ਭਾਰਤ ਵਿਕਾਸ ਪ੍ਰੀਸ਼ਦ ਨੇ ਮਜ਼ਦੂਰ ਦਿਵਸ ਮਨਾਇਆ
ਭਾਰਤ ਵਿਕਾਸ ਪ੍ਰੀਸ਼ਦ ਨੇ ਮਜ਼ਦੂਰ ਦਿਵਸ ਮਨਾਇਆ
Publish Date: Fri, 01 May 2026 05:00 PM (IST)
Updated Date: Fri, 01 May 2026 05:02 PM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਪ੍ਰਧਾਨ ਮੁਨੀਸ਼ ਵਰਮਾ ਦੀ ਅਗਵਾਈ ਹੇਠ ਲੇਬਰ ਚੌਕ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ। ਇਸ ਮੌਕੇ ਮੁਨੀਸ਼ ਵਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਜ਼ਦੂਰ ਵਰਗ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ, ਜਿਸ ਕਾਰਨ ਸਾਨੂੰ ਉਨ੍ਹਾਂ ਦੇ ਹੱਕਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਨੂੰ ਉਸ ਦੀ ਮਜ਼ਦੂਰੀ ਪਸੀਨਾ ਸੁੱਕਣ ਤੋਂ ਪਹਿਲਾਂ ਮਿਲਣੀ ਚਾਹੀਦੀ ਹੈ। ਇਸ ਮੌਕੇ ਪ੍ਰੀਸ਼ਦ ਮੈਂਬਰਾਂ ਨੇ ਮਜ਼ਦੂਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਅਤੇ ਦਰਪੇਸ਼ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਲ ਕੀਤੀ। ਸਮਾਗਮ ਦੌਰਾਨ ਪ੍ਰੀਸ਼ਦ ਵੱਲੋਂ ਮਜ਼ਦੂਰਾਂ ਨੂੰ ਲੱਡੂ ਵੀ ਵੰਡੇ ਗਏ। ਇਸ ਮੌਕੇ ਸਕੱਤਰ ਅਰਵਿੰਦ ਵਰਮਾ, ਅਨੁਜ ਜਿੰਦਲ, ਰੋਹਿਤ ਸ਼ਰਮਾ, ਪਵਨ ਕਾਲੜਾ, ਅਮਿਤ ਲੂੰਬਾ, ਨਰਿੰਦਰ ਪੁਰੀ, ਰਾਜੀਵ ਗੁਪਤਾ, ਜੀਤੇਸ਼ ਸਡਾਨਾ, ਗੁਰਸੇਵਕ ਚੱਢਾ, ਮਾਧਵ ਗੁਪਤਾ, ਰਾਗਵ ਸਿੰਗਲਾ, ਅਰੁਣ ਚੋਪੜਾ, ਦੀਪਨ ਮਾਂਗੀ, ਸੁਮੀਤ ਮੋਦੀ, ਬਾਨੀਸ਼ ਭਾਰਦਵਾਜ, ਰਾਹੁਲ ਮਾਂਗੀ, ਸੁਮੰਤ, ਸੰਦੀਪ ਅਤੇ ਪੂਰਨ ਸਹਿਗਲ ਮੌਜੂਦ ਸਨ।