ਭਾਰਤੀ ਕਿਸਾਨ ਯੂਨੀਅਨ ਆਜ਼ਾਦ ਨੇ ਕੀਤੀ ਬਲਾਕ ਪੱਧਰੀ ਮੀਟਿੰਗ
ਭਾਰਤੀ ਕਿਸਾਨ ਯੂਨੀਅਨ ਆਜ਼ਾਦ ਨੇ ਕੀਤੀ ਬਲਾਕ ਪੱਧਰੀ ਮੀਟਿੰਗ
Publish Date: Wed, 29 Apr 2026 04:46 PM (IST)
Updated Date: Thu, 30 Apr 2026 04:05 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਦੇ ਦਿੜ੍ਹਬਾ ਬਲਾਕ ਦੀਆਂ ਪਿੰਡ ਇਕਾਈਆਂ ਦੀ ਮੀਟਿੰਗ ਬਲਾਕ ਪ੍ਰਧਾਨ ਨਾਇਬ ਸਿੰਘ ਗੁੱਜਰਾਂ, ਜਨਰਲ ਸਕੱਤਰ ਚਰਨਜੀਤ ਸਿੰਘ ਘਨੌੜ ਸੰਤਪੁਰਾ ਦੀ ਅਗਵਾਈ ਹੇਠ ਗੁਰਦੁਆਰਾ ਬਾਬਾ ਬੈਰਸੀਆਣਾ ਸਾਹਿਬ ਦਿੜ੍ਹਬਾ ਵਿਖੇ ਹੋਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਆਗੂ ਰਾਜ ਸਿੰਘ ਥੇੜੀ, ਗੁਰਮੇਲ ਸਿੰਘ ਕੈਂਪਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਵਿਚ ਘਰੇਲੂ ਸਪਲਾਈ 24 ਘੰਟੇ ਅਤੇ ਖੇਤੀਬਾੜੀ ਬਿਜਲੀ ਦੀ ਸਪਲਾਈ ਨਿਰਵਿਘਨ 8 ਘੰਟੇ ਦੇਣ ਸਬੰਧੀ, ਪਿਛਲੀ ਛਿਮਾਹੀ ਦੇ ਹਿਸਾਬ ਕਿਤਾਬ ਸਬੰਧੀ ,ਹਾੜੀ ਦਾ ਫੰਡ ਇਕੱਠਾ ਕਰਨ ਸਬੰਧੀ, ਫੰਡਾਂ ਅਤੇ ਮੈਂਬਰਸ਼ਿਪ ਦੀਆਂ ਕਾਪੀਆਂ ਦੇਣ ਸਬੰਧੀ, ਜੱਥੇਬੰਦੀ ਦੇ ਪਿਛਲੇ ਪ੍ਰੋਗਰਾਮਾਂ ਦੀ ਸਮੀਖਿਆ ਸੰਬੰਧੀ, ਕਿਸੇ ਵੀ ਪਿੰਡ ਇਕਾਈ ਦਾ ਕੋਈ ਵੀ ਕੰਮ ਜਾਂ ਜੱਥੇਬੰਦੀ ਪ੍ਰਤੀ ਸੁਝਾਅ ਨੋਟ ਕਰਵਾਉਣ ਸੰਬੰਧੀ ਵਿਚਾਰਾਂ ਹੋਈਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਰਾਜ ਸਿੰਘ ਥੇੜੀ, ਬਲਾਕ ਪ੍ਰਧਾਨ ਨਾਇਬ ਸਿੰਘ ਗੁੱਜਰਾਂ ਨੇ ਕਿਹਾ ਕਿ ਭਾਰਤ ਅਤੇ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਹਾੜੀ ਦੀ ਫ਼ਸਲ ਬਹੁਤ ਔਖੇ ਢੰਗ ਨਾਲ ਖ਼ਰੀਦ ਕੀਤੀ ਹੈ। ਕੇਂਦਰ ਸਰਕਾਰ ਦੀ ਕਣਕ ਦੀ ਮੰਡੀਆਂ ਵਿੱਚ ਨਿਰੀਖਣ ਕਰਨ ਆਏ ਅਫਸਰਾਂ ਤੋਂ ਕਿਸਾਨਾਂ ਨੂੰ ਵੱਡੀ ਆਸ ਸੀ ਕਿ ਕਣਕ ਦਾ ਝਾੜ ਘੱਟਣ ਕਾਰਨ ਉਸ ਦੀ ਪੂਰਤੀ ਲਈ ਬੋਨਸ ਦੀ ਸਿਫਾਰਸ਼ ਕਰਨਗੇ ਪ੍ਰੰਤੂ ਕੇਂਦਰ ਦੀ ਟੀਮ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਕਰਕੇ ਹੀ ਗਈ ਹੈ। ਕਿਸਾਨਾਂ ਨੂੰ ਇਸ ਪ੍ਰਤੀ ਭਾਰੀ ਰੋਸ ਹੈ। ਇਸ ਮੌਕੇ ਬਲਦੇਵ ਸਿੰਘ ਉਭਿਆ, ਸਤਿਨਾਮ ਸਿੰਘ ਸ਼ੀਨਾ, ਰਣਵੀਰ ਸਿੰਘ ਬਘਰੌਲ, ਦਰਬਾਰਾ ਸਿੰਘ ਖੇਤਲਾ, ਦੀਦਾਰ ਸਿੰਘ ਦਾਰੀ ਘੁਮਾਣ,ਹਰਦੇਵ ਸਿੰਘ ਲੀਲਾ ਦਿੜ੍ਹਬਾ,ਗੁਰਚਰਨ ਸਿੰਘ ਖੇਤਲਾ, ਲਾਲ ਸਿੰਘ ਖਾਨਪੁਰ, ਬੁੱਧ ਸਿੰਘ ਸਿੰਧੜਾਂ, ਭਰਭੂਰ ਸਿੰਘ ਗੁੱਜਰਾਂ, ਜੀਵਨ ਸਿੰਘ ਰਾਮਪੁਰ ਗੁੱਜਰਾਂ, ਗੋਪਾਲ ਸਿੰਘ ਲਾਡਬੰਜਾਰਾ, ਕਾਕਾ ਸਿੰਘ ਤੂਰਬੰਜਾਰਾ, ਸ਼ੇਰ ਸਿੰਘ ਤੂਰਬੰਜਾਰਾ, ਤਾਰਾ ਸਿੰਘ ਗੁੱਜਰਾਂ, ਪਿਆਰਾ ਸਿੰਘ ਰੋਗਲਾ, ਜਗਦੀਸ਼ ਸਿੰਘ ਦਿੜ੍ਹਬਾ, ਗੁਰਚਰਨ ਸਿੰਘ ਦਿੜ੍ਹਬਾ, ਮਾਂਗਾ ਸਿੰਘ ਸ਼ਾਦੀਹਰੀ ਹਾਜ਼ਰ ਸਨ।