ਭਾਰਤੀ ਪਬਲਿਕ ਸਕੂਲ ਸ਼ੇਖੂਪੁਰ ਦੇ ਵਿਦਿਆਰਥੀ ਪਹਿਲੀ ਪੁਜ਼ੀਸ਼ਨ ’ਚ ਰਹੇ
ਭਾਰਤੀ ਪਬਲਿਕ ਸਕੂਲ ਸ਼ੇਖੂਪੁਰ ਦੇ ਵਿਦਿਆਰਥੀ ਪਹਿਲੀ ਪੁਜੀਸ਼ਨ ‘ਚ ਰਹੇ
Publish Date: Tue, 12 May 2026 05:48 PM (IST)
Updated Date: Tue, 12 May 2026 05:51 PM (IST)
ਫੋਟੋ 12ਪੀਟੀਐਲ: 30 ਜੀਐਸ ਮਹਿਰੋਕ, ਪੰਜਾਬੀ ਜਾਗਰਣ ਦੇਵੀਗਡ਼੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ’ਚੋਂ ਭਾਰਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰ ਦਾ ਨਤੀਜਾ ਵੀ ਸ਼ਾਨਦਾਰ ਰਿਹਾ। ਇਸ ਦੇ ਸਾਰੇ ਹੀ ਵਿਦਿਆਰਥੀ ਵਧੀਆ ਅੰਕ ਲੈ ਕੇ ਪਾਸ ਹੋਏ ਜਿਨਾਂ ’ਚੋਂ ਹਰਪ੍ਰੀਤ ਕੌਰ ਪਹਿਲੀ ਪੁਜ਼ੀਸ਼ਨ, ਅਨੁਸ਼ਕਾ ਦੂਜੀ ਪੁਜ਼ੀਸ਼ਨ, ਪ੍ਰਿੰਸ ਭਾਰਤੀ ਤੀਜੀ ਪੁਜੀਸ਼ਨ, ਵਿਰਾਟ ਗਿਰ ਚੌਥੀ ਪੁਜ਼ੀਸ਼ਨ ’ਤੇ ਰਹੇ। ਇਸੇ ਤਰ੍ਹਾਂ ਬਾਕੀ ਵਿਦਿਆਰਥੀ ਵਿੱਚੋਂ ਰਣਵੀਰ ਗਿਰ, ਲਵਦੀਪ ਗਿਰ, ਮਨਿੰਦਰ ਭਾਰਤੀ, ਗੁਰਜੋਤ, ਅਨਮੋਲ ਗਿਰ ਵੀ ਵਧੀਆ ਅੰਕ ਲੈ ਕੇ ਪਹਿਲੀਆਂ ਪੁਜੀਸ਼ਨਾਂ ਨਾਲ ਪਾਸ ਹੋਏ ਤੇ ਇੱਕ ਡੀ .ਏ. ਰੈਗੂਲਰ ਵਿਦਿਆਰਥੀ ਕਿਰਨਜੀਤ ਗਿਰ ਨੇ ਵੀ ਵਧੀਆ ਅੰਕ ਪ੍ਰਾਪਤ ਕੀਤੇ। ਇਹ ਨਤੀਜਾ ਵਿਦਿਆਰਥੀਆਂ ਤੇ ਮਾਪਿਆਂ ਦੇ ਅਧਿਆਪਕਾਂ ਦੀ ਸਖਤ ਮਿਹਨਤ ਦਾ ਨਤੀਜਾ ਹੈ। ਇਸ ਖੁਸ਼ੀ ਦੇ ਮੌਕੇ ਪ੍ਰਿੰਸੀਪਲ ਬਲਵਿੰਦਰ ਭਾਰਤੀ, ਵਾਈਸ ਪ੍ਰਿੰਸੀਪਲ ਮੈਡਮ ਸੰਜਨਾ ਭਾਰਤੀ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾਇਆ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਅਨਮੋਲ ਭਾਰਤੀ, ਅਮਨਦੀਪ ਭਾਰਤੀ ਤੇ ਸਮੂਹ ਸਟਾਫ ਮੈਂਬਰਾਂ ਨੇ ਵੀ ਬੱਚਿਆਂ ਨੂੰ ਉਜਵੱਲ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।