਾਂ ਲੈਂਟਰ ਪਾਏ
Publish Date: Fri, 01 May 2026 04:19 PM (IST)
Updated Date: Fri, 01 May 2026 04:20 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਜਿੱਥੇ ਸਰਕਾਰਾਂ ਅਸਫਲ ਹੋ ਜਾਣ ਉੱਥੇ ਲੋਕਾਂ ਦੀ ਸਹੂਲਤ ਲਈ ਧਾਰਮਿਕ ਖੇਤਰ ਦੀਆਂ ਸ਼ਖ਼ਸੀਅਤਾਂ ਅੱਗੇ ਆਉਂਦੀਆਂ ਹਨ। ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਘੱਗਰ ਪਾਰਲੇ 13 ਪਿੰਡਾਂ ਨੂੰ ਆਪਸ ਵਿਚ ਜੋੜਨ ਲਈ ਘੱਗਰ ਦਰਿਆ ਉੱਤੇ ਪੂਲ ਦੀ ਉਸਾਰੀ ਕਾਰ ਸੇਵਾ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵੱਲੋਂ ਕਰਵਾਈ ਜਾ ਰਹੀ ਹੈ। ਸੰਤ ਭੂਰੀ ਵਾਲਿਆਂ ਵੱਲੋਂ ਕਾਰ ਸੇਵਾ ਰਾਹੀਂ ਪਿੰਡ ਸ਼ੁਤਰਾਣਾ ਤੋਂ ਮਤੌਲੀ ਤੇਈਪੁਰ ਆਦਿ ਘੱਗਰ ’ਤੇ ਬਣ ਰਹੇ ਪੁਲ ਦਾ ਸੰਗਤਾਂ ਦੇ ਸਹਿਯੋਗ ਨਾਲ ਲੈਂਟਰ ਪਾਏ ਗਏ ਅਤੇ ਰਹਿੰਦੀ ਮੁਰੰਮਤ ਮੁਕੰਮਲ ਹੋਣ ਬਾਅਦ ਆਉਣ ਵਾਲੇ ਕੁਝ ਦਿਨਾਂ ਮਗਰੋਂ ਇਹ ਪੁਲ ਆਮ ਲੋਕਾਂ ਨੂੰ ਸਮਰਪਿਤ ਹੋ ਜਾਵੇਗਾ। ਘੱਗਰ ਦਰਿਆ ’ਤੇ ਬਣ ਰਹੇ ਪੁੱਲ ਦੀ ਸੇਵਾ ਕਰਵਾ ਰਹੇ ਬਾਬਾ ਬੂਟਾ ਸਿੰਘ ਨੇ ਦੱਸਿਆ ਕਿ ਇਸ ਪੁੱਲ ਦੀ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵੱਲੋਂ ਸੰਗਤਾਂ ਦੀ ਮੰਗ ਤੇ ਘੱਗਰ ਪਾਰ ਦੇ 13 ਪਿੰਡਾਂ ਨੂੰ ਸ਼ੁਤਰਾਣਾ ਪਾਤੜਾਂ ਆਦਿ ਨਾਲ ਜੋੜਨ ਲਈ ਸੇਵਾ ਆਰੰਭ ਕੀਤੀ ਗਈ ਸੀ ਜਿਸ ਦੇ ਮੁਕੰਮਲ ਲੈਂਟਰ ਪਾਏ ਗਏ ਹਨ ਉਨ੍ਹਾਂ ਦੱਸਿਆ ਕਿ ਇਸ ਪੁੱਲ ਦੀ 33 ਫੁੱਟ ਚੌੜਾਈ ਅਤੇ ਲੰਬਾਈ 360 ਫੁੱਟ ਹੈ ਜਿਹੜਾ ਹਲਕਾ ਸ਼ੁਤਰਾਣਾ ਵਿਚ ਬਣੇ ਸਾਰੇ ਪੁਲਾਂ ਨਾਲੋਂ ਚੋੜਾ ਅਤੇ ਲੰਬਾ ਹੈ ਅਤੇ ਜਿਸ ਉਪਰ ਸੰਗਤਾਂ ਵੱਲੋਂ ਦਿੱਤੀ ਫਸਲੀ ਉਗਰਾਹੀ ਦੇ ਅੱਠ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅਗਲੇ ਕੁਝ ਦਿਨਾਂ ਬਾਅਦ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ। ਲੈਂਟਰ ਪਾਉਣ ਸਮੇਂ ਦੂਰ ਦਰਾਜ ਤੋਂ ਆਈ ਸੰਗਤ ਲਈ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ।ਪੁੱਲ ਤੇ ਲੈਂਟਰ ਪਾਉਣ ਸਮੇਂ ਸੰਤ ਬਾਬਾ ਸੁਖਵਿੰਦਰ ਸਿੰਘ ਜੀ ਭੂਰੀ ਵਾਲੇ, ਜਥੇਦਾਰ ਬਾਬਾ ਰਾਣਾ ਸਿੰਘ ਜੀ ਘਰਿਆਲੀ ਸਾਹਿਬ, ਬਾਬਾ ਸਤਨਾਮ ਸਿੰਘ ਜੀ ਪਿੰਡ ਆਹਲੂਪੁਰ ਬਾਬਾ ਬਲਦੇਵ ਸਿੰਘ ਤੋਂ ਇਲਾਵਾ ਰਣਜੀਤ ਸਿੰਘ ਸਾਬਕਾ ਸਰਪੰਚ ਮਤੋਲੀ, ਫਤਿਹ ਸਿੰਘ ਜੋਗੇਵਾਲ, ਇੰਦਰਜੀਤ ਧਾਲੀਵਾਲ, ਬੀਬੀ ਮਨਜੀਤ ਕੌਰ, ਬੀਬੀ ਪਰਮਜੀਤ ਕੌਰ, ਬੀਬੀ ਰਾਮ ਪਿਆਰੀ, ਬੀਬੀ ਬਲਵਿੰਦਰ ਕੌਰ,ਗੁਰਸ਼ਰਨ ਸਿੰਘ ਮੱਲ੍ਹੀ,ਟਹਿਲ ਸਿੰਘ, ਮੁਖਤਿਆਰ ਸਿੰਘ, ਸੁਖਵਿੰਦਰ ਸਿੰਘ, ਜੰਗੀਰ ਸਿੰਘ, ਸਰਮੁੱਖ ਸਿੰਘ, ਸੂਬਾ ਸਿੰਘ, ਨਰਿੰਦਰ ਸਿੰਘ ਸ਼ੁਤਰਾਣਾ, ਬੱਗਾ ਸਿੰਘ ਤੇਇਪੁਰ, ਬਲਵਿੰਦਰ ਝੱਬਰ, ਕਾਬਲ ਸਿੰਘ ਹੋਤੀਪੁਰ ਆਦਿ ਹਾਜ਼ਰ ਸਨ।