ਆਸ਼ਾ ਵਰਕਰਾਂ ਲੋਕਾਂ ਨੂੰ ਕਰ ਰਹੀਆਂ ਨੇ ਜਾਗਰੂਕ : ਡਾ. ਨਵਦੀਪ
ਆਸ਼ਾ ਵਰਕਰਾਂ ਲੋਕਾਂ ਨੂੰ ਕਰ ਰਹੀਆਂ ਨੇ ਜਾਗਰੂਕ : ਡਾ. ਨਵਦੀਪ ਕੌਰ
Publish Date: Mon, 27 Apr 2026 06:00 PM (IST)
Updated Date: Mon, 27 Apr 2026 06:04 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਤਹਿਗੜ੍ਹ ਸਾਹਿਬ : ਸਿਵਲ ਸਰਜਨ ਡਾ. ਅਰਵਿੰਦ ਪਾਲ ਸਿੰਘ ਦੇ ਨਿਰਦੇਸ਼ਾਂ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਨਵਦੀਪ ਕੌਰ ਦੀ ਅਗਵਾਈ ਹੇਠ 27 ਅਪ੍ਰੈਲ ਨੂੰ ਆਸ਼ਾ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਨਵਦੀਪ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਹ ਦਿਵਸ ਮਨਾਉਣਾ ਆਸ਼ਾ ਵਰਕਰਾਂ ਨੂੰ ਉਤਸ਼ਾਹਿਤ ਕਰਨ ਲਈ ਸਿਹਤ ਵਿਭਾਗ ਦਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਆਸ਼ਾ ਵਰਕਰਾਂ ਨੂੰ ਵਿਭਾਗ ਦੀ ਰੀੜ੍ਹ ਦੀ ਹੱਡੀ ਕਰਾਰ ਦਿੱਤਾ। ਡਾ. ਨਵਦੀਪ ਕੌਰ ਨੇ ਦੱਸਿਆ ਕਿ ਆਸ਼ਾ ਵਰਕਰਾਂ ਸਮਾਜ ਦੇ ਨੇੜੇ ਰਹਿ ਕੇ ਮਾਂ-ਬੱਚੇ ਦੀ ਸਿਹਤ ਸੰਭਾਲ, ਟੀਕਾਕਰਨ, ਪਰਿਵਾਰ ਨਿਯੋਜਨ, ਪੋਸ਼ਣ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਉਨ੍ਹਾਂ ਦੀ ਮਿਹਨਤ ਸਦਕਾ ਹੀ ਸਿਹਤ ਸੇਵਾਵਾਂ ਘਰ-ਘਰ ਤੱਕ ਪਹੁੰਚ ਰਹੀਆਂ ਹਨ। ਕੋਵਿਡ-19 ਵਰਗੇ ਔਖੇ ਸਮੇਂ ਦੌਰਾਨ ਵੀ ਇਨ੍ਹਾਂ ਵਰਕਰਾਂ ਨੇ ਨਿਡਰ ਹੋ ਕੇ ਸੇਵਾਵਾਂ ਨਿਭਾਈਆਂ। ਸਮਾਗਮ ਦੌਰਾਨ ਮੈਡੀਕਲ ਅਫ਼ਸਰ ਡਾ. ਗੁਰਜਿੰਦਰ ਕੌਰ ਅਤੇ ਡੈਂਟਲ ਡਾਕਟਰ ਜਸਮੀਤ ਕੌਰ ਨੇ ਵੀ ਆਸ਼ਾ ਵਰਕਰਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਬਲਾਕ ਐਜੂਕੇਟਰ ਹੇਮੰਤ ਕੁਮਾਰ, ਐਲਐਚਵੀ ਸੰਤੋਸ਼ ਕੁਮਾਰੀ, ਅਕਾਊਂਟੈਂਟ ਰਾਜਵਿੰਦਰ ਕੌਰ, ਸੂਚਨਾ ਸਹਾਇਕ ਅਮਿਤ ਜਿੰਦਲ ਅਤੇ ਕੰਪਿਊਟਰ ਅਪਰੇਟਰ ਬਲਜਿੰਦਰ ਸਿੰਘ ਵੀ ਮੌਜੂਦ ਸਨ।