ਬਸਪਾ ਵੱਲੋਂ ‘ਸੱਤਾ ਪ੍ਰਾਪਤ ਕਰੋ’ ਮਹਾਂ ਰੈਲੀ ਦੀਆਂ ਤਿਆਰੀਆਂ ਤੇਜ਼
ਬਹੁਜਨ ਸਮਾਜ ਪਾਰਟੀ ਵੱਲੋਂ ‘ਸੱਤਾ ਪ੍ਰਾਪਤ ਕਰੋ’ ਮਹਾਂ ਰੈਲੀ ਦੀਆਂ ਤਿਆਰੀਆਂ ਤੇਜ਼
Publish Date: Sat, 07 Mar 2026 04:48 PM (IST)
Updated Date: Sat, 07 Mar 2026 04:51 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਰਾਜਪੁਰਾ ਦੀ ਅਹਿਮ ਮੀਟਿੰਗ ਹਲਕਾ ਪ੍ਰਧਾਨ ਸੁਖਵੀਰ ਸਿੰਘ ਦੀ ਅਗਵਾਈ ਹੇਠ ਹੋਈ। ਜਿਸ ਵਿੱਚ 15 ਮਾਰਚ ਨੂੰ ਕਰਵਾਈ ਜਾ ਰਹੀ ‘ਸੱਤਾ ਪ੍ਰਾਪਤ ਕਰੋ’ ਮਹਾਂ ਰੈਲੀ ਦੀਆਂ ਤਿਆਰੀਆਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਹਲਕਾ ਪ੍ਰਧਾਨ ਸੁਖਵੀਰ ਸਿੰਘ ਨੇ ਦੱਸਿਆ ਕਿ 15 ਮਾਰਚ 2026 ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ ਮੌਕੇ ਦਾਣਾ ਮੰਡੀ ਬਹਿਰਾਮ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਵਿਖੇ ਵਿਸ਼ਾਲ ‘ਸੱਤਾ ਪ੍ਰਾਪਤ ਕਰੋ’ ਮਹਾਂ ਰੈਲੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਨੂੰ ਕਾਮਯਾਬ ਬਣਾਉਣਾ ਹਰ ਇਕ ਬਹੁਜਨ ਵਰਕਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪਣੇ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਵੱਧ ਤੋਂ ਵੱਧ ਗਿਣਤੀ ਵਿੱਚ ਪਾਰਟੀ ਵਰਕਰਾਂ ਨੂੰ ਰੈਲੀ ਵਿੱਚ ਲੈ ਕੇ ਆਉਣ। ਇਸ ਮੌਕੇ ਰੈਲੀ ਦੀ ਕਾਮਯਾਬੀ ਲਈ ਵਰਕਰਾਂ ਨੂੰ ਵੱਖ-ਵੱਖ ਜ਼ਿੰਮੇਵਾਰੀਆਂ ਵੀ ਸੌਂਪੀਆਂ ਗਈਆਂ। ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਰਾਜਪੁਰਾ ਹਲਕੇ ਵੱਲੋਂ ਵਰਕਰਾਂ ਨੂੰ ਰੈਲੀ ਵਿੱਚ ਲਿਜਾਣ ਲਈ 10 ਬੱਸਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਮਾਸਟਰ ਪ੍ਰੀਤਮ ਸਿੰਘ ਬਾਮਸੇਫ, ਸੁਖਵੰਤ ਸਿੰਘ ਜ਼ਿਲ੍ਹਾ ਸਕੱਤਰ, ਕੁਲਦੀਪ ਸਿੰਘ ਸੁਰਹੋਂ ਜ਼ਿਲ੍ਹਾ ਇੰਚਾਰਜ ਪਟਿਆਲਾ, ਦਰਸ਼ਨ ਸਿੰਘ ਨਦਿਆਲੀ, ਮਾਸਟਰ ਧਰਮ ਰਾਜ, ਮਨਪ੍ਰੀਤ ਸਿੰਘ ਉਕਸੀ ਮੀਤ ਪ੍ਰਧਾਨ, ਭਾਗ ਸਿੰਘ ਕੈਸ਼ੀਅਰ, ਕੈਪਟਨ ਬੰਤ ਸਿੰਘ ਬਾਂਉਸਰ, ਤੇਜਾ ਸਿੰਘ, ਜੋਗਿੰਦਰ ਸਿੰਘ ਸਮੇਤ ਹੋਰ ਵਰਕਰ ਹਾਜ਼ਰ ਸਨ।