ਰਾਜਪੁਰਾ ’ਚ ਬਹਾਵਲਪੁਰ ਦਿਵਸ ਮੌਕੇ ਵਿਸ਼ੇਸ਼ ਸਮਾਗਮ
ਰਾਜਪੁਰਾ ਵਿੱਚ ਬਹਾਵਲਪੁਰ ਦਿਵਸ ਮੌਕੇ ਵਿਸ਼ੇਸ਼ ਸਮਾਗਮ
Publish Date: Tue, 14 Apr 2026 04:28 PM (IST)
Updated Date: Tue, 14 Apr 2026 04:30 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸਨਾਤਨ ਧਰਮ ਮੰਦਰ ਰਾਜਪੁਰਾ ਵਿਖੇ ਬਹਾਵਲਪੁਰ ਮਹਾਂਸੰਘ ਵੱਲੋਂ ਰਾਸ਼ਟਰੀ ਚੇਅਰਮੈਨ ਜਗਦੀਸ਼ ਜੱਗਾ ਅਤੇ ਕੌਮੀ ਪ੍ਰਧਾਨ ਸੁਸ਼ੀਲ ਪੋਪਲੀ ਦੀ ਅਗਵਾਈ ਹੇਠ ਬਹਾਵਲਪੁਰ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਮਾਗਮ ਵਿਚ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਨਾਲ ਬਹਾਵਲਪੁਰ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸੁਸ਼ੀਲ ਪੋਪਲੀ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗਗਰੋਲੀ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਹਾਵਲਪੁਰ ਮਹਾ ਸੰਘ ਦੇ ਰਾਸ਼ਟਰੀ ਚੇਅਰਮੈਨ ਜਗਦੀਸ਼ ਜੱਗਾ ਤੇ ਪ੍ਰਧਾਨ ਪੋਪਲੀ ਨੇ ਨੇ ਦੱਸਿਆ ਕਿ ਸਮਾਜ ਸੇਵਾ ਦੇ ਕੰਮਾਂ ਨੂੰ ਮੁੱਖ ਰੱਖਦੇ ਹੋਏ ਸਮਾਗਮ ਦੌਰਾਨ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਮੈਕਸ ਹਸਪਤਾਲ ਮੋਹਾਲੀ ਦੇ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਲੋਕਾਂ ਦਾ ਮੁਫ਼ਤ ਚੈਕਅੱਪ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਦਵਾਈਆਂ ਦਿੱਤੀਆਂ ਗਈਆਂ। ਜਗਦੀਸ਼ ਜੱਗਾ ਵੱਲੋਂ ਸੈਂਕੜੇ ਲੋੜਵੰਦ ਮਾਵਾਂ ਅਤੇ ਭੈਣਾਂ ਨੂੰ ਮਹੀਨਾਵਾਰ ਪੈਨਸ਼ਨ ਦੇ ਚੈੱਕ/ਰਾਸ਼ੀ ਵੰਡੇ ਗਏ। ਇਸ ਮੌਕੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੇ ਆਪਣੇ ਸੰਬੋਧਨ ਵਿਚ ਬਹਾਵਲਪੁਰ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਦੇ ਪੱਛੜੇ ਵਰਗਾਂ ਨੂੰ ਉੱਚਾ ਚੁੱਕਣ ਵਿੱਚ ਸਹਾਈ ਹੁੰਦੇ ਹਨ। ਸਮਾਗਮ ਦੌਰਾਨ ਕੌਮੀ ਪ੍ਰਧਾਨ ਸੁਸ਼ੀਲ ਪੋਪਲੀ ਨੇ ਫੈਡਰੇਸ਼ਨ ਦੇ ਉਦੇਸ਼ਾਂ ’ਤੇ ਚਾਨਣਾ ਪਾਇਆ ਅਤੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗਗਰੋਲੀ ਨੇ ਸਥਾਨਕ ਇਕਾਈ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਪਰਵੀਨ ਅਨੇਜਾ, ਸਕੱਤਰ ਪ੍ਰਦੀਪ ਨੰਦਾ, ਰੁਪਿੰਦਰ ਸਿੰਘ ਸੰਧੂ, ਦਿਨੇਸ਼ ਮਹਿਤਾ, ਰਮੇਸ਼ ਬਬਲਾ, ਐਡਵੋਕੇਟ ਇਕਬਾਲ ਸਿੰਘ ਕੰਬੋਜ, ਦਲਵੀਰ ਸਿੰਘ ਭੰਗੂ, ਸੋਨੂ, ਐਡਵੋਕੇਟ ਰਜਿੰਦਰ ਸੈਣੀ, ਐਡਵੋਕੇਟ ਬਲਵਿੰਦਰ ਚਾਹਲ, ਓਮ ਪ੍ਰਕਾਸ਼, ਮੰਦਰ ਕਮੇਟੀ ਮੈਂਬਰ, ਫੈਡਰੇਸ਼ਨ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ।