ਪੰਨੂ ਨੂੰ ਲਾਈ ਗੁਹਾਰ, ਬੀ ਟੈਂਕ ਮੁਹੱਲੇ ਦੀ ਸੀਵਰੇਜ ਤੇ ਨਾਲੀਆਂ ਦਾ ਕਰਵਾਓ ਸੁਧਾਰ
ਬਲਤੇਜ ਪੰਨੂ ਨੂੰ ਲਾਈ ਗੁਹਾਰ ਬੀ ਟੈਂਕ ਮੁਹੱਲੇ ਦੀ ਸੀਵਰੇਜ ਅਤੇ ਨਾਲੀਆਂ ਦਾ ਕਰਵਾਓ ਸੁਧਾਰ
Publish Date: Sun, 22 Feb 2026 05:21 PM (IST)
Updated Date: Sun, 22 Feb 2026 05:24 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਮੁਹੱਲਾ ਸੁਧਾਰ ਕਮੇਟੀ ਦੇ ਪ੍ਰਧਾਨ ਨਵੀਨ ਸ਼ਰਮਾ ਤੇ ਜਰਨਲ ਸਕੱਤਰ ਮਹੇਸ਼ ਕਪੂਰ ਦੀ ਅਗਵਾਈ ’ਚ ਮੁਹੱਲਾ ਸੁਧਾਰ ਕਮੇਟੀ ਦੇ ਡੈਪੂਟੇਸ਼ਨ ਨੇ ਬਲਤੇਜ ਸਿੰਘ ਪੰਨੂ ਮੁੱਖ ਮੰਤਰੀ ਪੰਜਾਬ ਮੀਡੀਆ ਸਲਾਹਕਾਰ ਅਤੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਨਾਲ ਬੀ.ਟੈਂਕ ਮਹੱਲੇ ਵਿਚ ਸੀਵਰੇਜ ਦੀ ਦਿੱਕਤ ਨੂੰ ਲੈ ਕੇ ਕੀਤੀ। ਮੁਲਾਕਾਤ ਮੁਹੱਲਾ ਸੁਧਾਰ ਕਮੇਪ੍ਰਧਾਨ ਪਰਧਾਨ ਨਵੀਨ ਸ਼ਰਮਾ ਨੇ ਸਰਦਾਰ ਬਲਤੇਜ ਸਿੰਘ ਪੰਨੂ ਨੂੰ ਬੀ ਟੈਂਕ ਏਰੀਏ ਵਿਖੇ ਪਿਛਲੇ ਕਈ ਸਾਲਾਂ ਤੋਂ ਸੀਵਰੇਜ ਅਤੇ ਨਾਲੀਆਂ ਦੀ ਆ ਰਹੀ ਦਿੱਕਤ ਦੇ ਬਾਰੇ ਜਾਣੂ ਕਰਾਇਆ ਅਤੇ ਮੁਹੱਲਾ ਸੁਧਾਰ ਕਮੇਟੀ ਦੇ ਡੈਪੂਟੇਸ਼ਨ ਵੱਲੋਂ ਬਲਤੇਜ ਸਿੰਘ ਪੰਨੂ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ। ਮੀਟਿੰਗ ਦੌਰਾਨ ਮੁਹੱਲਾ ਸੁਧਾਰ ਕਮੇਟੀ ਦੇ ਜਨਰਲ ਸਕੱਤਰ ਮਹੇਸ਼ ਕਪੂਰ ਅਤੇ ਸਕੱਤਰ ਅਭਿਸ਼ੇਕ ਮਲੋਤਰਾ ਨੂੰ ਦੱਸਿਆ ਕਿ ਨਾਲੀਆਂ ਤੇ ਸੀਵਰੇਜ ਦਾ ਗੰਦਾ ਪਾਣੀ ਸੜਕਾਂ ’ਤੇ ਆਉਣ ਕਰ ਕੇ ਬੀ ਟੈਂਕ ਏਰੀਏ ਦੇ ਲੋਕਾਂ ਨੂੰ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ ਤਰ੍ਹਾਂ ਦੀ ਬਿਮਾਰੀ ਨਾਲ ਵੀ ਜੂਝਣਾ ਪੈ ਰਿਹਾ ਹੈ। 25 ਅਗਸਤ 2025 ਨੂੰ ਐੱਮਐੱਲਏ ਨਗਰ ਨਿਗਮ ਮੇਅਰ ਤੇ ਨਗਰ ਨਿਗਮ ਕਮਿਸ਼ਨਰ ਦੁਆਰਾ ਬੀ ਟੈਂਕ ਮੁਹੱਲੇ ਦਾ ਮੌਕਾ ਦੇਖਿਆ ਗਿਆ ਉਸ ਦੇ ਬਾਵਜੂਦ ਵੀ ਮੁਹੱਲੇ ਦੀ ਸਮੱਸਿਆ ਜਿਉਂ ਦੀ ਤਿਉਂ ਹੀ ਹੈ। ਮੀਟਿੰਗ ਦੌਰਾਨ ਬਲਤੇਜ ਸਿੰਘ ਪੰਨੂ ਨੇ ਮੁਹੱਲਾ ਨਿਵਾਸੀਆਂ ਨੂੰ ਵਿਸ਼ਵਾਸ ਦਿਲਵਾਇਆ ਕਿ ਨਿਗਮ ਦੇ ਕਮਿਸ਼ਨਰ ਦੇ ਨਾਲ ਗੱਲਬਾਤ ਕਰਕੇ ਤੁਹਾਡੇ ਇਸ ਮੁਹੱਲੇ ਦੀ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗਾ, ਅੱਜ ਦੇ ਇਸ ਡੈਪੂਟੇਸ਼ਨ ’ਚ ਪ੍ਰਧਾਨ ਨਵੀਨ ਸ਼ਰਮਾ ਜਨਰਲ ਸਕੱਤਰ ਮਹੇਸ਼ ਕਪੂਰ ਸੈਕਟਰੀ ਅਭਿਸ਼ੇਕ ਮਲਹੋਤਰਾ ਸਕੱਤਰ ਭਾਰਤ ਭੂਸ਼ਣ ਸ਼ਰਮਾ ਵਾਈਸ ਪ੍ਰਧਾਨ ਬਰਿੰਦਰ ਸਿੰਘ ਲਵੀਸ਼ ਕੁਮਾਰ, ਰਾਜਕੁਮਾਰ ਮਹਿਤਾ, ਜਸਕਰਨ ਸਿੰਘ ਸਨੀ ,ਰਾਜੂ ,ਮਨੋਜ ਕੁਮਾਰ, ਆਤਮ ਪ੍ਰਕਾਸ਼ ਆਦਿ ਸ਼ਾਮਲ ਸਨ।