ਫੋਟੋ 10ਪੀਟੀਐਲ: 23 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਭਾਸ਼ਾ ਵਿਭਾਗ,ਪਟਿਆਲਾ ਦੇ ਲੈਕਚਰ ਹਾਲ ਵਿਖੇ ਉਘੇ ਸਮਾਜ ਸੇਵਕ ਅਤੇ ਲੇਖਕ ਭਗਵਾਨ ਦਾਸ ਗੁਪਤਾ ਦੇ ਪਲੇਠੇ ਸਫ਼ਰਨਾਮੇ ‘ਕਾਲਕਾ ਤੋਂ ਸ਼ਿਮਲਾ‘ ਦਾ ਲੋਕ ਅਰਪਣ ਕੀਤਾ ਗਿਆ। ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ‘ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਤੋਂ ਲਗਭਗ ਇਕ ਸੌ ਦੀ ਗਿਣਤੀ ਵਿਚ ਪੁੱਜੇ ਲੇਖਕਾਂ ਅਤੇ ਸਰੋਤਿਆਂ ਦਾ ਸੁਆਗਤ ਕੀਤਾ। ਸਾਬਕਾ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਆਈਏਐਸ ਦੀ ਧਾਰਣਾ ਸੀ ਕਿ ਪੰਜਾਬੀ ਭਾਸ਼ਾ, ਸਮਾਜ ਸੇਵਾ ਅਤੇ ਸਾਹਿਤ ਦੇ ਸੰਦਰਭ ਵਿਚ ਗੁਪਤਾ ਦੀ ਲੇਖਣੀ ਇਕ ਸੁੰਦਰ ਗੁਲਦਸਤਾ ਹੈ। ਸਮਾਗਮ ਦੇ ਮੁਖ ਮਹਿਮਾਨ ਤੇ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਮੁਖੀ ਮੁਹੰਮਦ ਇਮਤਿਆਜ਼ ਦਾ ਕਹਿਣਾ ਸੀ ਕਿ ਪੰਜਾਬੀ ਸਾਹਿਤ ਸਭਾ ਪਟਿਆਲਾ ਵਰਗੀਆਂ ਸਭਾਵਾਂ ਦੇ ਸਾਂਝੇ ਪਲੇਟਫਾਰਮ ’ਤੇ ਵੱਡੀ ਗਿਣਤੀ ਵਿਚ ਸ਼ਾਮਿਲ ਹੁੰਦੇ ਲੇਖਕਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਸਮਾਜ ਦੇ ਹਿਤ ਵਿਚ ਹੁੰਦਾ ਹੈ। ਮੰਡੀ ਗੋਬਿੰਦਗੜ੍ਹ ਦੀ ਰਿਮਟ ਯੂਨੀਵਰਸਿਟੀ ਦੇ ਵਾਈਸ—ਚਾਂਸਲਰ ਅਤੇ ਵਿਸ਼ੇਸ਼ ਮਹਿਮਾਨ ਡਾ. ਭੁਪਿੰਦਰ ਸਿੰਘ ਬਰਾੜ ਨੇ ਇਸ ਪੁਸਤਕ ਨੂੰ ਪੰਜਾਬੀ ਸਫ਼ਰਨਾਮਾ ਇਤਿਹਾਸ ਵਿਚ ਵਾਧਾ ਕਿਹਾ। ਸਮਾਗਮ ਦੇ ਦੂਜੇ ਦੌਰ ਵਿਚ ਅਮਿੰਦਰਪਾਲ ਸਿੰਘ,ਐਡ. ਗੁਰਦਰਸ਼ਨ ਸਿੰਘ ਗੁਸੀਲ, ਅਮਰ ਗਰਗ ਕਲਮਦਾਨ ਧੂਰੀ, ਜਸਵਿੰਦਰ ਕੌਰ,ਕੁਲਵੰਤ ਸਿੰਘ ਨਾਰੀਕੇ, ਅਵਤਾਰਜੀਤ, ਰਘਬੀਰ ਸਿੰਘ ਮਹਿਮੀ, ਸਾਬਕਾ ਡੀ.ਐਸ.ਪੀ.ਨਾਹਰ ਸਿੰਘ, ਸਤਨਾਮ ਕੌਰ ਚੌਹਾਨ, ਕਮਲ ਸੇਖੋਂ, ਸੁਖਦੇਵ ਸਿੰਘ ਚਹਿਲ, ਗੁਰਜੀਤ ਸਿੰਘ ਥਿੰਦ, ਕੁਲਵਿੰਦਰ ਕੁਮਾਰ, ਸੁਰਿੰਦਰ ਕੌਰ ਬਾੜਾ, ਰਣਜੀਤ ਕੌਰ ਆਂਸੂ, ਗੁਰਪ੍ਰੀਤ ਸਿੰਘ, ਲੀਲਾ ਸਿੰਘ ਰਾਏ ਭੁੱਚੋ, ਤ੍ਰਿਲੋਕ ਢਿੱਲੋਂ, ਗੁਰਮੁਖ ਸਿੰਘ ਜਾਗੀ, ਬਲਦੇਵ ਸਿੰਘ ਬਿੰਦਰਾ,ਇੰਜੀ. ਸਤਨਾਮ ਸਿੰਘ ਮੱਟੂ, ਸੁਖਵਿੰਦਰ ਆਹੀ, ਚਰਨ ਪੁਆਧੀ ਆਦਿ ਨੇ ਵੰਨ ਸੁਵੰਨੇ ਵਿਸ਼ਿਆਂ ਵਾਲੀਆਂ, ਵਿਸ਼ੇਸ਼ ਕਰਕੇ ਮਾਂ ਦਿਵਸ ਨੂੰ ਸਮਰਪਿਤ ਰਚਨਾਵਾਂ ਸੁਣਾਈਆਂ। ਸਮਾਗਮ ਵਿਚ ਪੁਸ਼ਪਿੰਦਰ ਗੁਪਤਾ,ਡਾ. ਹਰਗੁਣਪ੍ਰੀਤ ਸਿੰਘ,ਉਪਕਾਰ ਸਿੰਘ, ਕ੍ਰਿਸ਼ਨ ਗੋਪਾਲ ਕੜਵਲ ਸੰਗਰੂਰ, ਆਤਮਾ ਸਿੰਘ, ਰਵਿੰਦਰ ਕੁਮਾਰ, ਸੁਰਿੰਦਰ ਬੇਦੀ, ਏ.ਐਨ. ਸਚਦੇਵਾ,ਸਜਨੀ,ਰਾਕੇਸ਼ ਕੁਮਾਰ,ਹਰੀਸ਼ ਹਰਫ਼, ਪਰਮਜੀਤ ਸਿੰਘ ਬੇਦੀ, ਮਹਿੰਦਰ ਸਿੰਘ ਜੱਗੀ, ਰਵਿੰਦਰ ਰਵੀ,ਅਸ਼ਵਨੀ ਮਹਿਤਾ, ਸੁਨੀਲ ਕੁਮਾਰ ਗਰਗ, ਇੰਜੀ. ਆਰ.ਕੇ. ਸ਼ਰਮਾ, ਭੀਸ਼ਮ ਗਰਗ, ਅਮਰਜੀਤ ਸਿੰਘ ਵਾਲੀਆ,ਕਾਂਤਾ,ਇੰਜੀ. ਜਗਰਾਜ ਸਿੰਘ,ਗੁਰਪ੍ਰੀਤ ਕੌਰ ਡਿੰਪੀ,ਬਸੰਤ ਸਿੰਘ ਆਸ਼ਿਆਨਾ,ਨਾਹਰ ਸਿੰਘ ਫ਼ਤਹਿਮਾਜਰੀ,ਰਾਜਿੰਦਰ ਡੁਡੇਜਾ,ਕੁਲਦੀਪ ਸਿੰਘ, ਕ੍ਰਿਸ਼ਨ ਲਾਲ ਧੀਮਾਨ, ਚਰਨ ਸਿੰਘ ਬੰਬੀਹਾ ਭਾਈ,ਹਰਜੀਤ ਕੌਰ, ਸੁਖਵਿੰਦਰ ਕੌਰ,ਨਿਰਵੰਤ ਸਿੰਘ, ਵਜ਼ੀਰ ਸਿੰਘ, ਕੁਲਦੀਪ ਪਟਿਆਲਵੀ,ਅਰਵਿੰਦਰ ਸਿੰਘ,ਕਾਮਰੇਡ ਸੁਰਜੀਤ ਸਿੰਘ, ਰਾਜੇਸ਼ ਕੋਟੀਆ,ਮੁਕੇਸ਼ ਆਦਿ ਸ਼ਾਮਿਲ ਸਨ।ਬਾਬੂ ਸਿੰਘ ਰੈਹਲ ਵੱਲੋਂ ਪੁੱਜੇ ਲੇਖਕਾਂ ਦਾ ਧੰਨਵਾਦ ਕੀਤਾ।