ਬਨੂੜ ਦੇ 13 ਵਾਰਡਾਂ ਲਈ 40 ਉਮੀਦਵਾਰ ਚੋਣ ਮੈਦਾਨ ’ਚ ਨਿੱਤਰੇ
ਬਨੂੜ ਦੇ 13 ਵਾਰਡਾਂ ਲਈ 40 ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ
Publish Date: Wed, 20 May 2026 04:14 PM (IST)
Updated Date: Wed, 20 May 2026 04:16 PM (IST)
ਅਸ਼ਵਿੰਦਰ ਸਿੰਘ•, ਪੰਜਾਬੀ ਜਾਗਰਣ,• ਬਨੂੜ : ਨਗਰ ਕੌਂਸਲ ਬਨੂੜ ਦੇ 13 ਵਾਰਡਾਂ ਲਈ 26 ਮਈ ਨੂੰ ਪੈਣ ਵਾਲੀਆਂ ਵੋਟਾਂ ਲਈ 1 ਆਜ਼ਾਦ ਉਮੀਦਵਾਰਾਂ ਸਮੇਤ 40 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ। ਜਦਕਿ ਅੱਜ 14 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਵਾਪਸ ਲੈ ਲਈਆਂ ਹਨ। ਐੱਸਡੀਐੱਮ-ਕਮ-ਰਿਟਰਨਿੰਗ ਅਫ਼ਸਰ ਡਾ ਅੰਕਿਤਾ ਕਾਂਸਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੌਂਸਲ ਚੋਣਾ ਲਈ 56 ਉਮੀਦਵਾਰਾਂ ਨੇ ਕਾਗਜ ਦਾਖਲ ਕੀਤੇ ਸਨ ਜਿਨਾਂ ਵਿੱਚੋਂ 2 ਕਾਂਗਰਸੀ ਉਮੀਦਵਾਰਾਂ ਦੇ ਕਵਰਿੰਗ ਦੇ ਕਾਗਜ ਰੱਦ ਹੋ ਗਏ ਸਨ। ਅੱਜ 14 ਉਮੀਦਵਾਰਾਂ ਨੇ ਆਪਣੀਆ ਨਾਮਜ਼ਦਗੀਆਂ ਵਾਪਸ ਲੈ ਲਈਆਂ ਹਨ। ਹੁਣ 40 ਉਮੀਦਵਾਰ ਚੋਣ ਮੁਕਾਬਲੇ ਵਿੱਚ ਹਨ। ਡਾ. ਅੰਕਿਤਾ ਕਾਂਸਲ ਨੇ ਦੱਸਿਆ ਕਿ ਆਪ ਦੇ 13, ਕਾਂਗਰਸ ਦੇ 13, ਭਾਜਪਾ ਦੇ 8, ਅਕਾਲੀਦਲ ਦੇ 4 ਤੇ ਇੱਕ ਅਜਾਦ ਉਮੀਦਵਾਰ ਚੋਣ ਮੈਦਾਨ ਵਿੱਚ ਹੈ। ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰਾਂ ਨੂੰ ਸਿੰਬਲ ਅਲਾਟ ਕਰ ਦਿੱਤੇ ਗਏ ਹਨ। ਬਨੂੜ ਕੌਂਸਲ ਉੱਤੇ ਜ਼ਿਆਦਾਤਰ ਵਾਰਡਾਂ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਮੁਕਾਬਲਾ ਹੋ ਰਿਹਾ ਹੈ ਅਤੇ ਦੋਹਾਂ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ।