ਭਾਵਿਪ ਵੱਲੋਂ ਵਿਕਰਮ ਸੰਵਤ 2083 ਮਨਾਇਆ
ਭਾਵਿਪ ਵੱਲੋਂ ਵਿਕਰਮ ਸੰਵਤ 2083 ਮਨਾਇਆ
Publish Date: Sun, 22 Mar 2026 06:16 PM (IST)
Updated Date: Sun, 22 Mar 2026 06:19 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬਸੀ ਪਠਾਣਾਂ : ਵਿਕਰਮੀ ਸੰਵਤ 2083 ਦੇ ਮੌਕੇ ਭਾਰਤ ਵਿਕਾਸ ਪ੍ਰੀਸ਼ਦ, ਬਸੀ ਪਠਾਣਾਂ ਵੱਲੋਂ ਕਿਲ੍ਹਾ ਮੁਹੱਲਾ ਦੇ ਸ਼੍ਰੀ ਸ਼ਿਵ ਦੁਰਗਾ ਮੰਦਰ ਵਿਖੇ ਪ੍ਰਧਾਨ ਨੀਰਜ ਮਲਹੋਤਰਾ ਦੀ ਅਗਵਾਈ ਹੇਠ ਹਵਨ ਕਰਵਾਇਆ ਗਿਆ। ਇਸ ਦੌਰਾਨ ਮੰਦਰ ਦੇ ਪੁਜਾਰੀ ਪੰਡਿਤ ਰਾਮ ਭਜਨ ਸ਼ਾਸਤਰੀ ਨੇ ਪੂਰਨ ਅਹੂਤੀ ਤੋਂ ਬਾਅਦ ਯਗ ਸੰਪੰਨ ਕਰਵਾਇਆ। ਪ੍ਰਧਾਨ ਨੀਰਜ ਮਹਲਾਤਰਾ ਨੇ ਇਸ ਮੌਕੇ ਸ਼ਹਿਰ ਵਾਸੀਆਂ ਨੂੰ ਭਾਰਤ ਵਿਕਾਸ ਪਰਸ਼ਣ ਦੇ ਮੈਂਬਰ ਤੇ ਅਹੁਦੇਦਾਰਾਂ ਨੂੰ ਨਵੇਂ ਵਰੇ ਦੀਆਂ ਵਧਾਈਆਂ ਦੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ। ਇਸ ਸਮਾਗਮ ਵਿੱਚ, ਰਵਿੰਦਰ ਕੁਮਾਰ ਰਿੰਕੋ (ਸਕੱਤਰ), ਪ੍ਰਦੀਪ ਮਲਹੋਤਰਾ (ਖਜ਼ਾਨਚੀ), ਸੁਸ਼ੀਲ ਗਰੋਵਰ (ਪ੍ਰੋਜੈਕਟ ਇੰਚਾਰਜ) ਅਤੇ ਰਣਧੀਰ ਧੀਮਾਨ, ਸੰਜੇ ਸੋਨੀ ਤੇ ਹੋਰ ਮੈਂਬਰ ਤੇ ਅਹੁਦੇਦਾਰ ਪਰਿਵਾਰਾਂ ਸਮੇਤ ਸ਼ਾਮਲ ਹੋਏ।