ਬਲਦੇਵ ਸਿੰਘ ਭੱਲਮਾਜਰਾ ਵਾਰਡ ਨੰਬਰ 7 ਦੇ ਇੰਚਾਰਜ ਨਿਯੁਕਤ
ਬਲਦੇਵ ਸਿੰਘ ਭੱਲਮਾਜਰਾ ਵਾਰਡ ਨੰਬਰ 7 ਦੇ ਇੰਚਾਰਜ ਨਿਯੁਕਤ
Publish Date: Fri, 08 May 2026 06:17 PM (IST)
Updated Date: Fri, 08 May 2026 06:17 PM (IST)
ਫ਼ੋਟੋ ਫ਼ਾਈਲ : 16 ਨਿਯੁਕਤੀ ਮੌਕੇ ਬਲਦੇਵ ਸਿੰਘ ਭੱਲਮਾਜਰਾ ਨੂੰ ਸਨਮਾਨਿਤ ਕਰਦੇ ਹੋਏ ਵਿਧਾਇਕ ਲਖਬੀਰ ਸਿੰਘ ਰਾਏ ਤੇ ਹੋਰ। ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਹਲਕਾ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਬਲਦੇਵ ਸਿੰਘ ਭੱਲਮਾਜਰਾ ਨੂੰ ਵਾਰਡ ਨੰਬਰ 7 (ਰਾਮਦਾਸ ਨਗਰ) ਸਰਹਿੰਦ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਨਿਯੁਕਤੀ ਮੌਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਬਲਦੇਵ ਸਿੰਘ ਭੱਲਮਾਜਰਾ ਪਾਰਟੀ ਦੇ ਸਰਗਰਮ ਅਤੇ ਪੁਰਾਣੇ ਵਰਕਰ ਹਨ। ਜਿਹੜੇ ਹਮੇਸ਼ਾ ਹੀ ਪਾਰਟੀ ਦੇ ਨਾਲ ਖੜੇ ਹਨ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਦੇ ਲਈ ਕੰਮ ਕਰਦੇ ਰਹੇ ਹਨ। ਇਸ ਮੌਕੇ ਸਵਾਮੀ ਰਣਜੀਤ ਸਿੰਘ, ਦਲਵਾਰਾ ਸਿੰਘ, ਜਸਪਾਲ ਸਿੰਘ, ਅਮਰੀਕ ਸਿੰਘ, ਧਰਮ ਸਿੰਘ, ਮਹਿੰਦਰ ਸਿੰਘ, ਸਰਦਾਰਾ ਸਿੰਘ, ਨੰਬਰਦਾਰ ਤਜਿੰਦਰ ਸਿੰਘ, ਮਾਨਵ ਟਿਵਾਣਾ, ਐਡਵੋਕੇਟ ਕਵਰਵੀਰ ਸਿੰਘ ਰਾਏ, ਕੁਲਵਿੰਦਰ ਸਿੰਘ ਡੇਰਾ, ਅਮਰੀਕ ਸਿੰਘ, ਬਲਵਿੰਦਰ ਸਿੰਘ, ਬਲਦੇਵ ਜਲਾਲ, ਗੁਰਵਿੰਦਰ ਕੌਰ, ਡਾ. ਜਸਬੀਰ ਕੌਰ, ਗੁਰਮੇਲ ਕੌਰ, ਮਨਜੀਤ ਕੌਰ, ਸਿਮਰਨਜੀਤ ਕੌਰ, ਪਰਮਜੀਤ ਕੌਰ, ਪਰਮਜੀਤ ਕੌਰ, ਮਨਜੀਤ ਕੌਰ, ਕੁਲਦੀਪ ਕੌਰ, ਜਸਵੰਤ ਕੌਰ ਲਵਲੀ, ਮਾਸਟਰ ਦਰਸ਼ਨ ਸਿੰਘ, ਦਲਜੀਤ ਸਿੰਘ ਆਦਿ ਵੀ ਮੌਜੂਦ ਸਨ।