ਪੱਛਮੀ ਬੰਗਾਲ ਤਾਂ ਸਿਰਫ਼ ਝਾਕੀ, ਪੰਜਾਬ ਬਾਕੀ : ਹਰਪਾਲਪੁਰ
“ਪੱਛਮੀ ਬੰਗਾਲ ਤਾਂ ਸਿਰਫ਼ ਝਾਕੀ, ਪੰਜਾਬ ਬਾਕੀ”: ਹਰਪਾਲਪੁਰ
Publish Date: Mon, 04 May 2026 05:37 PM (IST)
Updated Date: Mon, 04 May 2026 05:38 PM (IST)

ਫੋਟੋ 4ਪੀਟੀਐਲ: 19 ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਅਤੇ ਵਰਕਰਾਂ ਦੀ ਸਖ਼ਤ ਮਿਹਨਤ ਨਾਲ ਪੱਛਮੀ ਬੰਗਾਲ ਦੇ ਸਿਆਸੀ ਕਿਲ੍ਹੇ ’ਚ ਮਿਲੀ ਸਫ਼ਲਤਾ ਦਾ ਦੇਸ਼ ਦੀ ਰਾਜਨੀਤੀ ਵਿਚ ਵੱਡਾ ਮਹੱਤਵ ਹੈ। ਲੰਮੇ ਸਮੇਂ ਤੱਕ ਮਮਤਾ ਬੈਨਰਜੀ ਦੇ ਰਾਜ ਤੋਂ ਬਾਅਦ ਭਾਜਪਾ ਨੇ ਇਹ ਉਪਲੱਬਧੀ ਹਾਸਲ ਕੀਤੀ ਹੈ, ਜਿਸ ਨਾਲ ਪਾਰਟੀ ਦਾ ਮਨੋਬਲ ਹੋਰ ਮਜ਼ਬੂਤ ਹੋਇਆ ਹੈ। ਹੁਣ ਪਾਰਟੀ ਦੀ ਨਜ਼ਰ ਪੰਜਾਬ ‘ਤੇ ਕੇਂਦਰਿਤ ਹੈ। ਇਹ ਗੱਲ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੇ ਸਾਬਕਾ ਚੇਅਰਮੈਨ ਤੇ ਘਨੌਰ ਹਲਕੇ ਤੋਂ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਭਾਜਪਾ ਦੀ ਦੂਰਅੰਦੇਸ਼ੀ ਸੋਚ ਅਤੇ ਮਿਹਨਤ ਸਦਕਾ ਦੇਸ਼ ਦੇ ਕਈ ਸੂਬਿਆਂ ਵਿਚ ਪਾਰਟੀ ਦੀਆਂ ਸਰਕਾਰਾਂ ਸਫ਼ਲਤਾਪੂਰਵਕ ਚੱਲ ਰਹੀਆਂ ਹਨ ਅਤੇ ਆਪਣੇ ਕੰਮਾਂ ਨਾਲ ਵੋਟਰਾਂ ਦਾ ਭਰੋਸਾ ਜਿੱਤ ਕੇ ਕਈ ਥਾਵਾਂ ’ਤੇ ਸਰਕਾਰਾਂ ਦੁਬਾਰਾ ਬਣ ਰਹੀਆਂ ਹਨ। ਹਰਪਾਲਪੁਰ ਨੇ ਦੱਸਿਆ ਕਿ ਹੁਣ ਪੰਜਾਬ ਵਿਚ ਭਾਜਪਾ ਸਰਕਾਰ ਬਣਾਉਣ ਲਈ ਯੋਜਨਾਬੱਧ ਢੰਗ ਨਾਲ ਕੰਮ ਕੀਤਾ ਜਾਵੇਗਾ। ਪਾਰਟੀ ਲੀਡਰਸ਼ਿਪ ਵੱਲੋਂ ਹਲਕਾ ਪੱਧਰ ’ਤੇ ਸੰਗਠਨ ਮਜ਼ਬੂਤ ਕਰਨ ਅਤੇ ਵਰਕਰਾਂ ਨੂੰ ਹੋਰ ਸਰਗਰਮ ਕਰਨ ਲਈ ਉਪਰਾਲੇ ਤੇਜ਼ ਕੀਤੇ ਜਾਣਗੇ, ਤਾਂ ਜੋ ਆਉਣ ਵਾਲੇ ਸਮੇਂ ਵਿਚ ਪੰਜਾਬ ’ਚ ਭਾਜਪਾ ਆਪਣੀ ਮਜ਼ਬੂਤ ਪਹੁੰਚ ਬਣਾਕੇ ਸਰਕਾਰ ਬਣਾਉਣ ਦੇ ਟੀਚੇ ਨੂੰ ਪੂਰਾ ਕਰ ਸਕੇ।