ਬਾਬਾ ਹਰਦੇਵ ਸਿੰਘ ਦਾ ਸਮਰਪਣ ਦਿਵਸ ਮਨਾਇਆ
ਬਾਬਾ ਹਰਦੇਵ ਸਿੰਘ ਦਾ ਸਮਰਪਣ ਦਿਵਸ ਮਨਾਇਆ
Publish Date: Thu, 14 May 2026 06:44 PM (IST)
Updated Date: Fri, 15 May 2026 04:12 AM (IST)
ਪੰਜਾਬੀ ਜਾਗਰਣ ਰਿਪੋਰਟਰ, ਫਤਹਿਗੜ੍ਹ ਸਾਹਿਬ : ਸੰਤ ਨਿਰੰਕਾਰੀ ਸਤਿਸੰਗ ਭਵਨ ਸਰਹਿੰਦ ਵਿਖੇ ਬਾਬਾ ਹਰਦੇਵ ਸਿੰਘ ਦਾ ਸਮਰਪਣ ਦਿਵਸ ਮਨਾਇਆ ਗਿਆ। ਇਸ ਮੌਕੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਪਾਵਨ ਸੰਦੇਸ਼ ਦੇਣ ਲਈ ਪਟਿਆਲਾ ਜ਼ੋਨ ਤੋਂ ਮਹਾਤਮਾ ਵਿਜੇ ਧੀਰ ਵਿਸ਼ੇਸ਼ ਤੌਰ ’ਤੇ ਪਹੁੰਚੇ। ਭਾਰੀ ਗਿਣਤੀ ’ਚ ਇਕੱਤਰ ਹੋਈ ਸਾਧ ਸੰਗਤ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਬਾਬਾ ਹਰਦੇਵ ਸਿੰਘ ਜੀ ਨੂੰ ਪੂਰੇ ਵਿਸ਼ਵ ਅੰਦਰ ਸ਼ਾਂਤੀ ਦੇ ਮਸੀਹਾ ਅਤੇ ਪਿਆਰ ਦੇ ਮੁਜੱਸਮੇ ਵਜੋਂ ਜਾਣਿਆ ਜਾਂਦਾ ਹੈ। ਵਿਜੇ ਧੀਰ ਨੇ ਕਿਹਾ ਕਿ ਸੰਤ ਹਮੇਸ਼ਾਂ ਸਾਰੀ ਮਾਨਵਤਾ ਦੇ ਭਲੇ ਲਈ ਆਉਂਦੇ ਹਨ ਅਤੇ ਬਾਬਾ ਹਰਦੇਵ ਸਿੰਘ ਜੀ ਨੇ ਅਧਿਆਤਮਿਕ ਤੇ ਸਮਾਜਿਕ ਖੇਤਰ ’ਚ ਅਜਿਹਾ ਯੋਗਦਾਨ ਪਾਇਆ ਹੈ ਜਿਸ ਨੂੰ ਦੁਨੀਆ ਹਮੇਸ਼ਾਂ ਯਾਦ ਰੱਖੇਗੀ। ਉਨ੍ਹਾਂ ਦੱਸਿਆ ਕਿ ਬਾਬਾ ਜੀ ਹਮੇਸ਼ਾਂ ਰੁੱਖ ਲਗਾਉਣ ਤੇ ਸਾਫ਼-ਸਫ਼ਾਈ ਦੀ ਮੁਹਿੰਮ ਚਲਾਉਂਦੇ ਸਨ। ਸਮਾਗਮ ਦੇ ਅੰਤ ’ਚ ਸਥਾਨਕ ਮੁਖੀ ਰਣਧੀਰ ਸਿੰਘ ਨੇ ਵਿਜੇ ਧੀਰ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।