ਨਾਗਰ ਸਿੰਘ ਸੂਹਰੋਂ ਬਣਿਆ ਕੋਰ ਕਮੇਟੀ ਮੈਂਬਰ
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦਾ ਨਾਗਰ ਸਿੰਘ ਸੂਹਰੋਂ ਬਣਿਆ ਕੋਰ ਕਮੇਟੀ ਮੈਂਬਰ
Publish Date: Sat, 04 Apr 2026 04:24 PM (IST)
Updated Date: Sat, 04 Apr 2026 04:25 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਭਾਰਤ ਦੀ ਮੀਟਿੰਗ ਪਿੰਡ ਸੁਹਰੋਂ ’ਚ ਲੱਖਾ ਸਿੰਘ ਕਬੂਲਪੁਰ ਮੀਤ ਪ੍ਰਧਾਨ ਪੰਜਾਬ ਦੀ ਅਗਵਾਈ ਵਿਚ ਰੱਖੀ ਗਈ। ਜਿਸ ਵਿਚ ਵਿਸ਼ੇਸ਼ ਤੌਰ ’ਤੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ, ਤੇਜਿੰਦਰ ਸਿੰਘ ਮੋਹੀ ਮੀਤ ਪ੍ਰਧਾਨ ਭਾਰਤ, ਨੀਤਨ ਰੇਖੀ ਇੰਚਾਰਜ ਆਈਟੀ ਸੈੱਲ ਪੰਜਾਬ, ਲੱਖਾ ਸਿੰਘ ਲੰਬੜਦਾਰ ਸੌਂਕੀ ਜਨਰਲ ਸਕੱਤਰ ਪੰਜਾਬ, ਪਰਮਜੀਤ ਸਿੰਘ ਖਾਨਪੁਰ ਬੜਿੰਗ ਯੂਥ ਮੀਤ ਪ੍ਰਧਾਨ ਜਿਲਾ ਪਟਿਆਲਾ , ਸੋਨੂ ਖਰਾਜਪੁਰ ਪਹੁੰਚੇ। ਮੀਟਿੰਗ ’ਚ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਗੱਲ ਬਾਤ ਹੋਈ ਅਤੇ ਜੋ ਪ੍ਰੀਪੇਡ ਮੀਟਰ ਪਿੰਡਾਂ ’ਚ ਲਗਾਏ ਜਾ ਰਹੇ ਹਨ ਉਨਾਂ ਨੂੰ ਉਤਾਰਨ ਲਈ ਵਿਚਾਰ ਚਰਚਾ ਹੋਈ ਤੇ ਅਮਰੀਕਾ ਤੇ ਭਾਰਤ ਦੀ ਜੋ ਟ੍ਰੇਡ ਡੀਲ ਹੋਈ ਹੈ ਉਸ ਦੇ ਆਮ ਲੋਕਾਂ ਨੂੰ ਹੋਣ ਵਾਲੇ ਨੁਕਸਾਨ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵੱਡਾ ਸੰਘਰਸ਼ ਉਲੀਕਿਆ ਜਾ ਸਕੇ। ਇਸ ਮੌਕੇ ਨਾਗਰ ਸਿੰਘ ਸੂਹਰੋ ਨੂੰ ਕੌਰ ਕਮੇਟੀ ਮੈਂਬਰ ਭਾਰਤ ਨਿਯੁਕਤ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਕੌਮੀ ਪ੍ਰਧਾਨ ਮਨਜੀਤ ਸਿੰਘ ਘੁਮਾਣਾ ਨੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਮਹਿੰਦਰ ਸਿੰਘ, ਗੁਰਨਾਮ ਸਿੰਘ, ਕੀਮਤ ਸਿੰਘ, ਲਖਵਿੰਦਰ ਸਿੰਘ, ਸੰਤ ਬਹਾਦਰ ਸਿੰਘ, ਬਲਕਾਰ ਸਿੰਘ ਗੁਰਪ੍ਰੀਤ ਸਿੰਘ, ਪ੍ਰਧਾਨ ਸਿੰਘ, ਸਤਨਾਮ ਸਿੰਘ, ਅੰਗਰੇਜ਼ ਸਿੰਘ, ਪਵਿੱਤਰ ਸਿੰਘ, ਗਿਆਨ ਸਿੰਘ, ਕੁਲਦੀਪ ਸਿੰਘ ਸੁਰਜੀਤ ਸਿੰਘ, ਨੈਬ ਸਿੰਘ, ਗੁਰਜਿੰਦਰ ਸਿੰਘ, ਜੋਗਾ ਸਿੰਘ, ਲਖਵਿੰਦਰ ਸਿੰਘ, ਸੁੰਦਰ ਸਿੰਘ, ਕਰਨੈਲ ਸਿੰਘ, ਅਜੈਬ ਸਿੰਘ, ਜੀਤ ਸਿੰਘ, ਸ਼ੰਟੀ ਸਿੰਘ, ਮਹਿੰਗਾ ਸਿੰਘ ਆਦਿ ਹਾਜ਼ਰ ਸਨ।