ਬਸੰਤ ਰੁੱਤ ਨੂੰ ਸਮਰਪਿਤ 'ਮਲਹਾਰ ਉਤਸਵ' ਦੀ ਸਮਾਪਤੀ
ਬਸੰਤ ਰੁੱਤ ਨੂੰ ਸਮਰਪਿਤ 'ਮਲਹਾਰ ਉਤਸਵ' ਦੀ ਸਮਾਪਤੀ
Publish Date: Thu, 12 Mar 2026 05:02 PM (IST)
Updated Date: Thu, 12 Mar 2026 05:03 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵਿਖੇ ਅੱਜ ਸਮਾਜਿਕ ਵਿਗਿਆਨ ਵਿਭਾਗ ਵੱਲੋਂ ਸਿਰਜਣਾਤਮਕਤਾ ਤੇ ਕਲਾਤਮਿਕਤਾ ਦੇ ਧਾਗੇ ਨਾਲ ਬੁਣੇ ਸੁੰਦਰ ਪ੍ਰੋਗਰਾਮ ਮਲਹਾਰ ਦੀ ਸਮਾਪਤੀ ਹੋ ਗਈ। ਇਹ ਤਿੰਨ-ਰੋਜ਼ਾ ਜਸ਼ਨ ਬਸੰਤ ਦੇ ਮਨਮੋਹਕ ਮੌਸਮ ਨੂੰ ਸਮਰਪਿਤ ਸੀ। ਇਸ |ਚ ਵੱਖ-ਵੱਖ ਅਕਾਦਮਿਕ ਗਤਿਵਧੀਆਂ, ਕਲਾਤਮਿਕ ਮੁਕਾਬਲਿਆਂ ਅਤੇ ਵਿਸ਼ੇਸ਼ ਭਾਸ਼ਣਾਂ ਦੇ ਆਯੋਜਨ ਰਾਹੀ ਵਿਦਿਆਰਥੀਆਂ ਨੂੰ ਰਚਨਾਤਮਿਕ ਸਿਰਜਣਾ ਅਤੇ ਕਲਾਤਮਿਕ ਪੇਸ਼ਕਾਰੀਆਂ ਦੀ ਸਮਰੱਥਾ ਨਾਲ ਰੂਬਰੂ ਕਰਵਾਇਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ: ਨੀਰਜ ਗੋਇਲ ਨੇ ਮਲਹਾਰ ਦਾ ਉਦਘਾਟਨ ਕੀਤਾ। ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਬੇਅੰਤ ਸਿਰਜਣਾਤਮਿਕ ਸਮਰੱਥਾ ਅਤੇ ਰਚਨਾਤਮਕ ਪ੍ਰਤਿਭਾ ਨੂੰ ਪਹਿਚਾਨਣ ਅਤੇ ਪ੍ਰਦਰਸ਼ਿਤ ਕਰਨ ਲਈ ਪ੍ਰੇਰਿਤ ਕੀਤਾ। ਆਪਣੇ ਵਿਸ਼ੇਸ਼ ਲੈਕਚਰ ਵਿਚ ਪ੍ਰੋ: ਰਿਤੂ ਲਹਿਲ, ਡੀਨ ਰਿਸਰਚ ਅਤੇ ਪ੍ਰੋਫੈਸਰ, ਸਕੂਲ ਆਖ਼ ਅਪਲਾਈਡ ਮੈਨੇਜਮੈਂਟ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਮਹਿਲਾ ਸਸ਼ਕਤੀਕਰਨ ਵਿਸ਼ੇ ਤੇ ਚਰਚਾ ਕੀਤੀ। ਇਸ ਮੌਕੇ ਸਮਾਜਿਕ ਵਿਗਿਆਨ ਵਿਭਾਗ ਵੱਲੋਂ ਇਕ ਫੋਟੋਗ੍ਰਾਫੀ ਮੁਕਾਬਲਾ ਵੀ ਆਯੋਜਿਤ ਕੀਤਾ ਗਿਆ। ਮਲਹਾਰ ਦੇ ਸਮਾਪਤੀ ਦਿਵਸ ਮੌਕੇ ਮੁੱਖ ਮਹਿਮਾਨ ਸੀਮਾ ਉੱਪਲ, ਪ੍ਰਿੰਸੀਪਲ, ਸੀਨੀਅਰ ਸੈਕੰਡਰੀ ਸਕੂਲ, ਸਿਵਲ ਲਾਈਨਜ਼, ਪਟਿਆਲਾ ਨੇ ਸੱਭਿਆਚਾਰਕ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਵਿੱਚ ਸ਼ਿਰਕਤ ਕੀਤੀ। ਕਾਲਜ ਦੇ ਫੈਸ਼ਨ ਟੈਕਨਾਲੋਜੀ ਵਿਭਾਗ ਦੁਆਰਾ ਆਯੋਜਿਤ ਫੈਸ਼ਨ ਸ਼ੋਅ ਸ਼ੀ ਰਾਈਜ਼ਿਜ਼: ਫਰਾਮ ਸਾਈਲਿਸ ਟੂੰ ਸੌਵਰਨਿਟੀ ਦੇ ਥੀਮ ਤੇ ਅਧਾਰਤ ਨਵੀਨਤਮ ਫੈਸ਼ਨੇਵਲ ਕੱਪੜਿਆਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਤੇ ਧੰਨਵਾਦ ਦਾ ਮਤਾ ਵਾਈਸ ਪ੍ਰਿੰਸੀਪਲ ਡਾ: ਜਗਦੀਪ ਕੌਰ ਨੇ ਪੇਸ਼ ਕੀਤਾ। ਪ੍ਰੋਗਰਾਮ ਮਲਹਾਰ ਦੀ ਸਫਲਤਾ ’ਚ ਡੀਨ ਅਕਾਦਮਿਕ ਡਾ.(ਲ਼ੈਫ.) ਰੋਹਿਤ ਸਚਦੇਵਾ, ਅਤੇ ਸੋਸ਼ਲ ਸ਼ਾਇੰਸਿਜ਼ ਵਿਭਾਗ ਦੇ ਅਧਿਆਪਕਾਂ ਡਾ.ਵੀਨੂ ਜੈਨ, ਪ੍ਰੋ.ਜਗਦੀਪ ਕੌਰ, ਡਾ.ਮਨਿੰਦਰ ਦੀਪ ਚੀਮਾ, ਡਾ. ਅਮਨਦੀਪ ਕੌਰ, ਡਾ.ਕੁਲਦੀਪ ਕੌਰ, ਡਾ. ਮੁਹੰਮਦ ਹਬੀਬ, ਪ੍ਰੋ.ਗੁਰਪ੍ਰੀਤ ਕੌਰ, ਡਾ.ਹਰਸ਼ਦੀਪ ਕੌਰ, ਡਾ.ਨਵਨੀਤ ਕੌਰ, ਪ੍ਰੋ.ਰੀਤੂ, ਪ੍ਰੋ.ਸ਼ੁਬਮ ਸਹਿਗਲ, ਪ੍ਰੋ.ਜਗਮੋਹਨ ਸਿੰਘ,ਪ੍ਰੋ.ਸੁਖਵਿੰਦਰ ਸਿੰਘ ਤੋਂ ਇਲਾਵਾ ਪ੍ਰੋ.ਰਮਿਤ ਸ਼ਰਮਾ,ਮਿਸ. ਅਵੀਨੀਤ ਕੌਰ, ਪ੍ਰੋ.ਰਾਹੁਲ ਸੈਣੀ, ਪ੍ਰੋ.ਲਵਲੀ ਮਿੱਤਲ ਅਤੇ ਪ੍ਰੋ. ਜਸਨੀਤ ਕੌਰ ਦਾ ਯੋਗਦਾਨ ਰਿਹਾ।