ਟਰੇਡ ਸਮਝੌਤੇ ਕਾਰਨ ਦੇਸ਼ ਦਾ ਖੇਤੀ ਕਾਰੋਬਾਰ ਤਬਾਹ ਹੋ ਜਾਵੇਗਾ : ਬਹਿਰੂ
ਅਮਰੀਕਾ ਭਾਰਤ ਵਿਚਕਾਰ ਹੋਏ ਟਰੇਡ ਸਮਝੌਤੇ ਕਾਰਨ ਦੇਸ਼ ਦਾ ਖੇਤੀ ਕਾਰੋਬਾਰ ਤਬਾਹ ਹੋ ਜਾਵੇਗਾ: ਬਹਿਰੂ
Publish Date: Mon, 16 Mar 2026 06:24 PM (IST)
Updated Date: Mon, 16 Mar 2026 06:28 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਅਮਰੀਕਾ ਦੇਸ਼ ਦੇ ਦਬਾਅ ਹੇਠਾਂ ਆ ਕੇ ਜੋ ਟਰੇਡ ਸਮਝੌਤੇ ਕਰਕੇ ਦੇਸ਼ ਦੇ ਕਿਸਾਨਾਂ ਛੋਟੇ ਕਾਰੋਬਾਰੀਆਂ ਨੂੰ ਹੋਣ ਵਾਲੇ ਆਰਥਿਕ ਨੁਕਸਾਨ ਨੂੰ ਰੋਕਣ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ 19 ਮਾਰਚ ਨੂੰ ਰਾਮਲੀਲਾ ਮੈਦਾਨ ਦਿੱਲੀ ਵਿਖੇ ਹੋਣ ਵਾਲੀ ਵੱਡੀ ਮਹਾਂ ਪੰਚਾਇਤ ਵਿਚ ਪੂਰੇ ਦੇਸ਼ ਦੇ ਲੋਕਾਂ ਨੂੰ ਪਿਛਲੇ ਡੇਢ ਮਹੀਨੇ ਤੋਂ ਕਿਸਾਨ ਜਾਗ੍ਰਤੀ ਮਾਰਚ ਸੈਮੀਨਾਰ ਅਤੇ ਦੇਸ਼ ਦੇ ਸਮੂਹ ਪਿੰਡਾਂ ’ਚ ਨੁੱਕਡ਼ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅੱਜ ਉਸੇ ਹੀ ਤਹਿਤ ਦੇਵੀਗਡ਼੍ਹ ਨੇਡ਼ੇ ਪੈਂਦੇ ਪਿੰਡ ਦੇਵੀਨਗਰ ਵਿਖੇ ਕਿਸਾਨਾਂ ਮਜ਼ਦੂਰਾਂ ਦੀ ਭਰਵੀਂ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਇੰਡੀਅਨ ਫਰਮਰਜ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਕਿਹਾ ਕਿ ਜੇਕਰ ਦੇਸ਼ ਦੇ ਕਿਸਾਨ ਮਜ਼ਦੂਰ ਅਤੇ ਛੋਟੇ ਕਾਰੋਬਾਰੀ ਅਵੇਸਲੇ ਰਹੇ ਤਾਂ ਅਮਰੀਕਾ ਭਾਰਤ ਦੌਰਾਨ ਹੋਏ ਸਮਝੌਤੇ ਕਾਰਨ ਜਿੱਥੇ ਖੇਤੀ ਕਾਰੋਬਾਰ ਤਬਾਹ ਹੋ ਜਾਵੇਗਾ। 19 ਮਾਰਚ ਨੂੰ ਹੋਣ ਵਾਲੀ ਵੱਡੀ ਮਹਾਂ ਪੰਚਾਇਤ ਵਿਖੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚੋਂ ਲੱਖਾਂ ਲੋਕ ਇਸ ਕੌਮੀ ਕਿਸਾਨ ਪੰਚਾਇਤ ਵਿਚ ਸ਼ਾਮਿਲ ਹੋਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਲੋਕ ਮਾਰੂ ਸਮਝੌਤੇ ਨੂੰ ਰੋਕਣ ਲਈ ਦੇਸ਼ ਦੇ ਵੱਖ-ਵੱਖ ਪਿੰਡਾਂ ਵਿੱਚ ਗ੍ਰਾਮ ਪੰਚਾਇਤਾਂ ਵੱਲੋਂ ਮਤੇ ਪਾਏ ਜਾ ਰਹੇ ਹਨ ਅਤੇ ਇਨ੍ਹਾਂ ਮਤਿਆਂ ਦੀਆਂ ਪੰਡਾਂ ਬੰਨ੍ਹ ਕੇ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ 19 ਮਾਰਚ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸੌਂਪੀਆਂ ਜਾਣਗੀਆਂ। ਇਸ ਮੌਕੇ ਗੁਰਮੇਲ ਸਿੰਘ ਬੋਸਰ, ਬਲਿਹਾਰ ਸਿੰਘ ਰੁਡ਼ਕੀ, ਮੁਖਤਿਆਰ ਸਿੰਘ ਸੰਧੂ, ਗੁਰਦੀਪ ਸਿੰਘ ਦੇਵੀਨਗਰ, ਕਰਮ ਸਿੰਘ, ਰਮੇਸ਼ ਚੰਦ, ਰਕੇਸ਼ ਕੁਮਾਰ, ਗੋਬਿੰਦ ਸਿੰਘ, ਜਗਜੀਵਨ ਸਿੰਘ, ਅਵਤਾਰ ਸਿੰਘ, ਜਸਪਾਲ ਸਿੰਘ, ਅਮਰਜੀਤ ਸਿੰਘ ਅਤੇ ਅਮਰੀਕ ਸਿੰਘ ਆਦਿ ਵੀ ਹਜ਼ਾਰ ਸਨ।