ਆਰਐੱਸਐੱਸ ਦੇ ਦਫ਼ਤਰ ਦੀ ਉਸਾਰੀ ਲਈ ਭੂਮੀ ਪੂਜਨ ਹੋਇਆ
ਆਰਐਸਐਸ ਦੇ ਦਫ਼ਤਰ ਦੀ ਉਸਾਰੀ ਲਈ ਭੂਮੀ ਪੂਜਨ ਹੋਇਆ
Publish Date: Mon, 27 Apr 2026 05:32 PM (IST)
Updated Date: Mon, 27 Apr 2026 05:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਗੋਬਿੰਦਗੜ੍ਹ : ਰਾਸ਼ਟਰੀ ਸਵੈਮ ਸੇਵਕ ਸੰਘ ਵਲੋਂ ਮੰਡੀ ਗੋਬਿੰਦਗੜ੍ਹ ਦੇ ਸੂਆ ਰੋਡ, ਨੇੜੇ ਸਨ ਸਿਟੀ ਕਲੋਨੀ, ਸੁਭਾਸ਼ ਨਗਰ, ਮੰਡੀ ਗੋਬਿੰਦਗੜ੍ਹ ਵਿਖੇ ਕੇਸ਼ਵ ਸਮਾਰਕ ਸੰਮਤੀ ਨਾਮਕ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਨਵੇਂ ਸੰਘ ਦਫ਼ਤਰ ਦੀ ਉਸਾਰੀ ਲਈ ਭੂਮੀ ਪੂਜਣ ਸਮਾਗਮ ਕਰਵਾਇਆ ਗਿਆ। ਇਸ ਨੀਂਹ ਪੱਥਰ ਪ੍ਰੋਗਰਾਮ ਦੇ ਚੇਅਰਮੈਨ ਹਰਸ਼ ਬੰਸਲ (ਐਮਡੀ ਕੁਆਲਿਟੀ ਸਟੀਲਜ਼), ਮੁੱਖ ਮਹਿਮਾਨ ਹਿਤੇਂਦਰ ਸੂਰੀ (ਐਮਡੀ, ਰਾਣਾ ਹਸਪਤਾਲ, ਸਰਹਿੰਦ) ਸਨ ਜਦਕਿ ਮੁੱਖ ਬੁਲਾਰੇ ਪ੍ਰੇਮ ਗੋਇਲ (ਸੀਨੀਅਰ ਪ੍ਰਚਾਰਕ, ਰਾਸ਼ਟਰੀ ਸਵੈਮ ਸੇਵਕ ਸੰਘ) ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਅਸ਼ੋਕ ਜਿੰਦਲ ਅਤੇ ਵਿਪਿਨ ਵਾਸੂਦੇਵਾ ਨੇ ਸਾਰੀਆਂ ਦਾ ਸਵਾਗਤ ਕੀਤਾ। ਇਸ ਦੌਰਾਨ ਹਵਨ ਯਗ ਨਾਲ ਭੂਮੀ ਪੂਜਨ ਕੀਤਾ ਗਿਆ ਜਦੋਂਕਿ ਪ੍ਰਸਿੱਧ ਭਜਨ ਗਾਇਕਾ ਪ੍ਰਤਿਭਾ ਬੰਸਲ ਅਤੇ ਅੰਜਲੀ ਮਿੱਤਲ ਨੇ ਭਜਨ ਸੰਕੀਰਤਨ ਕਰਕੇ ਸੰਗਤਾਂ ਨੂੰ ਮੰਤਰਮੁਗਦ ਕਰ ਦਿੱਤਾ। ਪ੍ਰੋਗਰਾਮ ਉਪਰੰਤ ਲੰਗਰ ਦੀ ਵੀ ਵਿਸ਼ੇਸ਼ ਵਿਵਸਥਾ ਕੀਤੀ ਗਈ। ਇਸ ਮੌਕੇ ਤੇ ਗੌਰਵ ਬਾਂਸਲ, ਗੌਰਵ ਗਰਗ, ਅਜੀਤ ਕੁਮਾਰ, ਦਿਨੇਸ਼ ਗੁਪਤਾ, ਸੀਨੀਅਰ ਭਾਜਪਾ ਆਗੂ ਕੰਵਰਵੀਰ ਸਿੰਘ ਟੌਹੜਾ, ਜਗਦੀਪ ਸਿੰਘ ਚੀਮਾ, ਸੰਦੀਪ ਸਿੰਘ ਬੱਲ, ਐਡਵੋਕੇਟ ਸੁਭਾਸ਼ ਲੁਟਾਵਾ, ਪ੍ਰਦੀਪ ਭੱਲਾ, ਮੋਹਿਤ ਜਿੰਦਲ, ਪੁਨੀਤ ਮਹਾਵਰ, ਅੰਕੁਰ ਗਰਗ, ਅਮਿਤ ਗਰਗ, ਰਜੇਸ਼ ਕਾਹਲਾ, ਸੋਨੂੰ ਅਭਿਸ਼ੇਕ ਟਰਾਂਸਪੋਰਟ ਸਮੇਤ ਵੱਡੀ ਗਿਣਤੀ ’ਚ ਸੰਘ ਦੇ ਮੈਂਬਰ ਮੌਜੂਦ ਸਨ।