ਜ਼ਮੀਨ ਐਕਵਾਇਰ ਦੇ ਵਿਰੋਧ ’ਚ ਪਿੰਡ ਵੱਲੋਂ ਮਤਾ ਪਾਸ
ਜਮੀਂਨ ਐਕਵਾਇਰ ਦੇ ਵਿਰੋਧ ’ਚ ਪਿੰਡ ਵੱਲੋਂ ਮਤਾ ਪਾਸ
Publish Date: Wed, 20 May 2026 04:17 PM (IST)
Updated Date: Wed, 20 May 2026 04:19 PM (IST)

ਅਸ਼ਵਿੰਦਰ ਸਿੰਘ•, ਪੰਜਾਬੀ ਜਾਗਰਣ,• ਬਨੂੜ : ਗਮਾਡਾ ਵੱਲੋਂ ਪਿੰਡ ਕਰਾਲਾ ਅਤੇ ਅਜ਼ੀਜਪੁਰ ਦੀ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਦੀ ਰੱਖੀ ਜਨਤਕ ਸੁਣਵਾਈ ਨਹੀ ਹੋ ਸਕੀ, ਜਦਕਿ ਦੋਹਾਂ ਪਿੰਡਾਂ ਦੇ ਕਿਸਾਨ ਜ਼ਮੀਨ ਐਕਵਾਇਰ ਕਰਨ ਦੇ ਵਿਰੋਧ ਵਿਚ ਇਤਰਾਜ਼ ਦਰਜ ਕਰਨ ਲਈ ਅਧਿਕਾਰੀਆਂ ਦੀ ਉਡੀਕ ਵਿਚ ਬੈਠੇ ਰਹੇ। ਰੋਸ ਵਿਚ ਕਿਸਾਨਾਂ ਨੇ ਗਮਾਡਾ ਪ੍ਰਸ਼ਾਸਨ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਪਿੰਡ ਕਰਾਲਾ ਦੀ ਗ੍ਰਾਮ ਸਭਾ ਨੇ ਮਤਾ ਪਾਸ ਕਰਕੇ ਜ਼ਮੀਨ ਨਾ ਦੇਣ ਦਾ ਫੈਸਲਾ ਕੀਤਾ। ਦੱਸਣਯੋਗ ਹੈ, ਕਿ ਗਮਾਡਾ ਵੱਲੋਂ ਏਅਰੋਟ੍ਰੋਪੋਲਿਸ ਖੇਤਰ ਦੇ ਵਿਸਥਾਰ ਲਈ ਅੱਠ ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ। ਇਸ ਸਬੰਧ ਵਿਚ ਅੱਜ ਪਿੰਡ ਕਰਾਲਾ ਤੇ ਅਜ਼ੀਜਪੁਰ ਦੋਹਾਂ ਪਿੰਡਾਂ ਦੀ ਜਨਤਕ ਸੁਣਵਾਈ ਲਈ ਗਮਾਡਾ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਟੀਮ ਨੇ ਪਿੰਡ ਕਰਾਲਾ ਪੁੱਜਣਾ ਸੀ। ਦੋਵਾਂ ਪਿੰਡਾਂ ਦੇ ਕਿਸਾਨ ਕਰਾਲਾ ਵਿਖੇ ਇਕੱਠੇ ਹੋ ਗਏ, ਪਰ ਗਮਾਡਾ ਦੀ ਕੋਈ ਟੀਮ ਨਹੀ ਆਈ, ਜਦਕਿ ਲੁਧਿਆਣਾ ਯੂਨੀਵਰਸਿਟੀ ਦੀ ਪੁੱਜੀ ਟੀਮ ਵੀ ਕੋਈ ਕਾਰਵਾਈ ਕੀਤੀਆਂ ਵਾਪਸ ਪਰਤ ਗਈ। ਰੋਹ ਵਿਚ ਆਏ ਕਿਸਾਨਾਂ ਨੇ ਸਰਕਾਰ ਤੇ ਗਮਾਡਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਕਿਸੇ ਵੀ ਕੀਮਤ ਤੇ ਜ਼ਮੀਨ ਦੇਣ ਤੋਂ ਨਾਂ ਕੀਤੀ। ਪਿੰਡ ਕਰਾਲਾ ਦੀ ਗ੍ਰਾਮ ਸਭਾ ਨੇ ਪ੍ਰਭਾਵਿਤ ਕਿਸਾਨਾਂ ਦੀ ਸਹਿਮਤੀ ਨਾਲ ਕਿਸੇ ਵੀ ਕੀਮਤ ਤੇ ਜਮੀਨ ਨਾ ਦੇਣ ਦਾ ਮਤਾ ਪਾਸ ਕੀਤਾ ਹੈ। ਇਸ ਮੌਕੇ ਸਰਪੰਚ ਲਖਵਿੰਦਰ ਸਿੰਘ ਕਰਾਲਾ, ਸਾਬਕਾ ਸਰਪੰਚ ਗੁਰਦੀਪ ਸਿੰਘ, ਹਰਪ੍ਰੀਤ ਸਿੰਘ, ਬਲਬੀਰ ਕੌਰ, ਹਰਜਿੰਦਰ ਕੌਰ, ਬਲਜਿੰਦਰ ਕੌਰ, ਹਰਜੀਤ ਸ਼ਰਮਾ, ਗੁਰਵਿੰਦਰ ਸਿੰਘ ਸਾਰੇ ਪੰਚ, ਕੁਲਬੀਰ ਸਿੰਘ, ਬਬਲਾ, ਸਤਵਿੰਦਰ ਸਿੰਘ ਆਦਿ ਪਿੰਡ ਵਾਸੀ ਹਾਜ਼ਰ ਸਨ।