ਏਟੀਐਮਾਂ ’ਚੋਂ ਕੈਸ਼ ਖ਼ਤਮ, ਖਪਤਕਾਰ ਪਰੇਸ਼ਾਨ
ਏਟੀਐਮਾਂ ’ਚੋਂ ਕੈਸ਼ ਖਤਮ, ਖਪਤਕਾਰ ਪਰੇਸ਼ਾਨ
Publish Date: Thu, 07 May 2026 03:52 PM (IST)
Updated Date: Fri, 08 May 2026 04:03 AM (IST)

ਸੱਤਪਾਲ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ : ਪਿਛਲੇ ਕਈ ਦਿਨਾਂ ਤੋਂ ਕਸਬਾ ਸ਼ੇਰਪੁਰ ਅੰਦਰ ਵੱਖ-ਵੱਖ ਬਰਾਂਚਾਂ ਦੇ ਲਗਾਏ ਏਟੀਐੱਮ ਵਿੱਚੋਂ ਪੈਸੇ ਖ਼ਤਮ ਹੋਣ ਕਾਰਨ ਖਪਤਕਾਰਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦ ਕਿ ਕਸਸਬੇ ਅੰਦਰ ਪੀਐੱਨਬੀ, ਐੱਸਬੀਆਈ, ਐੱਚਡੀ ਐੱਫਸੀ, ਆਪ੍ਰੇਟਿਵ, ਐਕਸਿਸ ਆਦਿ ਬੈਂਕ ਬਰਾਂਚਾਂ ਦੇ ਏਟੀਐੱਮ ਸਥਾਪਿਤ ਹਨ। ਦੇਖਣ ਵਿਚ ਆਇਆ ਹੈ ਕਿ ਬਹੁਤੇ ਖਪਤਕਾਰ ਤਾਂ ਸਵੇਰ ਸਮੇਂ ਹੀ ਬੈਂਕਾਂ ਦੇ ਏਟੀਐੱਮ ਅੱਗੇ ਪੈਸੇ ਕਢਵਾਉਣ ਲਈ ਲਾਈਨਾਂ ਵਿਚ ਲੱਗੇ ਖੜ੍ਹੇ ਦੇਖੇ ਗਏ। ਪ੍ਰੰਤੂ ਕਈ ਵਾਰ ਏਟੀਐੱਮ ਵਿਚ ਪੈਸੇ ਨਾ ਹੋਣ ਕਾਰਨ ਲੋਕਾਂ ਨੂੰ ਵਾਪਸ ਵੀ ਮੁੜਨਾ ਪੈਦਾ ਹੈ। ਨੌਜਵਾਨ ਆਗੂ ਮਨਜੀਤ ਸਿੰਘ ਖੇੜੀ ਨੇ ਦੱਸਿਆ ਕਿ ਉਹ ਅੱਜ ਸਵੇਰ ਸਮੇਂ ਜਦੋਂ ਕਸਬੇ ਦੇ ਵੱਖ ਵੱਖ ਏਟੀਐੱਮ ਵਿਚ ਗਏ ਤਾਂ ਕਿਸੇ ਵਿੱਚ ਵੀ ਪੈਸੇ ਨਹੀਂ ਸਨ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਜਦੋਂ ਏਟੀਐੱਮ ’ਚੋਂ ਪੈਸੇ ਕਢਾਉਣ ਲਈ ਚੱਕਰ ਕੱਟ ਰਹੇ ਹਨ। ਜੇਕਰ ਕੈਸ਼ ਆਉਂਦਾ ਵੀ ਹੈ ਤਾਂ ਬਹੁਤ ਥੋੜਾ। ਅਕਸਰ ਹੀ ਉਥੋਂ ਦੇ ਗਾਰਡਾਂ ਵੱਲੋਂ ਜਵਾਬ ਆਉਂਦਾ ਹੈ ਕਿ ਇਸ ਵਿੱਚ ਪੈਸੇ ਖ਼ਤਮ ਹੋ ਗਏ ਹਨ। ਜਦੋਂ ਇਸ ਮਾਮਲੇ ਸਬੰਧੀ ਬੈਂਕਾਂ ਦੇ ਸਬੰਧਤ ਅਧਿਕਾਰੀਆਂ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਉਹ ਕੁਝ ਨਹੀਂ ਆਖ ਸਕਦੇ ਪਿੱਛੋਂ ਹੀ ਇਸ ਸਮੱਸਿਆ ਚੱਲ ਰਹੀ ਹੈ। ਆਮ ਲੋਕਾਂ ਵਿਚ ਇਹ ਵੀ ਚਰਚਾ ਹੈ ਕਿ ਸਰਕਾਰ ਹੁਣ ਸਿਸਟਮ ਨੂੰ ਆਨਲਾਈਨ ਕਰਨ ਦੇ ਮੂ਼ਡ ਵਿੱਚ ਹੈ। ਜਦਕਿ ਜ਼ਿਆਦਾਤਰ ਪੈਸਾ ਹੁਣ ਬੈਂਕਾਂ ਤੋਂ ਘੱਟ ਅਤੇ ਇਸਦਾ ਲੈਣ ਦੇਣ ਆਨਲਾਈਨ ਹੀ ਹੋਵੇਗਾ। ਇਸ ਲਈ ਏਟੀਐੱਮ ਵਿੱਚ ਕੈਸ਼ ਘੱਟ ਆਉਂਦਾ ਹੈ। ਸਾਬਕਾ ਸਰਪੰਚ ਹਰਪਾਲ ਸਿੰਘ ਗੋਬਿੰਦਪੁਰਾ, ਕਾਂਗਰਸੀ ਆਗੂ ਪਰਗਟ ਪ੍ਰਗਟਪ੍ਰੀਤ ਧਾਲੀਵਾਲ, ਸਰਪੰਚ ਡਾ. ਰਣਜੀਤ ਸਿੰਘ ਕਾਲਾਬੂਲਾ, ਅਕਾਲੀ ਆਗੂ ਕੁਲਵੰਤ ਸਿੰਘ ਟਿੱਬਾ, ਜਥੇਦਾਰ ਨਰਿੰਦਰ ਸਿੰਘ ਕਾਲਾਬੂਲਾ ਆਦਿ ਆਗੂਆਂ ਨੇ ਮੰਗ ਕੀਤੀ ਕਿ ਕਸਬੇ ਦੇ ਏਟੀਐੱਮਾਂ ਵਿੱਚ ਕੈਸ਼ ਦੀ ਆ ਰਹੀ ਸਮੱਸਿਆ ਵਿੱਚ ਸੁਧਾਰ ਲਿਆਂਦਾ ਜਾਵੇ।