ਭਾਰਤ ਵਿਕਾਸ ਪ੍ਰੀਸ਼ਦ ਨੇ ਮਾਂ ਦਿਵਸ ਮਨਾਇਆ ਗਿਆ
ਭਾਰਤ ਵਿਕਾਸ ਪ੍ਰੀਸ਼ਦ ਨੇ ਮਾਂ ਦਿਵਸ ਮਨਾਇਆ ਗਿਆ
Publish Date: Mon, 11 May 2026 05:03 PM (IST)
Updated Date: Mon, 11 May 2026 05:06 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਭਾਰਤ ਵਿਕਾਸ ਪ੍ਰੀਸ਼ਦ ਸਰਹਿੰਦ ਵੱਲੋਂ ਅਸ਼ੋਕਾ ਪਬਲਿਕ ਸਕੂਲ ਵਿਖੇ ‘ਮਾਂ ਦਿਵਸ’ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਪ੍ਰੀਸ਼ਦ ਦੇ ਅਹੁਦੇਦਾਰਾਂ ਵੱਲੋਂ ਭਾਰਤ ਮਾਂ ਦੀ ਤਸਵੀਰ ਅੱਗੇ ਜੋਤ ਜਗਾ ਕੇ ਅਤੇ ਫੁੱਲ ਭੇਂਟ ਕਰਕੇ ਕੀਤੀ ਗਈ। ਪ੍ਰੀਸ਼ਦ ਪ੍ਰਧਾਨ ਮੁਨੀਸ਼ ਵਰਮਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਪ੍ਰੋਗਰਾਮ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਮਾਂ ਦੀ ਮਮਤਾ ਅਤੇ ਅਹਿਮੀਅਤ ਨੂੰ ਦਰਸਾਉਂਦੀਆਂ ਕਵਿਤਾਵਾਂ, ਗੀਤ ਅਤੇ ਭਾਸ਼ਣ ਪੇਸ਼ ਕੀਤੇ। ਪ੍ਰੀਸ਼ਦ ਵੱਲੋਂ ਉਤਸ਼ਾਹ ਵਧਾਉਣ ਲਈ ਸਾਰੇ ਵਿਦਿਆਰਥੀਆਂ ਨੂੰ ਇਨਾਮ ਅਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਜਸਵਿੰਦਰ ਕੌਰ, ਸਕੱਤਰ ਅਰਵਿੰਦ ਵਰਮਾ, ਅਨੁਜ ਜਿੰਦਲ, ਰਾਜੇਸ਼ ਧੀਮਾਨ, ਸੁਮਿਤ ਮੋਦੀ, ਵਰੁਣ ਮਾਂਗੀ, ਮੁਨੀਸ਼ ਮਾਂਗੀ, ਨਿਤਿਨ ਸੂਦ, ਸੰਦੀਪ ਸੂਦ, ਰਾਖੀ ਵਰਮਾ, ਪਰਮਪ੍ਰੀਤ ਵਰਮਾ, ਰੁਚਿਕਾ ਜਿੰਦਲ, ਮੀਨਾਕਸ਼ੀ ਮੋਦੀ, ਸ਼ੈਲੀ ਗੁਪਤਾ, ਡਾ. ਸ਼ੀਨਮ, ਕਮਲਜੀਤ ਕੌਰ, ਸੁਮੰਤ ਅਤੇ ਪੀਆਰਓ ਪੂਰਨ ਸਹਿਗਲ ਵੀ ਮੌਜੂਦ ਸਨ।