ਦੱਸਵਾਂ ਵਿਸ਼ਾਲ ਸਾਲਾਨਾ ਭੰਡਾਰਾ ਯਾਦਗਾਰੀ ਹੋ ਨਿੱਬੜਿਆ
ਦੱਸਵਾਂ ਵਿਸ਼ਾਲ ਸਾਲਾਨਾ ਭੰਡਾਰਾ ਯਾਦਗਾਰੀ ਹੋ ਨਿੱਬੜਿਆ
Publish Date: Wed, 20 May 2026 04:08 PM (IST)
Updated Date: Wed, 20 May 2026 04:10 PM (IST)
ਭੁਪਿੰਦਰ ਲਵਲੀ, ਪੰਜਾਬੀ ਜਾਗਰਣ, ਬਲਬੇੜ੍ਹਾ : ਪਿੰਡ ਨੋਗਾਵਾਂ ਵਿਖੇ ਬਾਬਾ ਜਾਮਣ ਵਾਲਾ ਪੀਰ ਜੀ ਦੀ ਦਰਗਾਹ ਤੇ ਸੇਵਾਦਾਰ ਤੁਲਸੀ ਰਾਮ ਤੇ ਬਾਬਾ ਜਾਮਣਵਾਲਾ ਪੀਰ ਜੀ ਪ੍ਰਬੰਧਿਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਦੱਸਵਾਂ ਦੋ ਰੋਜ਼ਾ ਸਾਲਾਨਾ ਭੰਡਾਰਾ ਸ਼ਰਧਾ ਪੁਰਵਕ ਕਰਵਾਇਆ ਗਿਆ। ਸਮਾਗਮ ਮੌਕੇ ਗਾਇਕ ਰਵੀ ਖਾਨ,ਸੰਦੀਪ ਨਿਮਾਣਾ, ਮੰਗਲ ਮੰਗੀ ਤੇ ਲਖਵਿੰਦਰ ਸਿੰਘ ਦੇ ਕਵਿਸ਼ਰੀ ਜਥੇ ਵੱਲੋਂ ਪੀਰਾਂ ਦੀ ਮਹਿਮਾਂ ਦਾ ਗੁਣਗਾਨ ਕਰਕੇ ਹਾਜ਼ਰੀ ਲਗਵਾਈ ਗਈ। ਇਸ ਸਮਾਗਮ ਮੌਕੇ ਗੁਰੂ ਜੀ ਦੇ ਲੰਗਰ ਅਤੁੱਟ ਵਰਤਾਏ ਗਏ। ਸਮਾਗਮ ਮੌਕੇ ਵੱਡੀ ਗਿਣਤੀ ਚ ਸੰਗਤਾਂ ਨੇ ਪੀਰ ਜੀ ਦੀ ਦਰਗਾਹ ਨੂੰ ਸਜਦਾ ਕਰਕੇ ਹਾਜਰੀ ਲਗਵਾਈ। ਸੇਵਾਦਾਰ ਤੁਲਸੀ ਰਾਮ ਅਤੇ ਬਾਬਾ ਜਾਮਣਵਾਲਾ ਪੀਰ ਜੀ ਵੈਲਫੇਅਰ ਸੁਸਾਇਟੀ ਵੱਲੋਂ ਪੁੱਜੀਆਂ ਸ਼ਖ਼ਸੀਅਤਾਂ ਤੇ ਸਮੁੱਚੀਆਂ ਸੰਗਤਾਂ ਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ।