ਭਾਰਤੀ ਪਬਲਿਕ ਸਕੂਲ ਸ਼ੇਖੂਪੁਰ ਦਾ ਨਤੀਜਾ 100 ਫੀਸਦੀ ਰਿਹਾ
ਭਾਰਤੀ ਪਬਲਿਕ ਸਕੂਲ ਸ਼ੇਖੂਪੁਰ ਦਾ ਨਤੀਜਾ ਸੋ ਫੀਸਦੀ ਰਿਹਾ
Publish Date: Fri, 15 May 2026 05:32 PM (IST)
Updated Date: Fri, 15 May 2026 05:33 PM (IST)
ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ’ਚੋਂ ਭਾਰਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰ ਦਾ ਨਤੀਜਾ ਬਹੁਤ ਹੀ ਵਧੀਆ, ਸ਼ਾਨਦਾਰ ਤੇ ਸੌ ਫ਼ੀਸਦੀ ਰਿਹਾ। ਸਾਰੇ ਹੀ ਵਿਦਿਆਰਥੀ ਵਧੀਆ ਅੰਕ ਲੈ ਕੇ ਪਾਸ ਹੋਏ, ਜਿਨਾਂ ’ਚੋਂ ਪ੍ਰੀਤੀ ਦੇਵੀ 96 ਫੀਸਦੀ ਨਾਲ ਪਹਿਲੀ ਪੁਜ਼ੀਸ਼ਨ, ਹਰਪ੍ਰੀਤ ਗਿਰ ਤੇ ਮਨੀਸ਼ਾ ਦੇਵੀ 90 ਫੀਸਦੀ ਨਾਲ ਦੂਜੀ ਪੁਜ਼ੀਸ਼ਨ, ਲਵਿਸ਼ ਮਰਿਆਨ, ਚੰਚਲਪ੍ਰੀਤ ਕੌਰ ਤੇ ਲਲਿਤ ਗੋਸਵਾਮੀ ਨੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ। ਇਸੇ ਤਰ੍ਹਾਂ ਬਾਕੀ ਵਿਦਿਆਰਥੀ ਵੀ ਅੰਮ੍ਰਿਤਾ ਦੇਵੀ, ਸੰਜਨਾ, ਪਰਵਿੰਦਰ ਸਿੰਘ, ਮਨਦੀਪ ਗਿਰ ਤੇ ਯਾਦਵੀਰ ਸਿੰਘ ਅਤੇ ਇਨ੍ਹਾਂ ਤੋਂ ਇਲਾਵਾ ਜਮਾਤ ਦੇ ਸਾਰੇ ਵਿਦਿਆਰਥੀ ਪਹਿਲੀ ਪੁਜ਼ੀਸ਼ਨਾਂ ਨਾਲ ਪਾਸ ਹੋਏ। ਵਿਦਿਆਰਥੀਆਂ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਸਕੂਲ ਮੈਨੇਜਮੈਂਟ ਨੂੰ ਤੇ ਆਪਣੇ ਮਾਪਿਆਂ ਨੂੰ ਦਿੱਤਾ। ਇਸ ਖੁਸ਼ੀ ਦੇ ਮੌਕੇ ਪ੍ਰਿੰਸੀਪਲ ਬਲਵਿੰਦਰ ਭਾਰਤੀ, ਵਾਈਸ ਪ੍ਰਿੰਸੀਪਲ ਸੰਜਨਾ ਭਾਰਤੀ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਤੇ ਉਨਾਂ ਦੇ ਮਾਪਿਆਂ ਨੂੰ ਵੀ ਵਧਾਈਆਂ ਦਿੱਤੀਆਂ। ਪ੍ਰਿੰਸੀਪਲ ਬਲਵਿੰਦਰ ਭਾਰਤੀ, ਵਾਇਸ ਪ੍ਰਿੰਸੀਪਲ ਨੇ ਬੱਚਿਆਂ ਨੂੰ ਅੱਗੇ ਭਵਿੱਖ ਵਿੱਚ ਚੰਗੇ ਕਰੀਅਰ ਚੁਣਨ ਲਈ ਵੀ ਪ੍ਰੇਰਿਤ ਕੀਤਾ ।